ਸਫਾਈ ਸੇਵਕ ਯੂਨੀਅਨ ਦੇ ਹੱਕ 'ਚ ਜਗਰਾਓਂ ਰਿਹਾ ਮੁਕੰਮਲ ਬੰਦ
ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਭਗਵੰਤ ਮਾਨ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਜ਼ਬਰਦਸਤ ਰੋਸ ਮੁਜ਼ਾਹਰਾ
ਜਗਰਾਓਂ, 30 ਜੁਲਾਈ: ਦੀਪਕ ਜੈਨ)

ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ 8 ਜੁਲਾਈ ਤੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਦੇ ਸਮਰਥਨ ਵਿੱਚ ਅੱਜ ਜਗਰਾਓਂ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸ਼ਹਿਰ ਦੇ ਵਪਾਰੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਸਫਾਈ ਕਾਮਿਆਂ ਦੇ ਸੰਘਰਸ਼ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖ ਕੇ ਸੰਘਰਸ਼ ਨੂੰ ਭਰਵਾਂ ਸਮਰਥਨ ਦਿੱਤਾ।
ਨਗਰ ਕੌਂਸਲ ਦਫ਼ਤਰ ਵਿਖੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ, ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰੈਸ ਸਕੱਤਰ ਕੁਲਵੰਤ ਸਿੰਘ ਸਹੋਤਾ, ਸ਼ਹਿਰੀ ਪ੍ਰਧਾਨ ਅਮਿਤ ਕਲਿਆਣ, ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਸ਼ਹਿਰੀ ਸਕੱਤਰ ਸਤੀਸ਼ ਬੱਗਾ, ਨਿਊ ਸ਼ਹੀਦ ਊਧਮ ਸਿੰਘ ਟੈਕਸੀ ਸਟੈਂਡ ਦੇ ਪ੍ਰਧਾਨ ਜੀਤਾ ਇਨਕਲਾਬੀ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਮਾਸਟਰ ਗੁਰਮੇਲ ਸਿੰਘ ਰੂਮੀ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਆਗੂ ਮਦਨ ਸਿੰਘ ਅਤੇ ਨਗਰ ਸੁਧਾਰ ਸਭਾ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਰਾਹੀਂ ਕੀਤਾ ਜਾ ਰਿਹਾ ਪ੍ਰਚਾਰ ਗੁੰਮਰਾਹਕੁੰਨ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਬੁਲਾਰਿਆਂ ਨੇ ਕਿਹਾ ਕਿ ਸਫਾਈ ਕਾਮਿਆਂ ਦੀ ਲੜਾਈ ਸਿਰਫ਼ ਤਨਖ਼ਾਹ ਦੀ ਨਹੀਂ, ਸਗੋਂ ਰੁਜ਼ਗਾਰ ਦੀ ਸੁਰੱਖਿਆ, ਪੱਕੀ ਨੌਕਰੀ, ਇੱਜ਼ਤ ਅਤੇ ਇਨਸਾਫ਼ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਕੇਵਲ ਵੀਹ ਹਜ਼ਾਰ ਰੁਪਏ ਤਨਖ਼ਾਹ ਮਨਜ਼ੂਰ ਨਹੀਂ, ਸਗੋਂ ਠੇਕੇਦਾਰੀ ਸਿਸਟਮ ਦਾ ਮੁਕੰਮਲ ਖ਼ਾਤਮਾ, ਸਮੂਹ ਮਿਉਂਸਪਲ ਕਾਮਿਆਂ ਨੂੰ ਪੱਕਾ ਕਰਨਾ, ਬਰਨਾਲਾ ਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਬਰਖ਼ਾਸਤ ਕਰਨਾ ਅਤੇ ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਤਹਿਤ ਐਫ਼.ਆਈ.ਆਰ ਦਰਜ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਆਗੂਆਂ ਨੇ ਅਖੌਤੀ ਦਲਿਤ ਲੀਡਰਾਂ ਵੱਲੋਂ ਸਫਾਈ ਸੇਵਕ ਯੂਨੀਅਨ ਦੇ ਸੰਘਰਸ਼ ਪ੍ਰਤੀ ਅਪਣਾਏ ਗੋਡੇ ਟੇਕੂ ਰੱਵਈਏ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਯੂਨੀਅਨ ਦੀ ਏਕਤਾ ਨੂੰ ਕਿਸੇ ਵੀ ਕੀਮਤ ਤੇ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸੰਘਰਸ਼ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ।ਇਸ ਮੌਕੇ ਨਗਰ ਕੌਂਸਲ ਜਗਰਾਉਂ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਪੱਪੂ ਅਤੇ ਕੌਂਸਲਰ ਦੇ ਪਤੀ ਟੋਨੀ ਵਰਮਾ, ਸ਼ੈਟੀ ਚੋਪੜਾ, ਅਵਤਾਰ ਸਿੰਘ ਰਸੂਲਪੁਰ ਕਿਸਾਨ ਆਗੂ ਗੁਰਦੀਪ ਸਿੰਘ, ਸੁਖਦੇਵ ਸਿੰਘ ਮਾਣੂੰਕੇ, ਰਵਿੰਦਰਪਾਲ ਪਾਲ ਸਿੰਘ ਰਾਜੂ ਹੁਕਮ ਰਾਜ਼ ਦੇਹੜਕਾ,ਡਾ ਰਜਿੰਦਰ ਸ਼ਰਮਾ, ਰਾਜੇਸ਼ ਇੰਦਰ ਸਿੰਘ ਸਿੱਧੂ, ਪਰਮਜੀਤ ਸਿੰਘ ਰਿੰਪੀ ਲੱਧੜ ਬਲਾਕ ਐਸੀ ਚੇਅਰਮੈਨ ਜਗਰਾਉਂ,ਦੀਪਕ ਕਲਸੀ ਲਿਬੜਾ ਹੈਲਥ ਕਲੱਬ ਬਾਬਾ ਗੁਰਚਰਨ ਸਿੰਘ ਦਲੇਰ,ਜੀਵਨ ਸਿੰਘ ਬਾਗੀਆਂ ਚੇਅਰਮੈਨ ਐਸੀ ਦਿਹਾਤੀ ਅੰਗਰੇਜ਼ ਸਿੰਘ ਮੰਡ ਤਿਹਾੜਾ, ਅਤਵਾਰੀ ਲਾਲ ਪ੍ਰਧਾਨ ਰਿਕਸ਼ਾ ਯੂਨੀਅਨ,ਡਾ ਨਿਰਮਲ ਭੁੱਲਰ,ਰਾਜੀਵ ਕੁਮਾਰ ਬੱਗਾ ਐਂਟੀ ਕੁਰੱਪਸ਼ਨ ਪ੍ਰਧਾਨ, ਕਾਮਰੇਡ ਬੁਟਾ ਸਿੰਘ ਹਾਂਸ ਕਲਾਂ ਨੇ ਵੀ ਸੰਬੋਧਨ ਕਰਦਿਆਂ ਸੰਘਰਸ਼ ਨੂੰ ਪੁਰਾ ਸਮਰੱਥਨ ਦਿੱਤਾ ਇਸ ਉਪਰੰਤ ਸਫਾਈ ਸੇਵਕਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਭਗਵੰਤ ਮਾਨ ਸਰਕਾਰ ਦੀ ਪ੍ਰਤੀਕਾਤਮਕ ਅਰਥੀ ਚੁੱਕ ਕੇ ਸ਼ਹਿਰ ਵਿਚ ਵਿਸ਼ਾਲ ਰੋਸ਼ ਮਾਰਚ ਕੱਢਿਆ ਇਹ ਮੁਜ਼ਾਹਰਾ ਕਮਲ ਚੌਂਕ, ਲਾਜਪਤਰਾਏ ਰੋਡ, ਰੇਲਵੇ ਰੋਡ, ਤਹਿਸੀਲ ਰੋਡ, ਰਾਏਕੋਟ ਰੋਡ,ਫਿਲੀ ਗੇਟ, ਨਲ਼ਕੇ ਵਾਲਾ ਚੌਕ,ਕੁੱਕੜ ਚੌਂਕ, ਤੋਂ ਹੁੰਦਾ ਹੋਇਆ ਰਾਣੀ ਝਾਂਸੀ ਚੌਂਕ ਪਹੁੰਚਿਆ ਜਿੱਥੇ ਪੰਜਾਬ ਸਰਕਾਰ ਦੀ ਅਰਥੀ ਰੱਖ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਮਹਿਲਾ ਸਫਾਈ ਸੇਵਕਾਵਾ ਨੇ ਪਿੱਟ ਸਿਆਪਾ ਕਰਕੇ ਆਪਣਾ ਰੋਸ਼ ਪ੍ਰਗਟਾਇਆ ਆਗੂਆਂ ਨੇ ਐਲਾਨ ਕੀਤਾ ਕੀ ਭਲ ਕੇ ਇਸ ਧਰਨੇ ਵਿੱਚ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਪੂਰੇ ਸਨਮਾਨ ਨਾਲ ਮਨਾਇਆ ਜਾਵੇਗਾ ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਸਕੱਤਰ ਰਜਿੰਦਰ ਕੁਮਾਰ ਵਾਈਸ ਪ੍ਰਧਾਨ ਸਨੀ ਸੁੰਦਰ ਚੇਅਰਮੈਨ ਬੁੱਧਰਾਮਪਾਲ ਬੁਧਰਾਮ ਬੁੱਧੂ ਸੁਰਜੀਤ ਸਿੰਘ ਭਾਗਾ ਸੰਦੀਪ ਕੁਮਾਰ ਭੂਸ਼ਣ ਗਿੱਲ ਬਿਕਰਮ ਗਿੱਲ ਸੁਖਵਿੰਦਰ ਸਿੰਘ ਖੋਸਲਾ ਸੀਵਰਮੈਨ ਯੂਨੀਅਨ ਦੇ ਪ੍ਰਧਾਨ ਰਾਜਕੁਮਾਰ ਵਾਈਸ ਪ੍ਰਧਾਨ ਬਲਵਿੰਦਰ ਕਲਿਆਣ ਡਿੰਪਲ ਕੁਮਾਰ ਹਾਕਮ ਸਿੰਘ ਪੰਪ ਆਪਰੇਟਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਸ਼ਹਿਰੀ ਪ੍ਰਧਾਨ ਲਖਵੀਰ ਸਿੰਘ ਕਲੈਰੀਕਲ ਸਟਾਫ ਦੇ ਪ੍ਰਧਾਨ ਜਸਪ੍ਰੀਤ ਸਿੰਘ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਦਵਿੰਦਰ ਸਿੰਘ ਤਾਰਕ ਨਵਜੀਤ ਕੌਰ ਹਰਦੀਪ ਸਿੰਘ ਢੋਲਣ ਮਿਸ ਗਗਨਦੀਪ ਵਿਸ਼ਾਲ ਟੰਡਨ ਦਵਿੰਦਰ ਸਿੰਘ ਗਰਚਾ ਨਰਿੰਦਰ ਕੁਮਾਰ ਮਨੀਸ਼ ਕੁਮਾਰ ਜਗਮੋਹਨ ਸਿੰਘ ਗੁਰਸਿਮਰਨ ਸਿੰਘ ਅਮਨਦੀਪ ਸਿੰਘ ਅਤੇ ਸਮੂਹ ਮਿਉਂਸਪਲ ਕਾਮੇ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ
- Download Babushahi App
-
-