ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਦਾ ਮਾਮਲਾ, ਰਾਜੋਆਣਾ ਦੀ ਚਿੱਠੀ, ਖੜ੍ਹੇ ਕੀਤੇ ਕਈ ਸਵਾਲ, ਬੇਅਦਬੀਆਂ ਤੇ ਖੁਲ੍ਹ ਕੇ ਲਿਖਿਆ, ਇਸ਼ਾਰਾ ਕਿਸ ਵਲ ਕੀਤਾ ? ਪੜ੍ਹੋ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 14 ਅਗਸਤ 2026
ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਸਬੰਧੀ ਬਲਵੰਤ ਸਿੰਘ ਰਾਜੋਵਾਣਾ ਨੇ ਇੱਕ ਚਿੱਠੀ ਲਿਖੀ ਹੈ । ਉਹਨਾਂ ਨੇ ਉਸ ਚਿੱਠੀ ਵਿੱਚ ਕੀ ਲਿਖਿਆ ਹੈ ? ਅਸਲ ਵਿੱਚ ਉਹਨਾਂ ਨੇ ਕਿਹਾ ਕਿ ਖਾਲਸਾ ਜੀ ਕੱਲ ਨੰਦੇੜ ਸਾਹਿਬ ਵਿਖੇ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਵੱਖ ਵੱਖ ਗੁਰੂ ਘਰਾਂ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬਾਨ ਜੀ ਦੀਆਂ ਬਖਸ਼ਿਸ਼ਾਂ ਅਤੇ ਅਸ਼ੀਰਵਾਦ ਲੈਣ ਲਈ ਨਤਮਸਤਕ ਹੋ ਕੇ ਸੇਵਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ 'ਤੇ ਹੋਇਆ ਹਮਲਾ ਅਤ ਨਿੰਦਣ ਯੋਗ ਹੈ। ਇਸ ਨੂੰ ਦੁਖਦਾਈ ਕਹਿਣਾ ਠੀਕ ਰਹੇਗਾ ।
ਰਾਜੋਆਣਾ ਨੇ ਕਿਹਾ ਮੈਂ ਇਸ ਘਿਨੋਣੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਾ ਹਾਂ । ਰਾਜੋਆਣਾ ਨੇ ਅੱਗੇ ਲਿਖਿਆ ਹੈ ਕਿ ਕੋਈ ਵੀ ਗੁਰੂ ਦਾ ਸੱਚਾ ਸਿੱਖ ਗੁਰੂ ਘਰ ਵਿੱਚ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਆਏ ਕਿਸੇ ਵੀ ਵਿਅਕਤੀ ਤੇ ਕਦੇ ਵੀ ਹਮਲਾ ਨਹੀਂ ਕਰਦਾ, ਉਹ ਚਾਹੇ ਕਿੰਨਾ ਵੀ ਵੱਡਾ ਦੁਸ਼ਮਣ ਵੀ ਕਿਉਂ ਨਾ ਹੋਵੇ ।
ਇਹ ਹਮਲਾ ਗੁਰ ਮਰਿਆਦਾ ਸਿੱਖ ਸਿਧਾਂਤਾਂ ਅਤੇ ਪਰੰਪਰਾਵਾਂ ਦੇ ਖਿਲਾਫ ਹੈ, ਇਸ ਹਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ । ਰਾਜੋਵਾਣਾ ਨੇ ਅੱਗੇ ਲਿਖਿਆ ਹੈ ਕਿ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਸਿਹਤਯਾਬੀ ਲਈ ਅਤੇ ਭੈਣ ਜੀ ਹਰਸਿਮਰਤ ਕੌਰ ਬਾਦਲ ਜੀ ਅਤੇ ਉਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।
ਰਾਜੋਵਾਣਾ ਨੇ ਚਿੱਠੀ ਵਿੱਚ ਅੱਗੇ ਲਿਖਿਆ ਹੈ, ਖਾਲਸਾ ਜੀ ਗੁਰੂ ਸਾਹਿਬਾਨ ਜੀ ਵੱਲੋਂ ਸਾਰੇ ਧਰਮਾਂ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਸਾਂਝੀ ਵਾਲਤਾ ਦੀ ਸੋਚ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਤਾਕਤਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਰੜਕਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਅਤੇ ਆਗੂ ਰਹਿਤ ਕਰਨ ਲਈ ਅਕਾਲੀ ਦਲ ਦੇ ਆਗੂਆਂ ਤੇ ਪਹਿਲਾਂ ਵੀ ਹਮਲੇ ਹੁੰਦੇ ਰਹੇ ਹਨ।
