ਪੰਜਾਬ ਯੂਨੀਵਰਸਿਟੀ 'ਚ PhD ਸਕਾਲਰ ਜੋਤੀ ਦੀ ਮੌਤ ਮਗਰੋਂ ਪਰਿਵਾਰ ਨੇ ਕੀਤਾ ਸਮਝੌਤਾ, ਮਿਲੇਗਾ ਮੁਆਵਜ਼ਾ ਅਤੇ ਨੌਕਰੀ
ਚੰਡੀਗੜ੍ਹ, 29 ਜੁਲਾਈ 2026:
ਪੰਜਾਬ ਯੂਨੀਵਰਸਿਟੀ (PU) ਦੇ ਸਾਊਥ ਕੈਂਪਸ ਵਿੱਚ 28 ਜੁਲਾਈ ਨੂੰ ਭਾਰੀ ਬਾਰਿਸ਼ ਦੌਰਾਨ Microbiology ਦੀ 26 ਸਾਲਾ PhD ਸਕਾਲਰ ਜੋਤੀ (ਵਾਸੀ ਮਹੇਂਦਰਗੜ੍ਹ, ਹਰਿਆਣਾ) ਦੀ ਅਚਾਨਕ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ। ਜੋਤੀ ਆਪਣੇ ਹੋਸਟਲ ਨੰਬਰ 10 ਤੋਂ ਡਿਪਾਰਟਮੈਂਟ ਵੱਲ ਜਾ ਰਹੀ ਸੀ, ਜਦੋਂ ਫੁੱਟਪਾਥ 'ਤੇ ਪਾਣੀ 'ਚ ਪਈ ਕੱਟੀ ਹੋਈ ਕੇਬਲ ਅਤੇ ਜੰਕਸ਼ਨ ਬਾਕਸ ਦੇ ਸ਼ਾਰਟ ਸਰਕਟ ਕਾਰਨ ਫੈਲੇ ਕਰੰਟ ਦੀ ਲਪੇਟ 'ਚ ਆ ਗਈ। ਆਪਣੀ ਮਾਂ ਨਾਲ ਫ਼ੋਨ 'ਤੇ ਗੱਲ ਕਰਦਿਆਂ ਅਚਾਨਕ ਉਸ ਦੀ ਚੀਕ ਨਿਕਲੀ ਅਤੇ ਆਵਾਜ਼ ਚੁੱਪ ਹੋ ਗਈ।

ਪਰਿਵਾਰ ਦੇ ਸਵਾਲ ਅਤੇ ਪ੍ਰਸ਼ਾਸਨ ਨਾਲ ਸਮਝੌਤਾ:
ਮ੍ਰਿਤਕਾ ਦੇ ਚਾਚੇ ਜਤਿੰਦਰ ਅਨੁਸਾਰ, ਜੋਤੀ ਦੇ ਸਰੀਰ 'ਤੇ ਸੱਟ ਜਾਂ ਕਰੰਟ ਦਾ ਕੋਈ ਸਾਫ਼ ਨਿਸ਼ਾਨ ਨਾ ਹੋਣ ਕਾਰਨ ਪਰਿਵਾਰ ਨੇ ਸ਼ੁਰੂਆਤ 'ਚ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕੈਂਪਸ ਦੇ CCTV Footages ਦਿਖਾਉਣ ਦੀ ਮੰਗ ਕੀਤੀ ਸੀ। ਦੇਰ ਰਾਤ ਤੱਕ ਚੱਲੀਆਂ ਮੀਟਿੰਗਾਂ ਤੋਂ ਬਾਅਦ PU ਪ੍ਰਸ਼ਾਸਨ ਨਾਲ ਸਮਝੌਤਾ ਹੋਇਆ, ਜਿਸ ਤਹਿਤ ਪਰਿਵਾਰ ਨੂੰ ₹161 ਲੱਖ ਦਾ Compensation ਅਤੇ ਜੋਤੀ ਦੇ 12ਵੀਂ ਤੇ ITI ਪਾਸ ਛੋਟੇ ਭਰਾ ਨੂੰ ਯੂਨੀਵਰਸਿਟੀ 'ਚ ਇਲੈਕਟ੍ਰੀਸ਼ੀਅਨ ਵਜੋਂ Permanent Job (ਮੂਲ ਤਨਖਾਹ ₹19,900+Grade Pay+DA) ਦੇਣ 'ਤੇ ਸਹਿਮਤੀ ਬਣੀ। ਅੱਜ ਲਾਸ਼ ਦਾ Post-mortem ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੋਸਟਮਾਰਟਮ ਅਤੇ ਉਸ ਤੋਂ ਬਾਅਦ ਸਸਕਾਰ ਲਈ ਪਰਿਵਾਰ ਰਾਜ਼ੀ ਹੋਇਆ ਹੈ।
ਘਟਨਾ ਸਮੇਂ ਮੌਜੂਦ ਵੰਸ਼ਰਾਜ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਸਨੇ ਹਾਕੀ ਸਟਿੱਕ ਦੀ ਮਦਦ ਨਾਲ ਜੋਤੀ ਨੂੰ ਪਾਣੀ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਬੇਹੋਸ਼ ਹੋ ਚੁੱਕੀ ਸੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਹਾਦਸੇ ਵਾਲੀ ਥਾਂ ਦੇ ਨੇੜੇ Security Guards ਤਾਇਨਾਤ ਹੋਣ ਦੇ ਬਾਵਜੂਦ ਕੋਈ ਮਦਦ ਲਈ ਅੱਗੇ ਨਹੀਂ ਆਇਆ।
ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ 'ਚ ਭਾਰੀ ਰੋਸ਼ ਫੈਲ ਗਿਆ ਅਤੇ ਉਹ VC Office ਅੱਗੇ ਧਰਨੇ 'ਤੇ ਬੈਠ ਗਏ। Student Leader ਸਾਰਾ ਨੇ ਮੰਗ ਕੀਤੀ ਹੈ ਕਿ XEN Office ਦੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਲਾਪਰਵਾਹੀ ਦਾ ਕੇਸ ਦਰਜ ਕਰਕੇ ਉਨ੍ਹਾਂ ਦੇ Resignation ਲਏ ਜਾਣ, ਪੂਰੇ ਕੈਂਪਸ ਦੇ Electrical Junction Boxes ਦੀ ਜਾਂਚ ਕੀਤੀ ਜਾਵੇ ਅਤੇ South Campus ਵਿੱਚ 24x7 Ambulance ਨਾਲ Permanent Health Centre ਬਣਾਇਆ ਜਾਵੇ।
- Download Babushahi App
-
-