ਇੰਸਟਾਗ੍ਰਾਮ ਦਾ ਪਿਆਰ ਨਿਕਲਿਆ ਝੂਠਾ: ਵਿਆਹ ਦਾ ਲਾਰਾ ਲਾ ਕੇ ਕੁੜੀ ਨੇ ਠੱਗੇ ਹਜ਼ਾਰਾਂ ਰੁਪਏ, ਵਿਆਹ ਤੋਂ ਕੀਤਾ ਸਾਫ਼ ਇਨਕਾਰ
Baljit Singh/ ਬਾਬੂਸ਼ਾਹੀ ਬਿਊਰੋ
ਪੱਟੀ/ਤਰਨ ਤਾਰਨ, 22 ਜੁਲਾਈ (2026): ਤਰਨ ਤਾਰਨ ਦੇ ਪਿੰਡ ਭੱਗੂਪੁਰ ਤੋਂ ਇੱਕ ਹੈਰਾਨੀਜਨਕ ਅਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ (Instagram) 'ਤੇ ਹੋਇਆ ਪਿਆਰ ਝੂਠਾ ਸਾਬਤ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਦੀ ਇੰਸਟਾਗ੍ਰਾਮ 'ਤੇ ਇੱਕ ਲੜਕੀ ਨਾਲ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਲੜਕੀ ਨੇ ਨੌਜਵਾਨ ਨੂੰ ਆਪਣੇ ਜਾਲ ਵਿੱਚ ਫਸਾ ਕੇ ਵਿਆਹ ਦਾ ਝੂਠਾ ਲਾਰਾ ਲਾਇਆ ਅਤੇ ਉਸ ਕੋਲੋਂ ਹਜ਼ਾਰਾਂ ਰੁਪਏ ਠੱਗ ਲਏ।
ਜਦੋਂ ਨੌਜਵਾਨ ਵਿਆਹ ਦੀ ਗੱਲ ਪੱਕੀ ਕਰਨ ਅਤੇ ਵਿਆਹ ਕਰਵਾਉਣ ਲਈ ਲੜਕੀ ਦੇ ਘਰ ਪਹੁੰਚਿਆ, ਤਾਂ ਲੜਕੀ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਨੌਜਵਾਨ ਨਾਲ ਕੋਈ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਉਸ ਨੂੰ ਘਰੋਂ ਵਾਪਸ ਮੋੜ ਦਿੱਤਾ। ਧੋਖਾਧੜੀ ਦਾ ਸ਼ਿਕਾਰ ਹੋਇਆ ਨੌਜਵਾਨ ਹੁਣ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।
- Download Babushahi App
-
-