ਮਾਤਾ ਗੁਰਮੇਲ ਕੌਰ, ਪੁੰਨੂ ਮਜਾਰਾ ਦਾ ਸ਼ਰੀਰ ਮੌਤ ਤੋਂ ਬਾਅਦ ਪਰਿਵਾਰ ਨੇ ਦਾਨ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਜੁਲਾਈ, 2026- ਮਾਤਾ ਗੁਰਮੇਲ ਕੌਰ ਪਿੰਡ ਪੁੰਨੂ ਮਜਾਰਾ ਦਾ ਸ਼ਰੀਰ ਮੌਤ ਤੋਂ ਬਾਅਦ ਪਰਿਵਾਰ ਨੇ ਦਾਨ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਤਹਿਸੀਲ ਨਵਾਂਸ਼ਹਿਰ ਦੇ ਪਿੰਡ ਪੁੰਨੂ ਮਜਾਰਾ ਦੇ ਵਸਨੀਕ ਸ. ਅਵਤਾਰ ਸਿੰਘ ਦੀ ਪਤਨੀ ਮਾਤਾ ਗੁਰਮੇਲ ਕੌਰ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਮ੍ਰਿਤਕ ਦੀ ਆਖਰੀ ਇੱਛਾ ਪੂਰੀ ਕਰਨ ਲਈ, ਉਨ੍ਹਾਂ ਦੇ ਪਤੀ ਅਵਤਾਰ ਸਿੰਘ ਨੇ ਆਪਣੇ ਬੇਟੇ ਬਲਕਾਰ ਸਿੰਘ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ।ਉਪੰਰਤ ਪਰਿਵਾਰਕ ਮੈਂਬਰ ਮਾਸਟਰ ਬਲਜੀਤ ਸਿੰਘ ਰਾਹੀਂ ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨਾਲ ਸੰਪਰਕ ਕੀਤਾ। ਰਤਨ ਕੁਮਾਰ ਜੈਨ ਦੀ ਬੇਨਤੀ 'ਤੇ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਦੇ ਡਾਇਰੈਕਟਰ ਡਾ. ਰਵਨੀਤ ਕੌਰ ਦੇ ਨਿਰਦੇਸ਼ਨ ਹੇਠ, ਹਸਪਤਾਲ ਦੀ ਟੀਮ, ਜਿਸ ਵਿੱਚ ਡਾ. ਮੁਹੰਮਦ ਸੇਫ਼, ਡਾ. ਅਨਵਰ ਹੁਸੈਨ, ਸੁਰਿੰਦਰ ਕੁਮਾਰ ,ਧਰਮਪਾਲ ਸਿੰਘ ਅਤੇ ਮੋਨੰਟੂ ਸ਼ਾਮਲ ਸਨ, ਨੇ ਨਿੱਜੀ ਤੌਰ 'ਤੇ ਮ੍ਰਿਤਕ ਦੀ ਦੇਹ ਉਸਦੇ ਪਰਿਵਾਰ ਤੋਂ ਸਤਿਕਾਰ ਨਾਲ ਪ੍ਰਾਪਤ ਕੀਤੀ। ਅਵਤਾਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਗੁਰਮੇਲ ਕੌਰ ਆਪਣੀ ਮੌਤ ਤੋਂ ਬਾਅਦ ਕਿਸੇ ਦੇ ਕੰਮ ਆਉਣ ਦੀ ਇੱਛਾ ਰੱਖਦੀ ਸੀ ਅਤੇ ਸਮਾਜ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਸੀ। ਇਸ ਲਈ ਉਸਨੇ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ। ਉਸਨੇ ਆਪਣੀ ਪਤਨੀ ਦੀ ਇੱਛਾ ਪੂਰੀ ਕਰਨ ਲਈ ਦੋਆਬਾ ਸੇਵਾ ਸਮਿਤੀ ਦਾ ਧੰਨਵਾਦ ਕੀਤਾ। ਇਸ ਮੌਕੇ ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਮਾਸਟਰ ਹੁਸਨ ਲਾਲ ,ਅਸ਼ੋਕ ਸ਼ਰਮਾ ਸੇਵਾਮੁਕਤ ਬੈਂਕ ਮੈਨੇਜਰ ,ਮਾਸਟਰ ਬਲਜੀਤ ਸਿੰਘ ਨੇ ਉਸਦੀ ਦੇਹ 'ਤੇ ਫੁੱਲ ਭੇਟ ਕਰਕੇ ਉਸਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਡਾ. ਮੁਹੰਮਦ ਸਫ਼ੇ ਅਤੇ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਮ੍ਰਿਤਕ ਗੁਰਮੇਲ ਕੌਰ ਦਾ ਸਰੀਰ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਦੇ ਸਰੀਰ ਤੋਂ ਪੜ੍ਹਾਈ ਕਰਕੇ, ਵਿਦਿਆਰਥੀ ਦੂਜਿਆਂ ਦੀਆਂ ਜਾਨਾਂ ਬਚਾ ਸਕਣਗੇ। ਉਨ੍ਹਾਂ ਦੱਸਿਆ ਕਿ ਇੱਕ ਸ਼ਰੀਰ ਦਾਨੀ 200 ਵਿਦਿਆਰਥੀਆਂ ਦੀ ਡਾਕਟਰੀ ਦੀ ਪੜ੍ਹਾਈ ਲਈ ਮਦਦ ਕਰ ਸਕਦਾ ਹੈ। ਇਹ ਇੱਕ ਮਹੱਤਵਪੂਰਨ ਰਾਸ਼ਟਰੀ ਸੇਵਾ ਹੈ। ਉਨ੍ਹਾਂ ਨੇ ਇਸ ਸਮਾਜ ਸੇਵਾ ਵਿੱਚ ਪਰਿਵਾਰ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 150 ਲੋਕਾਂ ਨੇ ਮੌਤ ਤੋਂ ਬਾਅਦ ਆਪਣੇ ਸਰੀਰ ਦਾਨ ਕਰਨ ਲਈ ਉਨ੍ਹਾਂ ਦੀ ਕਮੇਟੀ ਨੂੰ ਫਾਰਮ ਜਮ੍ਹਾਂ ਕਰਵਾਏ ਹਨ। ਇਸ ਮੌਕੇ ਮਾਸਟਰ ਅਵਤਾਰ ਸਿੰਘ,ਮਾਸਟਰ ਬਲਕਾਰ ਸਿੰਘ, ਪਰਮਜੀਤ ਸਿੰਘ ਸਰਪੰਚ ਖਨੌੜਾ, ਜਸਵੰਤ ਸਿੰਘ ਜੱਸਾ, ਹਰਦਿਆਲ ਸਿੰਘ ਸੇਵਾ ਮੁਕਤ ਲੈਕਚਰਾਰ, ਸਰਪੰਚ ਕੁਲਵੀਰ ਸਿੰਘ ਪੁੰਨੂ ਮਜਾਰਾ,ਮਾਸਟਰ ਬਲਜੀਤ ਸਿੰਘ,ਹਰਭਜਨ ਸਿੰਘ ਖਨੌੜਾ, ਮਾਸਟਰ ਗੁਰਦਿਆਲ ਸਿੰਘ,ਜੁਝਾਰ ਸਿੰਘ, ਰਣਜੀਤ ਸਿੰਘ, ਪਰਮਜੀਤ ਕੌਰ, ਬਲੰਵਤ ਕੌਰ ਸੇਵਾ ਮੁਕਤ (ਸੀ.ਐਚ.ਟੀ ) ਆਦਿ ਹਾਜ਼ਰ ਸਨ ।
- Download Babushahi App
-
-