ਗੈਂਗਸਟਰਾਂ ਤੇ ਵਾਰ" ਤਹਿਤ ਖੰਨਾ ਪੁਲਿਸ ਵੱਲ ਇੱਕ ਢਾਬਾ ਮਾਲਕ ਤੇ ਜਬਰੀ ਵਸੂਲੀ, ਧਮਕੀਆਂ ਦੇਣ ਅਤੇ ਗੋਲੀਆ
ਚਲਾਉਣ ਵਾਲੇ ਗਿਰੋਹ ਦੇ 02 ਮੁੱਖ ਸੂਟਰਾਂ ਸਮੇਤ 03 ਹੋਰ ਮੈਂਬਰ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਪਿਸਟਲ 30 ਬੋਰ ਸਮੇਤ ਮੈਗਜ਼ੀਨ ਅਤੇ 02 ਜਿੰਦਾ ਰੌਂਦ ਬ੍ਰਾਮਦ ਕੀਤੇ
ਡਾ. ਦਰਪਣ ਆਹਲੂਵਾਲੀਆ IPS, ਸੀਨੀਅਰ ਪੁਲਿਸ ਕਪਤਾਨ, ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। 05 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
Ravinder Singh, Khanna
ਮਿਤੀ 01.05.2026 ਨੂੰ ਵਕਤ ਕਰੀਬ 06:45 ਏ.ਐਸ ਦੇ ਖੰਨਾ ਵਿਖੇ ਢਾਬਾ ਮਾਲਕ ਨਰੇਸ਼ ਪਾਠਕ ਉਰਫ ਨੰਨ੍ਹੇ ਪੱਤਰ ਲੇਟ ਪ੍ਰੇਰਮ ਚੰਦ ਵਾਸੀ ਮਕਾਨ ਨੰਬਰ 650, ਨੇੜੇ ਆਨੰਦਪੁਰ ਕੁੱਟਿਆ ਰਾਮ ਨਗਰ, ਲਲਹੇੜੀ ਰੋਡ ਖੰਨਾ, ਥਾਣਾ ਸਿਟੀ, ਖੰਨਾ, ਜਿਲ੍ਹਾ ਲੁਧਿਆਣਾ ਦੇ ਪ੍ਰੇਮ ਢਾਬੇ ਪਰ ਦੋ ਅਣ-ਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਪਰ ਖੰਨਾ ਪੁਲਿਸ ਵੱਲੋਂ ਤੁਰੰਤ ਕਰਵਾਈ ਕਰਦਿਆਂ ਸ੍ਰੀ ਮੋਹਿਤ ਕੁਮਾਰ ਸਿੰਗਲਾ, ਉਪ ਕਪਤਾਨ ਪੁਲਿਸ (ਡੀ) ਪੰਨਾ ਅਤੇ ਸ੍ਰੀ ਵਿਨੋਦ ਕੁਮਾਰ, ਉਪ ਕਪਤਾਨ ਪੁਲਿਸ, ਸਬ ਡਿਵੀਜਨ ਖੰਨਾ ਦੀ ਅਗਵਾਈ ਹੇਠ ਦੋਸ਼ੀਆਂ ਦੀ ਭਾਲ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਅਧੀਨ ਧਾਰਾਵਾਂ 109, 30864), 3513), 612) BNS 25-54-59 Arms Act. ਥਾਣਾ ਸਿਟੀ ਖੰਨਾ ਮੁਕਦਮਾ ਰਜਿਸਟਰ ਕੀਤਾ ਗਿਆ।
