ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਡਰੋਨ ਕੈਮਰਿਆਂ ਨੂੰ ਚਲਾਉਣ, ਉਡਾਉਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 14 ਅਗਸਤ
ਸ੍ਰੀ ਗੁਰਸਿਮਰਨ ਸਿੰਘ ਢਿੱਲੋ, ਵਧੀਕ ਜਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਧੀਨ ਪ੍ਰਾਪਤ ਹੋਏ 163 ਦੀ ਧਾਰਾ 2023 ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ 14.08.2026 ਤੋਂ 15.08.2026 ਤੱਕ ਡਰੋਨ ਕੈਮਰਿਆਂ ਨੂੰ ਚਲਾਉਣ/ਉਡਾਉਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਸੁਤੰਤਰਤਾ ਦਿਵਸ ਸਮਾਰੋਹ ਮਿਤੀ 15 ਅਗਸਤ ਦੇ ਸਮਾਗਮ 2026 ਦੇ ਮੌਕੇ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਲਾਮੀ ਲੈਣ ਦੇ ਪ੍ਰੋਗਰਾਮ ਵਿੱਚ ਡਾ. ਬਲਜੀਤ ਕੌਰ, ਮਾਣਯੋਗ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ, ਪੰਜਾਬ ਜਿਲ੍ਹਾ ਗੁਰਦਾਸਪੁਰ ਵਿੱਚ ਪਧਾਰ ਰਹੇ ਹਨ। ਇਸ ਦੇ ਮੱਦੇ ਨਜਰ ਹਰ ਤਰ੍ਹਾਂ ਦੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਲਾਜਮੀ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਇਸ ਦੇ ਤਹਿਤ ਡਰੋਨ ਕੈਮਰਿਆ ਨੂੰ ਚਲਾਉਣ/ਉਡਾਉਣ ਤੇ ਪਾਬੰਦੀ ਲਗਾਉਣੀ ਵੀ ਜਰੂਰੀ ਬਣ ਜਾਂਦੀ ਹੈ ਕਿਉਂਕਿ ਡਰੋਨ ਕੈਮਰਿਆ ਦਾ ਫਾਇਦਾ ਉਠਾਉਂਦੇ ਹੋਏ ਕੁਝ ਸ਼ਰਾਰਤੀ ਅਨਸਰ ਕਿਸੇ ਮੰਦਭਾਗੀ ਘਟਨਾਂ ਨੂੰ ਅੰਜਾਮ ਦੇ ਸਕਦੇ ਹਨ।
- Download Babushahi App
-
-