USA News : 66ਵੇਂ ਗੋਲਡਨ ਵੈਸਟ ਟਰੈਕ ਐਂਡ ਫੀਲਡ ਇਨਵਾਈਟੇਸ਼ਨਲ ਵਿੱਚ ਗੁਰਬਖ਼ਸ਼ ਸਿੰਘ ਸਿੱਧੂ ਨੇ ਜਿੱਤਿਆ ਸੋਨ ਤੇ ਚਾਂਦੀ ਦਾ ਤਗਮਾ
ਗੁਰਿੰਦਰਜੀਤ ਨੀਟਾ ਮਾਛੀਕੇ
ਰੈਂਚੋ ਕਾਰਡੋਵਾ (ਕੈਲੀਫੋਰਨੀਆ), 6 ਜੂਨ 2026 —
ਕੈਲੀਫੋਰਨੀਆ ਦੇ ਰੈਂਚੋ ਕਾਰਡੋਵਾ ਸਥਿਤ ਕੋਰਡੋਵਾ ਹਾਈ ਸਕੂਲ ਸਟੇਡੀਅਮ ਵਿੱਚ ਅੱਜ 66ਵਾਂ ਸਾਲਾਨਾ ਗੋਲਡਨ ਵੈਸਟ ਟਰੈਕ ਐਂਡ ਫੀਲਡ ਇਨਵਾਈਟੇਸ਼ਨਲ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰਸਿੱਧ ਮੁਕਾਬਲੇ ਵਿੱਚ ਕੈਲੀਫੋਰਨੀਆ ਭਰ ਤੋਂ ਨੌਜਵਾਨ ਅਤੇ ਮਾਸਟਰਜ਼ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।
ਫਰਿਜ਼ਨੋ ਦੇ ਉੱਘੇ ਮਾਸਟਰਜ਼ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੈਮਰ ਥਰੋ ਮੁਕਾਬਲੇ ਵਿੱਚ 41.08 ਮੀਟਰ ਦੀ ਦੂਰੀ ਨਾਲ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ 9.47 ਮੀਟਰ ਦੀ ਥਰੋ ਕਰਕੇ ਚਾਂਦੀ ਦਾ ਤਗਮਾ ਵੀ ਜਿੱਤਿਆ।
ਇਸ ਵੱਕਾਰੀ ਐਥਲੈਟਿਕਸ ਮੁਕਾਬਲੇ ਵਿੱਚ ਲਗਭਗ 250 ਨੌਜਵਾਨ ਲੜਕੇ-ਲੜਕੀਆਂ ਅਤੇ ਮਾਸਟਰਜ਼ ਖਿਡਾਰੀਆਂ ਨੇ ਵੱਖ-ਵੱਖ ਟਰੈਕ ਅਤੇ ਫੀਲਡ ਈਵੈਂਟਾਂ ਵਿੱਚ ਹਿੱਸਾ ਲਿਆ। ਗੁਰਬਖ਼ਸ਼ ਸਿੰਘ ਸਿੱਧੂ ਦੀ ਇਸ ਉਪਲਬਧੀ ਨਾਲ ਫਰਿਜ਼ਨੋ ਅਤੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਖੇਡ ਪ੍ਰੇਮੀਆਂ ਅਤੇ ਸਾਥੀ ਖਿਡਾਰੀਆਂ ਨੇ ਗੁਰਬਖ਼ਸ਼ ਸਿੰਘ ਸਿੱਧੂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ।
- Download Babushahi App
-
-