ਐੱਸ.ਬੀ.ਐੱਸ. ਨਗਰ ‘ਚ ਜ਼ਹਿਰੀਲੇ ਧੂੰਏ ਦਾ ਕਹਿਰ! ਗੈਰਕਾਨੂੰਨੀ ਕੂੜਾ ਡੰਪ ਹਟਾਉਣ ਲਈ ਵਸਨੀਕਾਂ ਦਾ ਨਗਰ ਨਿਗਮ ਖ਼ਿਲਾਫ਼ ਮੋਰਚਾ
ਸੁਖਮਿੰਦਰ ਭੰਗੂ
ਲੁਧਿਆਣਾ 8 ਮਈ 2026- ਲੁਧਿਆਣਾ ਦੇ ਪੋਸ਼ ਇਲਾਕੇ ਐੱਸ.ਬੀ.ਐੱਸ. ਨਗਰ ਦੇ ਡੀ ਬਲਾਕ ਵਿੱਚ ਲੱਗੇ ਗੈਰਕਾਨੂੰਨੀ ਕੂੜੇ ਦੇ ਡੰਪ ਅਤੇ ਉਸ ਵਿੱਚ ਹੋ ਰਹੀ ਲਗਾਤਾਰ ਅੱਗ ਕਾਰਨ ਫੈਲ ਰਹੇ ਜ਼ਹਿਰੀਲੇ ਧੂੰਏ ਨੇ ਇਲਾਕਾ ਵਾਸੀਆਂ ਦੀ ਜ਼ਿੰਦਗੀ ਦੁੱਖਦਾਈ ਬਣਾ ਦਿੱਤੀ ਹੈ। ਤੰਗ ਆਏ ਨਿਵਾਸੀਆਂ ਨੇ ਇਕੱਠੇ ਹੋ ਕੇ ਨਗਰ ਨਿਗਮ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
28 ਅਪ੍ਰੈਲ 2026 ਨੂੰ ਭੇਜੇ ਗਏ ਇਸ ਮੰਗ ਪੱਤਰ ਵਿੱਚ ਵਸਨੀਕਾਂ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਵਿਕਸਿਤ ਕੀਤੀ ਗਈ ਇਹ ਰਿਹਾਇਸ਼ੀ ਕਾਲੋਨੀ ਹੁਣ ਕੂੜੇ ਦੇ ਡੰਪ ਕਾਰਨ ਆਪਣੀ ਪਛਾਣ ਗੁਆ ਰਹੀ ਹੈ। ਡੰਪ ਵਿੱਚ ਦਿਨ-ਰਾਤ ਲੱਗੀ ਰਹਿਣ ਵਾਲੀ ਅੱਗ ਤੋਂ ਨਿਕਲਦਾ ਧੂੰਆ ਨਾ ਸਿਰਫ਼ ਡੀ ਬਲਾਕ, ਸਗੋਂ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਫੈਲ ਰਿਹਾ ਹੈ। ਮੀਂਹ ਦੇ ਦਿਨਾਂ ਵਿੱਚ ਬਦਬੂ ਅਤੇ ਧੂੰਏ ਕਾਰਨ ਹਾਲਾਤ ਹੋਰ ਵੀ ਭਿਆਨਕ ਹੋ ਜਾਂਦੇ ਹਨ।
ਰਿਹਾਇਸ਼ੀਆਂ ਨੇ ਦੋਸ਼ ਲਾਇਆ ਕਿ ਪਲਾਸਟਿਕ ਅਤੇ ਹੋਰ ਕਚਰੇ ਨੂੰ ਸਾੜਨ ਨਾਲ ਨਿਕਲ ਰਹੇ ਜ਼ਹਿਰੀਲੇ ਧੂੰਏ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼, ਅੱਖਾਂ ਵਿੱਚ ਜਲਣ ਅਤੇ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਇਸ ਗੈਰਕਾਨੂੰਨੀ ਡੰਪ ਨੂੰ ਜਲਦ ਇਥੋਂ ਨਾ ਹਟਾਇਆ ਗਿਆ ਤਾਂ ਲੋਕ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਮੰਗ ਪੱਤਰ ਦੀ ਕਾਪੀ ਪੰਜਾਬ ਦੇ ਬਿਜਲੀ ਮੰਤਰੀ Sanjeev Arora ਅਤੇ ਕੌਂਸਲਰ Tanveer Singh Dhaliwal ਨੂੰ ਵੀ ਭੇਜੀ ਗਈ ।
- Download Babushahi App
-
-