ਸਟੈਂਪ ਵੈਂਡਰ ਮਹਿੰਗੇ ਭਾਅ ਵੇਚ ਰਹੇ ਹਨ ਸਟੈਂਪ ਪੇਪਰ
ਜਗਰਾਉਂ ਦੀਪਕ ਜੈਨ
ਜਗਰਾਉਂ ਤਹਿਸੀਲ ਅੰਦਰ ਸਟੈਂਪ ਪੇਪਰ ਵੈਂਡਰਾਂ ਵੱਲੋਂ ਜਨਤਾ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ, ਜਿੱਥੇ ਕਿ ਹਰੇਕ ਸਟੈਂਪ ਪੇਪਰ ਮਹਿੰਗੇ ਭਾਅ ਵੇਚ ਕੇ ਵੈਂਡਰ ਚਾਂਦੀ ਕੁੱਟ ਰਹੇ ਹਨ। ਬਾ ਪਤਰਕਾਰਾ ਵੱਲੋਂ ਪੜਤਾਲ ਕਰਨ ਮਗਰੋਂ ਦੇਖਿਆ ਗਿਆ ਕਿ ਤਹਿਸੀਲ ਅੰਦਰ 100 ਰੁਪਏ ਵਾਲਾ ਸਟੈਂਪ ਪੇਪਰ 150 ਰੁਪਏ ਦਾ ਅਤੇ 500 ਰੁਪਏ ਵਾਲਾ ਸਟੈਪ ਪੇਪਰ 550 ਰੁਪਏ ਜਾਂ 600 ਰੁਪਏ ਦਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਜੇ ਕਿਸੇ ਸਟੈਂਪ ਪੇਪਰ ਵੈਂਡਰ ਕੋਲੋਂ ਪੁਰਾਣੀ ਡੇਟ ਦਾ ਆਫਲਾਈਨ ਸਟੈਂਪ ਪੇਪਰ ਖਰੀਦਣ ਦੀ ਗੱਲ ਕੀਤੀ ਜਾਵੇ ਤਾਂ ਉਹ ਪੁਰਾਣੇ ਸਟੈਂਪ ਪੇਪਰ ਵੀ ਪੁਰਾਣੀ ਡੇਟ ਵਿੱਚ ਜਾਰੀ ਕਰ ਦਿੰਦੇ ਹਨ। ਪਰ ਉਸ ਲਈ 100- 500 ਵਾਲੇ ਸਟੈਂਪ ਪੇਪਰ ਵਾਸਤੇ ਪੰਜ ਤੋਂ 10 ਹਜਾਰ ਤੱਕ ਰੁਪਏ ਵਸੂਲ ਕੀਤੇ ਜਾ ਰਹੇ ਹਨ। ਜਦੋਂ ਕੋਈ ਸਟੈਂਪ ਪੇਪਰ ਵੈਂਡਰ ਨਾਲ ਵਾਧੂ ਪੈਸੇ ਲੈਣ ਲਈ ਬਹਿਸ ਕਰਦਾ ਹੈ ਤਾਂ ਉਸ ਨੂੰ ਅਸਟਾਮ ਨਹੀ ਦਿੱਤਾ ਜਾਂਦਾ।
ਕੀ ਕਹਿਣਾ ਹੈ ਉਪ ਮੰਡਲ ਮਜਿਸਟਰੇਟ ਦਾ
ਅਸਟਾਮ ਫਰੋਸ਼ਾਂ ਵੱਲੋਂ ਮਚਾਈ ਹੋਈ ਇਸ ਲੁੱਟ ਬਾਰੇ ਜਦੋਂ ਜਗਰਾਉਂ ਦੇ ਉਪ ਮੰਡਲ ਮਜਿਸਟਰੇਟ ਬਾਦਲ ਦੀਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸਟਾਂਮ ਫਰੋਸ਼ ਵੱਲੋਂ ਕੀਮਤ ਤੋਂ ਜਿਆਦਾ ਪੈਸੇ ਵਸੂਲਣੇ ਬਿਲਕੁਲ ਗਲਤ ਹੈ ਅਤੇ ਇਹ ਗੱਲ ਉਹਨਾਂ ਦੇ ਧਿਆਨ ਵਿੱਚ ਆ ਗਈ ਹੈ। ਉਹ ਇਸ ਲਈ ਖੁਦ ਪੜਤਾਲ ਕਰਨਗੇ। ਜਦੋਂ ਪੁਰਾਣੇ ਆਫਲਾਈਨ ਅਸਟਾਮਾਂ ਦੀ ਵਿੱਕਰੀ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਰਾਣੀ ਡੇਟ ਦੇ ਅਸਟਾਮ ਵੇਚਣ ਵਾਲੇ ਅਸਟਾਮ ਫਰੋਸਾ ਉੱਪਰ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਵੈਂਡਰਾਂ ਦੇ ਲਾਇਸੰਸ ਕੈਂਸਲ ਕੀਤੇ ਜਾਣਗੇ।
- Download Babushahi App
-
-