ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੇ ਜੂਸ ਪਿਲਾਕੇ ਸਫਾਈ ਸੇਵਕਾਂ ਦੀ ਭੁੱਖ ਹੜਤਾਲ ਕਰਵਾਈ ਖਤਮ
15 ਅਗਸਤ ਤੋਂ ਪਹਿਲਾਂ ਤਨਖ਼ਾਹਾਂ ਖਾਤਿਆਂ ਵਿੱਚ ਪਹੁੰਚਣ ਦਾ ਦਿਵਾਇਆ ਭਰੋਸਾ,
ਝੂਠੇ ਭਰੋਸੇ ਦੇਣਾ ਸਾਡੀ ਕਾਰਗੁਜ਼ਾਰੀ ਨਹੀਂ: ਅਮਰਜੀਤ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 30 ਜੁਲਾਈ 2026 :ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਦੋ ਸਫਾਈ ਸੇਵਕਾਂ ਦੀ ਹੜਤਾਲ ਬੁੱਧਵਾਰ ਉਸ ਵੇਲੇ ਸਮਾਪਤ ਹੋ ਗਈ, ਜਦੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਖੁਦ ਧਰਨਾ ਸਥਾਨ ’ਤੇ ਪਹੁੰਚੇ ਅਤੇ ਦੋਵੇਂ ਸਫਾਈ ਕਰਮਚਾਰੀਆਂ ਨੂੰ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਅਤੇ ਦੋਵੇਂ ਕਰਮਚਾਰੀਆਂ ਨੂੰ ਸਿਹਤ ਜਾਂਚ ਲਈ ਹਸਪਤਾਲ ਭੇਜਿਆ। ਇਸ ਮੌਕੇ ਨਗਰ ਨਿਗਮ ਦੀ ਕਮਿਸ਼ਨਰ ਮੈਡਮ ਲਵਜੀਤ ਕਲਸੀ ਵੀ ਮੌਜੂਦ ਰਹੀ। ਸਫਾਈ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਸਫਾਈ ਸੇਵਕ ਸਿਰਫ਼ ਨਗਰ ਨਿਗਮ ਦੇ ਕਰਮਚਾਰੀ ਹੀ ਨਹੀਂ, ਸਗੋਂ ਬਠਿੰਡਾ ਦੀ ਲਗਭਗ ਪੰਜ ਲੱਖ ਆਬਾਦੀ ਦੀ ਦਿਨ-ਰਾਤ ਸੇਵਾ ਕਰਨ ਵਾਲੇ ਉਹ ਕਰਮਯੋਗੀ ਹਨ, ਜਿਨ੍ਹਾਂ ਦੀ ਮਿਹਨਤ ਨਾਲ ਸ਼ਹਿਰ ਸਾਫ਼-ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਉਨ੍ਹਾਂ ਦੇ ਯੋਗਦਾਨ ਦਾ ਹਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ, “ਮਹਿਤਾ ਪਰਿਵਾਰ ਹਮੇਸ਼ਾ ਸਫਾਈ ਸੇਵਕਾਂ ਦੇ ਸੁੱਖ-ਦੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਅੱਗੇ ਵੀ ਹਰ ਹਾਲਤ ਵਿੱਚ ਉਨ੍ਹਾਂ ਦਾ ਸਾਥ ਦੇਵੇਗਾ। ਜੇਕਰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸਫਾਈ ਸੇਵਕਾਂ ਨਾਲ ਅਨਿਆਇ ਹੁੰਦਾ ਹੈ ਤਾਂ ਪੂਰਾ ਮਹਿਤਾ ਪਰਿਵਾਰ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਡੱਟ ਕੇ ਆਵਾਜ਼ ਉਠਾਏਗਾ।”