ਐਵੇਂਡਸ ਵੈਲਥ-ਹੁਰੂਨ ਇੰਡੀਆਂ ਅੰਡਰ-30 ਦੀ ਸੂਚੀ ’ਚ ਨੌਜਵਾਨ ਕਾਰੋਬਾਰੀ ਕੁਸ਼ਲ ਮਿੱਤਲ ਦਾ ਵੀ ਨਾਮ ਸ਼ਾਮਲ
ਬੀਸੀਐੱਲ ਬਠਿੰਡਾ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਹਨ ਕੁਸ਼ਲ ਮਿੱਤਲ
ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2026 :ਅੰਤਰਰਾਸ਼ਟਰੀ ਪੱਧਰ ’ਤੇ ਵਿੱਤੀ ਖੇਤਰ ’ਚ ਜਾਣੀ ਪਹਿਚਾਣੀ ਸੰਸਥਾ ਐਵੇਂਡਸ ਗਰੁੱਪ ਵੱਲੋਂ ਸਾਲ 2026 ਲਈ ਐਵੇਂਡਸ ਵੈਲਥ-ਹੁਰੂਨ ਇੰਡੀਆਂ ਅੰਡਰ-30, ਸਾਲ 2026 ਦੀ ਸੂਚੀ ’ਚ ਜਿਹੜੇ ਦੇਸ਼ ਭਰ ਵਿਚੋਂ 102 ਨੌਜਵਾਨ ਉੱਦਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਉਸ ’ਚ ਬਠਿੰਡਾ ਦੇ ਮਸ਼ਹੂਰ ਨੌਜਵਾਨ ਕਾਰੋਬਾਰੀ ਅਤੇ ਬੀਸੀਐੱਲ ਇੰਡਸਟਰੀਜ਼ ਲਿਮਟਿਡ ਬਠਿੰਡਾ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਦਾ ਨਾਮ ਵੀ ਸ਼ਾਮਲ ਹੈ। ਇਹ ਨਾ ਸਿਰਫ਼ ਬਠਿੰਡਾ ਬਲਕਿ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਐਵੇਂਡਸ ਵੈਲਥ-ਹੁਰੂਨ ਇੰਡੀਆਂ ਅੰਡਰ 30- 2026 ਉਨ੍ਹਾਂ ਦੇ ਨਾਮ ਨੂੰ ਸ਼ਾਮਲ ਕੀਤਾ ਗਿਆ ਹੈ। ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਦਾ ਨਾਮ ਇਸ ਸੂਚੀ ‘ਚ ਸ਼ਾਮਲ ਹੋਣ ’ਤੇ ਜਿੱਥੇ ਉਦਯੋਗਿਕ ਇਕਾਈ ਦੇ ਵੱਖ ਵੱਖ ਯੂਨਿਟਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਹੀ ਇਲਾਕੇ ਦੇ ਕਾਰੋਬਾਰੀਆਂ ਵੱਲੋਂ ਵੀ ਇਸ ਨੂੰ ਕਾਫੀ ਮਾਣ ਵਾਲੀ ਗੱਲ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਐਵੇਂਡਸ ਵੈਲਥ- ਹੁਰੂਨ ਇੰਡੀਆਂ ਵੱਲੋਂ ਹਰ ਸਾਲ 30 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਪੂਰੇ ਭਾਰਤ ਦੇਸ਼ ਭਰ ਤੋਂ 102 ਅਜਿਹੇ ਨੌਜਵਾਨਾਂ ਕਾਰੋਬਾਰੀਆਂ ਅਤੇ ਉੱਧਮੀਆਂ ਦੇ ਨਾਮਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਆਪਣੇ ਉਦਯੋਗਿਕ ਖੇਤਰ ’ਚ ਆਪਣੀ ਮਿਹਨਤ ਦੇ ਨਾਲ ਆਪਣੇ ਕਾਰੋਬਾਰ ’ਚ ਮੱਲਾਂ ਮਾਰੀਆਂ ਹੋਣ ਅਤੇ ਭਾਰਤ ਦੇਸ਼ ਨੂੰ ਉਦਯੋਗਿਕ ਪੱਖ ਤੋਂ ਵੱਖ ਵੱਖ ਪਹਿਲੂਆਂ ਨਾਲ ਮਜ਼ਬੂਤ ਕੀਤਾ ਹੋਵੇ। ਦੱਸਣਯੋਗ ਹੈ ਕਿ ਬੀਸੀਐੱਲ ਇੰਡਸਟਰੀਜ਼ ਲਿਮਟਿਡ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਗਰੇਨ ਵੇਸਡ ਇਥਨੌਲ ਅਤੇ ਹੋਰ ਸਬੰਧਤ ਪ੍ਰੋਡੈਕਟਸ ਦੇ ਨਿਰਮਾਣ ’ਚ ਦੇਸ਼ ਭਰ ’ਚ ਕਾਫੀ ਵੱਡਾ ਯੋਗਦਾਨ ਦਿੱਤਾ ਹੈ। ਆਪਣੀ ਮੁਢਲੀ ਸਿੱਖਿਆ ਭਾਰਤ ਦੇਸ਼ ਅਤੇ ਫਿਰ ਵਿਦੇਸ਼ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਕੁਸ਼ਲ ਮਿੱਤਲ ਵੱਲੋਂ ਪਿਛਲੇ ਕੁਝ ਸਾਲਾਂ ਦੇ ਅੰਦਰ ਹੀ ਆਪਣੇ ਉਦਯੋਗਿਕ ਪੇਸ਼ੇ ਨੂੰ ਸਿੱਖਰਾਂ ’ਤੇ ਲਿਆਂ ਕੇ ਖੜ੍ਹਾ ਕਰ ਦਿੱਤਾ ਹੈ।
ਇਸ ਕਾਰਨ ਇਸ ਨਾਮੀ ਸੰਸਥਾ ਵੱਲੋਂ ਉਨ੍ਹਾਂ ਨੂੰ ਆਪਣੀ ਇਸ ਐਵੇਂਡਸ ਵੈਲਥ-ਹੁਰੂਨ ਇੰਡੀਆਂ ਅੰਡਰ -30, ਸਾਲ 2026 ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਬੋਲਦਿਆ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਨੇ ਜਿਥੇ ਸਬੰਧਤ ਸੰਸਥਾ ਦਾ ਇਸ ਮਾਨ ਸਨਮਾਨ ਲਈ ਧੰਨਵਾਦ ਕੀਤਾ ਅਤੇ ਭਵਿੱਖ ’ਚ ਵੀ ਆਪਣੀਆਂ ਕੋਸ਼ਿਸ਼ਾਂ ਨੂੰ ਇਸੇ ਤਰ੍ਹਾਂ ਮਿਹਨਤ ਨਾਲ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ। ਦੱਸਣਯੋਗ ਹੈ ਕਿ ਐਵੇਂਡਸ ਗਰੁੱਪ ਇਕ ਵਿੱਤੀ ਸੇਵਾਵਾਂ ਵਾਲੀ ਮੋਹਰੀ ਫਰਮ ਹੈ। ਜਿਸ ਦੀ ਮੌਜੂਦਗੀ ਨਿਵੇਸ਼ ਬੈਕਿੰਗ, ਸੰਸਥਾਗਤ ਇਕੁਇਟੀ, ਵੈਲਥ ਮੈਨੇਜਮੈਂਟ, ਕੈਡ੍ਰਿਟ ਸਲਿਊਸ਼ਨ ਅਤੇ ਐਸੇਟ ਮੈਨੈਜਮੈਂਟ ਵਰਗੇ ਖੇਤਰਾਂ ’ਚ 1999 ਤੋਂ ਮੁੰਬਈ ’ਚ ਸ਼ੁਰੂ ਹੋਈ ਸੀ। ਅੱਜ ਇਹ ਸੰਸਥਾ ਭਾਰਤ, ਅਮਰੀਕਾ ਅਤੇ ਸਿੰਘਾਪੁਰ ਦੇ 11 ਤੋਂ ਵੱਧ ਸ਼ਹਿਰਾਂ ’ਚ ਮੌਜੂਦ ਹੈ।
- Download Babushahi App
-
-