ਲਿਫਟ ਹਾਦਸੇ ਲਈ ਕੌਣ ਜ਼ਿੰਮੇਵਾਰ? ਸੁਪਰੀਮ ਕੋਰਟ ਨੇ ਨਿਰਧਾਰਤ ਕੀਤੀ 3 ਧਿਰਾਂ ਦੀ ਜ਼ਿੰਮੇਵਾਰੀ
ਪੀੜਤ ਪਰਿਵਾਰ ਨੂੰ ਮਿਲੇਗਾ ₹3.01 ਕਰੋੜ ਦਾ Compensation
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 30 ਜੁਲਾਈ 2026:
ਸੁਪਰੀਮ ਕੋਰਟ ਨੇ ਲਿਫਟ ਹਾਦਸਿਆਂ ਨਾਲ ਸਬੰਧਤ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਦੁਰਘਟਨਾ ਦੀ ਸੂਰਤ ਵਿੱਚ Lift Manufacturer, Maintenance Agency ਅਤੇ Building Management ਜਾਂ Owner ਸਾਂਝੇ ਤੌਰ 'ਤੇ ਰੱਖ-ਰਖਾਅ ਅਤੇ ਯਾਤਰੀਆਂ ਦੀ Safety ਲਈ ਜ਼ਿੰਮੇਵਾਰ ਹੋਣਗੇ। ਅਦਾਲਤ ਨੇ ਲਿਫਟ ਨੂੰ ਇੱਕ Common Carrier ਅਰਥਾਤ Public Transport ਮੰਨਦਿਆਂ ਕਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਹਨਾਂ ਸਾਰੀਆਂ ਧਿਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ।
ਜਸਟਿਸ P.S. Narasimha ਅਤੇ Alok Aradhe ਦੇ Bench ਨੇ Otis Elevator Company (India) Limited ਦੀ ਅਪੀਲ ਨੂੰ ਡਿਸਮਿਸ ਕਰਦਿਆਂ National Consumer Disputes Redressal Commission (NCDRC) ਦੇ 2014 ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਹੈ। ਇਸ ਹੁਕਮ ਤਹਿਤ 2003 ਵਿੱਚ ਹੋਏ ਹਾਦਸੇ ਦਾ ਸ਼ਿਕਾਰ ਹੋਏ Former Diplomat Vipin Handa ਦੀ ਪਤਨੀ ਅਤੇ ਦੋ ਬੱਚਿਆਂ ਨੂੰ ₹3.01 ਕਰੋੜ ਦਾ Compensation ਦੇਣ ਦਾ ਫੈਸਲਾ ਸੁਣਾਇਆ ਗਿਆ ਹੈ। ਇਹ ਰਕਮ ਹਾਦਸੇ ਦੀ ਤਾਰੀਖ 20 ਮਾਰਚ, 2003 ਤੋਂ 9% Annual Interest ਨਾਲ ਅਦਾ ਕਰਨੀ ਹੋਵੇਗੀ, ਜਦਕਿ 90 ਦਿਨਾਂ ਦੇ ਅੰਦਰ ਭੁਗਤਾਨ ਨਾ ਕਰਨ 'ਤੇ 12% ਸਾਲਾਨਾ ਵਿਆਜ ਲਾਗੂ ਹੋਵੇਗਾ।
ਇਹ ਪੂਰਾ ਮਾਮਲਾ 20 ਮਾਰਚ, 2003 ਦਾ ਹੈ, ਜਦੋਂ ਨਵੀਂ ਦਿੱਲੀ ਸਥਿਤ Research and Analysis Wing (RAW) Headquarter ਦੀ ਲਿਫਟ ਛੇਵੀਂ ਅਤੇ ਸੱਤਵੀਂ ਮੰਜ਼ਿਲ ਦੇ ਵਿਚਕਾਰ ਅਚਾਨਕ ਖਰਾਬ ਹੋ ਕੇ ਰੁਕ ਗਈ ਸੀ। ਲਿਫਟ ਵਿੱਚ ਸਵਾਰ 13 ਅਧਿਕਾਰੀਆਂ ਨੂੰ ਬਾਹਰ ਕੱਢਣ ਲਈ Rescue Operation ਚਲਾਇਆ ਗਿਆ ਸੀ, ਪਰ ਇਸੇ ਦੌਰਾਨ ਜਦੋਂ ਵਿਪਿਨ ਹਾਂਡਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਲਿਫਟ ਅਚਾਨਕ ਹੇਠਾਂ ਖਿਸਕ ਗਈ, ਜਿਸ ਨਾਲ ਉਨ੍ਹਾਂ ਦਾ ਸਿਰ ਫਸਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਸੁਣਵਾਈ ਦੌਰਾਨ ਓਟਿਸ ਕੰਪਨੀ ਨੇ ਦਲੀਲ ਦਿੱਤੀ ਸੀ ਕਿ ਇਹ ਹਾਦਸਾ Rescue Operation ਦੌਰਾਨ Human Error ਅਤੇ ਵੋਲਟੇਜ ਦੀ ਸਮੱਸਿਆ ਕਾਰਨ ਵਾਪਰਿਆ ਸੀ, ਪਰ ਸੁਪਰੀਮ ਕੋਰਟ ਨੇ ਇਸ ਦਲੀਲ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਲਿਫਟ ਵਿੱਚ ਲੰਬੇ ਸਮੇਂ ਤੋਂ Technical Faults ਸਨ, ਜਿਸ ਤੋਂ ਕੰਪਨੀ ਪੂਰੀ ਤਰ੍ਹਾਂ ਜਾਣੂ ਸੀ। ਇਸ ਤੋਂ ਇਲਾਵਾ Military Engineering Services (MES) ਇਸ ਦੇ Maintenance ਦੀ ਨਿਗਰਾਨੀ ਕਰਨ ਵਿੱਚ ਅਸਫਲ ਰਹੀ ਅਤੇ RAW ਪ੍ਰਬੰਧਨ ਵੀ ਵਾਰ-ਵਾਰ ਮਿਲੀਆਂ ਸ਼ਿਕਾਇਤਾਂ 'ਤੇ ਸਮੇਂ ਸਿਰ ਐਕਸ਼ਨ ਲੈਣ 'ਚ ਨਾਕਾਮ ਰਿਹਾ। ਅਦਾਲਤ ਦੇ ਹੁਕਮਾਂ ਅਨੁਸਾਰ ਕੁੱਲ ਮੁਆਵਜ਼ੇ ਦਾ 70% ਹਿੱਸਾ Otis Elevator Company, 25% ਹਿੱਸਾ MES ਅਤੇ ਬਾਕੀ 5% ਹਿੱਸਾ RAW ਦੁਆਰਾ ਅਦਾ ਕੀਤਾ ਜਾਵੇਗਾ।
- Download Babushahi App
-
-