ਡਾਕਟਰ ਦੀਪ ਸਿੰਘ ਸ਼ਾਨ-ਏ-ਪੰਜਾਬ ਅਵਾਰਡ 2026 ਨਾਲ ਸਨਮਾਨਿਤ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 08 ਜੂਨ 2026:- ਰਾਸ਼ਟਰੀ ਜੋਤੀ ਕਲਾ ਮੰਚ ਵਲੋ ਭਾਰਤ ਵਿਕਾਸ ਪ੍ਰੀਸ਼ਦ ਦੇ ਦਫਤਰ ਸਨੋਰੀ ਅੱਡਾ ਵਿਖੇ ਪੁਰਸ਼ (ਮੈਨ) ਅਵਾਰਡ ਡੇ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਨਾਮ ਖੱਟਿਆ ਹੈ। ਇਸ ਸਮਾਗਮ ਵਿੱਚ ਡਾਕਟਰ ਦੀਪ ਸਿੰਘ ਪ੍ਰਧਾਨ ਹਰ ਸਹਾਇ ਸੇਵਾ ਦਲ ਗੁਰੂ ਨਾਨਕ ਦੇਵ ਡੈਂਟਲ ਕੇਅਰ ਫੈਕਟਰੀ ਏਰੀਏ ਉਪਕਾਰ ਨਗਰ ਤੋਂ ਡਾਕਟਰ ਦੀਪ ਸਿੰਘ ਨੂੰ ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਲਈ ਸਨਮਾਨਿਤ ਕੀਤਾ ਗਿਆ।
ਡਾਕਟਰ ਦੀਪ ਸਿੰਘ ਵੱਲੋਂ ਹੁਣ ਤੱਕ 100 ਤੋਂ ਵੱਧ ਦੰਦਾਂ ਦੇ ਜਾਂਚ ਚੈੱਕਅਪ ਕੈਂਪ ਲਗਾਏ ਜਾ ਚੁੱਕੇ ਹਨ। ਡਾਕਟਰ ਸਾਹਿਬ ਵੱਲੋਂ ਲੋੜਵੰਦ ਮਰੀਜ਼ਾਂ ਦਾ ਇਲਾਜ ਫਰੀ ਕੀਤਾ ਜਾਂਦਾ ਹੈ। ਸਰਕਾਰੀ ਸਕੂਲਾਂ ਦੇ ਵਿੱਚ ਆਰਓ ਤੇ ਵਾਟਰ ਫਿਲਟਰ ਲਗਾਏ ਜਾਂਦੇ ਹਨ। ਵਣ ਉੱਤਸਵ ਦੌਰਾਨ ਬੂਟੇ ਲਗਾਏ ਜਾਂਦੇ ਹਨ। ਲੋੜਵੰਦਾਂ ਨੂੰ ਕਿਰਤ ਦਾਨ ਕੀਤੀ ਜਾਂਦੀ ਹੈ ਜਿਵੇਂ ਕਿ ਸਿਲਾਈ ਮਸ਼ੀਨਾਂ ਵੰਡਣੀਆਂ ਸਾਈਕਲ ਵੰਡਣੀਆਂ ਅਤਿ ਆਦਿ।
ਇਸ ਸਮਾਗਮ ਵਿੱਚ ਭਗਵਾਨ ਦਾਸ ਜੁਨੇਜਾ ਸੋਸ਼ਲ ਵਰਕਰ, ਹਰਪਾਲ ਜਨੇਜਾ ਚੇਅਰਮੈਨ ਪੀ ਆਰ ਟੀ ਸੀ , ਗੁਰਿੰਦਰ ਢਿੱਲੋ ਚੇਅਰਮੈਨ ਪੰਜਾਬ ਐਗਰੋ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਹ ਸਮਾਗਮ ਰਜੇਸ਼ ਠਾਕੁਰ ਡਾਇਰੈਕਟਰ ਅਤੇ ਧਰਮਿੰਦਰ ਸੰਧੂ ਔਰਗਨਾਈਜ਼ਰ ਦੀ ਨਿਗਰਾਨੀ ਹੇਠ ਹੋਇਆ। ਸਟੇਜ ਨੂੰ ਸੰਭਾਲਣ ਦੀ ਜਿੰਮੇਵਾਰੀ ਡਾਕਟਰ ਧਰਮਿੰਦਰ ਸੰਧੂ ਵੱਲੋਂ ਨਿਭਾਈ ਗਈ। ਇਸ ਸਮਾਗਮ ਵਿੱਚ ਸੰਜੇ ਗੋਇਲ ਚੇਅਰਮੈਨ ਭੁਪਿੰਦਰ ਸਿੰਘ ਡਾਕਟਰ ਗੁਰਵਿੰਦਰ ਕਾਂਸਲ ਪ੍ਰਵੀਨ ਗੋਇਲ ਪ੍ਰਧਾਨ ਰਾਜੀਵ ਗੋਇਲ ਸ਼ੋਸ਼ਲ ਵਰਕਰ ਇੰਜੀਨੀਅਰ ਨਰਿੰਦਰ ਸਿੰਘ ਸੀਨੀਅਰ ਪ੍ਰੈਸੀਡੈਂਟ ਬੀਡੀ ਜੁਨੇਜਾ ਪੈਟਰਨ ਬੀਰ ਚੰਦ ਖੁਰਮੀ ਪੈਟਰਨ ਵਰਿੰਦਰ ਗਰਗ ਡਾਕਟਰ ਨਰੇਸ਼ ਗਰਗ ਅਤੇ ਧਰਮਿੰਦਰ ਸੰਧੂ ਔਰਗਨਾਈਜ਼ਰ ਹਾਜ਼ਰ ਸਨ।
- Download Babushahi App
-
-