ਥਾਣਾ ਸਿਮਲਾਪੁਰੀ ਪੁਲਿਸ ਵੱਲੋਂ ਡਕੈਤੀ ਦੀ ਵਾਰਦਾਤ ਟਰੇਸ, 3 ਗ੍ਰਿਫ਼ਤਾਰ, ਲੁੱਟਿਆ ਮਾਲ ਅਤੇ ਨਕਦੀ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ,8 ਜੂਨ 2026
ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ IPS, ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜਸਕਿਰਨਜੀਤ ਸਿੰਘ ਤੇਜਾ PPS, ਡੀ.ਸੀ.ਪੀ. (ਦਿਹਾਤੀ) ਲੁਧਿਆਣਾ, ਕਰਨਵੀਰ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਲੁਧਿਆਣਾ ਅਤੇ ਅਨੁਭਵ ਜੈਨ IPS, ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀਅਲ ਏਰੀਆ-ਬੀ ਲੁਧਿਆਣਾ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਮਲਾਪੁਰੀ ਦੀ ਪੁਲਿਸ ਪਾਰਟੀ ਨੇ ਡਕੈਤੀ ਦੀ ਇੱਕ ਅਹਿਮ ਵਾਰਦਾਤ ਨੂੰ ਟਰੇਸ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮੁਕੱਦਮਾ ਨੰਬਰ 96 ਮਿਤੀ 22.ਮਈ ਅਧੀਨ ਧਾਰਾ 309(6), 3(5) BNS ਅਤੇ 25 ਆਰਮਜ਼ ਐਕਟ ਥਾਣਾ ਸਿਮਲਾਪੁਰੀ, ਲੁਧਿਆਣਾ ਵਿੱਚ ਦਰਜ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਪੁਲਿਸ ਨੇ ਲੋੜੀਂਦੇ ਦੋਸ਼ੀਆਂ ਹਰਵਿੰਦਰ ਸਿੰਘ, ਸਰਦੂਲ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ।
ਜਿੰਨਾ ਪਾਸੋਂ, ਇੱਕ ਪਿਸਟਲ .32 ਬੋਰ (ਵਾਰਦਾਤ ਦੌਰਾਨ ਖੋਹ ਕੀਤਾ ਗਿਆ)
• ਕਾਰ ਮਾਰਕਾ i-20 ਨੰਬਰੀ PB-10-GR-7173 (ਵਾਰਦਾਤ ਵਿੱਚ ਵਰਤੀ ਗਈ)
• ਸਕੂਟਰੀ ਨੰਬਰੀ PB-10-JL-5815 (ਵਾਰਦਾਤ ਵਿੱਚ ਵਰਤੀ ਗਈ)
• ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਕੁੱਲ ਵਜ਼ਨ 530 ਗ੍ਰਾਮ
• ₹3,00,000/- ਨਕਦ ਰਕਮ ਬਰਾਮਦ ਕੀਤੇ ਗਏ।
ਤਿੰਨਾਂ ਦੋਸ਼ੀਆਂ ਨੂੰ ਮਿਤੀ 04.06.2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਸਬੰਧੀ ਹੋਰ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।
- Download Babushahi App
-
-