ਸੰਤ ਹਰਚੰਦ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ, ਜਥੇਦਾਰ ਸਰਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਸਰਦਾਰ ਗੁਰਚਰਨ ਸਿੰਘ ਟੌੜਾ ਤੇ ਹੋਏ ਜਾਨਲੇਵਾ ਹਮਲੇ ਅਤੇ 1991 ਦੀਆਂ ਵਿਧਾਨ ਸਭਾ ਚੋਣਾਂ ਸਮੇਂ 28 ਅਕਾਲੀ ਉਮੀਦਵਾਰਾਂ ਦਾ ਕਤਲ ਅਤੇ ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਹੋ ਰਹੇ ਵਾਰ ਵਾਰ ਹਮਲੇ ਉਸੇ ਹੀ ਕੜੀ ਦਾ ਹਿੱਸਾ ਹਨ ।
ਰਾਜੋਵਾਣਾ ਨੇ ਅੱਗੇ ਲਿਖਿਆ ਹੈ ਖਾਲਸਾ ਜੀ ਜਿਹੜੇ ਬੇਗੈਰਤ ਲੋਕਾਂ ਦੀ ਗੈਰਤ ਟੈਂਕਾਂ ਅਤੇ ਤੋਪਾਂ ਨਾਲ ਢੈ ਢੇਰੀ ਕੀਤੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਹਜ਼ਾਰਾਂ ਹੀ ਸਿੱਖਾਂ ਦੇ ਹੋਏ ਕਤਲੇਆਮ ਨੂੰ ਦੇਖ ਕੇ ਨਹੀਂ ਜਾਗੀ, ਜਿਹੜੇ ਉਸ ਸਮੇਂ ਸਿੱਖਾਂ ਤੇ ਜੁਲਮ ਕਰਨ ਵਾਲੀਆਂ ਤਾਕਤਾਂ ਨਾਲ ਖੜੇ ਰਹੇ ਅੱਜ ਉਹਨਾਂ ਦੇ ਨੀਲੀਆਂ ਪੱਗਾਂ ਬੰਨ ਕੇ ਵੱਖ ਵੱਖ ਅਕਾਲੀ ਦਲ ਧੜੇ ਖੜੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਖਾਲਸਾ ਪੰਥ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਸਾਜ਼ਿਸ਼ਾਂ ਅਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤਾਂ ਕਿ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਤਾਕਤਾਂ ਇਸ ਧਰਤੀ ਤੇ ਆਪਣਾ ਰਾਜ ਸਥਾਪਿਤ ਪੰਜਾਬ ਦੇ ਲੋਕਾਂ ਦੀ ਅਤੇ ਇਸ ਧਰਤੀ ਦੀ ਲੁੱਟ ਖਸੁੱਟ ਜਾਰੀ ਰੱਖ ਸਕਣ।
ਅੱਜ ਖਾਲਸਾ ਪੰਥ ਨੂੰ ਇਹਨਾਂ ਸਾਜਿਸ਼ਾਂ ਸਾਜਿਸ਼ਾਂ ਲੋਕਾਂ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਨ ਦੀ ਅਤੇ ਇਸ ਨੂੰ ਮਜਬੂਤ ਕਰਨ ਦੀ ਜਰੂਰਤ ਹੈ । ਖਾਲਸਾ ਜੀ ਅੱਜ ਸੁਖਬੀਰ ਸਿੰਘ ਬਾਦਲ ਹੋਣਾਂ ਤੇ ਹੋਏ ਹਮਲੇ ਨੂੰ ਵਿਰੋਧੀ ਰਾਜਨੀਤੀ ਪਾਰਟੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਨਾਲ ਜੋੜ ਕੇ ਇੱਕ ਸਾਜਿਸ਼ ਦੇ ਤਹਿਤ ਖਾਲਸਾ ਪੰਥ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਉਹਨਾਂ ਅੱਗੇ ਲਿਖਿਆ ਜੇਕਰ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਲਈ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿੰਮੇਵਾਰ ਹਨ ਤਾਂ ਉਸ ਤੋਂ ਬਾਅਦ ਕਾਂਗਰਸ ਅਤੇ ਮੌਜੂਦਾ ਸਰਕਾਰ ਦੇ ਸਮੇਂ ਹੋਈਆਂ ਬੇਅਦਬੀਆਂ ਦੇ ਲਈ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜਿੰਮੇਵਾਰ ਕਿਉਂ ਨਹੀਂ ?
ਖਾਲਸਾ ਜੀ ਜਦੋਂ ਅਕਾਲੀ ਦਲ ਦੀ ਸਰਕਾਰ ਸਮੇਂ ਕੋਈ ਵੀ ਬੇਅਦਬੀ ਦੀ ਘਟਨਾ ਹੁੰਦੀ ਸੀ ਤਾਂ ਅਖੌਤੀ ਪੰਥਕ ਆਗੂਆਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਲੱਗਦੀ ਸੀ । ਇਹ ਬਹੁਤ ਭੜਕਦੀਆਂ ਹਨ ਇਹ ਲੋਕ ਧਰਨੇ ਪ੍ਰਦਰਸ਼ਨ ਕਰਦੇ ਸੜਕਾਂ ਰੋਕਦੇ ਨਜ਼ਰ ਆਉਂਦੇ ਹਨ ਪਰ ਪਿਛਲੇ 10 ਸਾਲਾਂ ਵਿੱਚ ਹੋਈਆਂ ਬੇਅਦਬੀ ਦੀਆਂ ਹਜ਼ਾਰਾਂ ਘਟਨਾਵਾਂ ਤੇ ਇਹਨਾਂ ਅਖੌਤੀ ਪੰਥਕ ਆਗੂਆਂ ਦੀਆਂ ਭਾਵਨਾਵਾਂ ਕਦੇ ਨਹੀਂ ਭੜਕੀਆਂ।
ਬੜੀਆਂ ਅਜੀਬ ਹਨ ਇਹਨਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਗੁਰੂ ਸਾਹਿਬਾਨ ਜੀ ਦੀਆਂ ਬੇਅਦਬੀਆਂ ਕਰਕੇ ਨਹੀਂ ਸਗੋਂ ਸਰਕਾਰਾਂ ਦੇਖ ਕੇ ਭੜਕਦੀਆਂ ਹਨ।
ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਅਤੇ ਤੋਪਾਂ ਨਾਲ ਢੈ ਢੇਰੀ ਤਾਂ ਕਾਂਗਰਸ ਨੇ ਕੀਤਾ ਸੀ । ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਤਾਂ ਕਾਂਗਰਸ ਨੇ ਕੀਤਾ ਸੀ ਪਰ ਕਤਲ ਅਕਾਲੀ ਦਲ ਦੇ ਆਗੂਆਂ ਦਾ ਹੁੰਦਾ ਰਿਹਾ । ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਇਹ ਸਾਜਿਸ਼ਾਂ ਪਹਿਲਾਂ ਤੋਂ ਹੁੰਦੀਆਂ ਰਹੀਆਂ ਹਨ ਪੰਥ ਪ੍ਰਸਤ ਲੋਕਾਂ ਨੂੰ ਪੰਥ ਵਿਰੋਧੀ ਅਤੇ ਪੰਥ ਵਿਰੋਧੀਆਂ ਨੂੰ ਪੰਥ ਪ੍ਰਸਤ ਬਣਾਉਣ ਲਈ ਸਿੱਖ ਵਿਰੋਧੀ ਏਜੰਸੀਆਂ ਵਿਕਾਊ ਕਲਮਾਂ ਨੂੰ ਖਰੀਦ ਕੇ ਝੂਠੀਆਂ ਕਿਤਾਬਾਂ ਅਤੇ ਮੈਗਜ਼ੀਨ ਛਪਵਾ ਕੇ ਇਹ ਕੋਸ਼ਿਸ਼ਾਂ ਕਰਦੀਆਂ ਹਨ । ਭੂੰਡ ਆਸ਼ਕਾਂ ਦੇ ਤੇ ਚੋਲੇ ਪਵਾ ਕੇ ਉਹਨਾਂ ਨੂੰ ਸੰਤ ਬਣਾਉਣਾ ਆਪਣੀ ਮਹਿਲਾ ਮਿੱਤਰ ਨਾਲ ਸ਼ਰਾਬ ਪੀ ਕੇ ਐਸ਼ ਪ੍ਰਸਤੀ ਕਰ ਰਹੇ ਵਿਅਕਤੀ ਦੀ ਐਕਸੀਡੈਂਟ ਵਿੱਚ ਹੋਈ ਮੌਤ ਨੂੰ ਕੋਈ ਸ਼ਹਾਦਤ ਬਣਾਉਣਾ ਅਤੇ ਇਹਨਾਂ ਦੀਆਂ ਹੋਈਆਂ ਕੌਮੀ ਸ਼ਹੀਦਾਂ ਦੇ ਬਰਾਬਰ ਲਾ ਕੇ ਖਾਲਸਾ ਪੰਥ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਗੁਮਰਾਹ ਕਰਨਾ ਇਨਾ ਹੀ ਸਾਜਿਸ਼ਾਂ ਦੀ ਅਗਲੀ ਕੜੀ ਹੈ ।
ਖਾਲਸਾ ਪੰਥ ਨੂੰ ਇਹਨਾਂ ਸਾਜਿਸ਼ਾਂ ਤੋਂ ਸੁਚੇਤ ਹੋਣ ਦੀ ਜਰੂਰਤ ਹੈ । ਖਾਲਸਾ ਜੀ ਪਹਿਲਾਂ ਵੀ ਦਸੰਬਰ 2024 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲਗਾਈ ਗਈ ਧਾਰਮਿਕ ਸੇਵਾ ਨਿਭਾ ਰਹੇ ਸਨ। ਉਸ ਸਮੇਂ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ ਪਰ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਦੇ ਖਿਲਾਫ ਉਸ ਸਮੇਂ ਦੇ ਜਥੇਦਾਰ ਸਾਹਿਬਾ ਵੱਲੋਂ ਪੰਥਕ ਰਵਾਇਤਾਂ ਦੇ ਅਨੁਸਾਰ ਕੋਈ ਵੀ ਕਾਰਵਾਈ ਨਾ ਕਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਕਿਸੇ ਸੋਚੀ ਸਮਝੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ। ਮੇਰੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੂੰ ਇਹ ਬੇਨਤੀ ਹੈ ਕਿ ਆਪਣੇ ਪਰਿਵਾਰ ਅਤੇ ਬੱਚਿਆਂ ਸਮੇਤ ਗੁਰੂ ਘਰਾਂ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਰਹੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਸ਼ਖਸ ਦੇ ਖਿਲਾਫ ਪੰਥਕ ਰਵਾਇਤਾਂ ਤੇ ਪਰੰਪਰਾਵਾਂ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਗੁਰੂ ਘਰ ਦੀ ਮਰਿਆਦਾ ਕਾਇਮ ਰਹਿ ਸਕੇ।
- Download Babushahi App
-
-