ਰਾਜਨੀਤਿਕ ਬਿਆਨਬਾਜ਼ੀ ਤੋਂ ਦੂਰ ਰਹਿੰਦੇ ਹੋਏ ਸ੍ਰੀ ਮਹਿਤਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਤਰ੍ਹਾਂ ਦੀ ਰਾਜਨੀਤੀ ਕਰਨਾ ਨਹੀਂ, ਸਗੋਂ ਸਮੱਸਿਆ ਦਾ ਹੱਲ ਕੱਢਣਾ ਹੈ। ਉਨ੍ਹਾਂ ਕਿਹਾ, “ਮੈਂ ਇੱਥੇ ਰਾਜਨੀਤੀ ਚਮਕਾਉਣ ਨਹੀਂ ਆਇਆ। ਮੈਂ ਸਿਰਫ਼ ਉਹੀ ਵਾਅਦਾ ਕਰਦਾ ਹਾਂ ਜੋ ਮੈਂ ਪੂਰਾ ਕਰ ਸਕਦਾ ਹਾਂ। ਝੂਠੇ ਭਰੋਸੇ ਦੇਣਾ ਮੇਰੀ ਕਾਰਜ-ਸ਼ੈਲੀ ਨਹੀਂ ਹੈ।” ਉਨ੍ਹਾਂ ਐਲਾਨ ਕੀਤਾ ਕਿ ਲਗਭਗ 150 ਸਫਾਈ ਸੇਵਕਾਂ ਦੀ ਬਕਾਇਆ ਤਨਖ਼ਾਹ 15 ਅਗਸਤ ਤੋਂ ਪਹਿਲਾਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਭਰੋਸਾ ਨਹੀਂ, ਸਗੋਂ ਉਨ੍ਹਾਂ ਦੀ ਵਚਨਬੱਧਤਾ ਹੈ ਅਤੇ ਇਸ ਦਿਸ਼ਾ ਵਿੱਚ ਲੋੜੀਂਦੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
ਆਪਣੇ ਸੰਬੋਧਨ ਦੌਰਾਨ ਸ੍ਰੀ ਅਮਰਜੀਤ ਮਹਿਤਾ ਨੇ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਕਾਰਜ-ਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਫਾਈ ਸੇਵਕਾਂ ਦੇ ਜਿੰਨੇ ਵੀ ਲੰਬਿਤ ਮਾਮਲੇ ਸਨ, ਉਨ੍ਹਾਂ ਨੂੰ ਮੇਅਰ ਨੇ ਗੰਭੀਰਤਾ ਨਾਲ ਸਰਕਾਰ ਦੇ ਸਾਹਮਣੇ ਰੱਖਿਆ ਅਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ। ਉਨ੍ਹਾਂ ਕਿਹਾ ਕਿ 897 ਕਰਮਚਾਰੀਆਂ ਨਾਲ ਸੰਬੰਧਿਤ ਮਾਮਲਿਆਂ ਸਮੇਤ ਹੋਰ ਕਈ ਮਹੱਤਵਪੂਰਨ ਮੁੱਦਿਆਂ ਦੇ ਹੱਲ ਵਿੱਚ ਮੇਅਰ ਦੀ ਸਰਗਰਮ ਭੂਮਿਕਾ ਰਹੀ ਹੈ। ਉਨ੍ਹਾਂ ਨਗਰ ਨਿਗਮ ਦੀ ਕਮਿਸ਼ਨਰ ਮੈਡਮ ਲਵਜੀਤ ਕਲਸੀ ਦੇ ਸਹਿਯੋਗ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਪੱਧਰ ’ਤੇ ਉਨ੍ਹਾਂ ਦੇ ਸਕਾਰਾਤਮਕ ਯਤਨਾਂ ਨਾਲ ਕਈ ਸਮੱਸਿਆਵਾਂ ਦਾ ਹੱਲ ਸੰਭਵ ਹੋਇਆ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਦੀ ਪਛਾਣ ਉਸ ਦੀ ਸਫ਼ਾਈ ਨਾਲ ਹੁੰਦੀ ਹੈ ਅਤੇ ਉਸ ਸਫ਼ਾਈ ਦੇ ਪਿੱਛੇ ਸਫਾਈ ਕਰਮਚਾਰੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਲੁਕਿਆ ਹੋਇਆ ਹੁੰਦਾ ਹੈ। ਇਸ ਲਈ ਉਨ੍ਹਾਂ ਦੇ ਹੱਕਾਂ, ਸਨਮਾਨ ਅਤੇ ਹਿਤਾਂ ਦੀ ਰੱਖਿਆ ਕਰਨਾ ਸਮਾਜ ਅਤੇ ਪ੍ਰਸ਼ਾਸਨ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ।
- Download Babushahi App
-
-