ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੇਅਦਬੀ ਰੋਕੂ ਕਾਨੂੰਨ ਦਾ ਕੋਈ ਸੋਧਿਆ ਖਰੜਾ ਨਹੀਂ ਸੌਂਪਿਆ, ਬਲਕਿ ਤਖ਼ਤ ਸਾਹਿਬ ਤੋਂ ਭੇਜੇ ਗਏ ਆਦੇਸ਼ ਦਾ ਦਿੱਤਾ ਜਵਾਬ-ਜਥੇਦਾਰ
ਚੰਡੀਗੜ੍ਹ, 29 ਜੁਲਾਈ 2026- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡੀਆ ਸਲਾਹਕਾਰ ਸਕੱਤਰੇਤ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੇਅਦਬੀ ਰੋਕੂ ਕਾਨੂੰਨ ਦਾ ਕੋਈ ਸੋਧਿਆ ਖਰੜਾ ਨਹੀਂ ਸੌਂਪਿਆ ਬਲਕਿ 29 ਜੂਨ ਤੇ 4 ਜੁਲਾਈ ਨੂੰ ਤਖ਼ਤ ਸਾਹਿਬ ਤੋਂ ਭੇਜੇ ਗਏ ਆਦੇਸ਼ ਦਾ ਜਵਾਬ ਦਿੱਤਾ ਹੈ। ਸਮੂਹ ਮੀਡੀਆ ਅਤੇ ਪ੍ਰੈੱਸ ਨੂੰ ਸਨਿਮਰ ਬੇਨਤੀ ਹੈ ਕਿ ਆਪਣੀ ਰਿਪੋਰਟਾਂ ਵਿੱਚ ਸਹੀ ਤੱਥ ਹੀ ਰਿਪੋਰਟ ਕੀਤਾ ਜਾਵੇ।
- Download Babushahi App
-
-