ਮੁਕਦਮਾ ਦੀ ਤਫਤੀਸ ਨੂੰ ਅਮਲ ਵਿਚ ਲਿਆਦੇ ਹੋਏ, ਟੈਕਨੀਕਲ, ਹਿਯੂਮਨ ਰਿਸੋਰਸ ਅਤੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਕਰੀਬ 150 ਕਿਲੋਮੀਟਰ ਤੱਕ ਰਹਿਰੀ ਨਾਲ ਸੀ.ਸੀ.ਟੀ.ਵੀ ਫੁਟੇਜ ਨੂੰ ਚੈਕ ਕਰਨ ਤੋਂ ਬਾਅਦ ਵਿੱਚ ਸਾਹਿਬਜੋਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਫਲੋਡ ਕਲਾ, ਥਾਣਾ ਸਦਰ ਅਹਿਮਦਗੜ੍ਹ, ਜਿਲ੍ਹਾ ਮਲੇਰਕੋਟਲਾ ਅਤੇ ਮੁਨੀਸ਼ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਵਾਸੀ ਗਲੀ ਨੰਬਰ 05, ਬਸੰਤ ਨਗਰ, ਸ਼ਿਮਲਾਪੁਰੀ, ਥਾਣਾ ਡਾਬਾ, ਲੁਧਿਆਣਾ ਨੂੰ ਮੋਹਾਲੀ ਤੇ ਕਾਬੂ ਕਰਕੇ ਉਕਤ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਨਾਂ ਦੋਸ਼ੀਆਂ ਦੀ ਪੁੱਛ-ਗਿੱਛ ਕਰਨ ਪਰ ਇਹ ਗੱਲ ਸਾਹਮਣੇ ਆਈ ਕਿ ਮਿਤੀ 01.05.2026 ਨੂੰ ਪ੍ਰੇਮ ਢਾਬੇ ਪਰ ਇਹਨਾਂ ਵਲੋਂ ਗੋਲੀਆਂ ਚਲਾਈਆਂ ਸੀ।
ਉਕਤਾਨ ਦੋਸ਼ੀਆਂ ਦੀ ਹੋਰ ਡੂੰਘਾਈ ਪੁੱਛ-ਗਿੱਛ ਕਰਦੇ ਹੋਏ ਇਹ ਗੱਲ ਸਹਮਣੇ ਆਈ ਕਿ ਪਰਵਿੰਦਰ ਸਿੰਘ ਉਰਫ ਲਾਡੀ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੜੀ, ਤਹਿਸੀਲ ਖਮਾਣੇ, ਜਿਲਾ ਫਤਿਹਗੜ੍ਹ ਸਾਹਿਬ ਹਾਲਵਾਸੀ
ਰਵੀਦਾਸ ਮੁਹੱਲਾ, ਨੇੜੇ ਰਵੀਦਾਸ ਮੰਦਰ, ਖੰਨਾ, ਥਾਣਾ ਸਿਟੀ-2 ਖੰਨਾ, ਜਿਲ੍ਹਾ ਲੁਧਿਆਣਾ, ਅਮਨਦੀਪ ਸਿੰਘ ਉਰਫ ਅਮਨੀ ਪੁੱਤਰ ਜਗਦੇਵ ਸਿੰਘ ਵਾਸੀ ਰਾਹੋਣ, ਥਾਣਾ ਸਿਟੀ ਖੰਨਾ, ਜਿਲ੍ਹਾ ਲੁਧਿਆਣਾ ਅਤੇ ਵਿਵੇਕ ਸਿੰਘ ਉਰਫ ਵਿੱਕੀ ਪੁੱਤਰ ਜਗਦੇਵ ਸਿੰਘ ਵਾਸੀ ਰਹੋਣ ਜਿਲਾ ਲੁਧਿਆਣਾ ਨੇ ਇਹਨਾਂ ਸੂਟਰਾਂ ਨੂੰ ਪਿਸਟਲ, ਚੋਰੀ ਦਾ ਮੋਟਰਸਾਈਕਲ ਅਤੇ ਰਹਿਣ ਲਈ ਜਗ੍ਹਾ ਦਾ ਇਤਜਾਮ ਕੀਤਾ ਅਤੇ ਮੁਹੰਮਦ ਅਖਤਰ ਪੁੱਤਰ ਮੁਹੰਮਦ ਅਕਬਰ ਵਾਸੀਆਨ ਰਾਹੋਣ, ਥਾਣਾ ਸਿਟੀ ਖੰਨਾ, ਜਿਲਾ ਲੁਧਿਆਣਾ ਨੇ ਪ੍ਰੇਮ ਢਾਬੇ ਦੀ ਰੇਕੀ ਕਰਨ ਵਿੱਚ ਮਦਦ ਕੀਤੀ ਸੀ। ਜਿਸਤੋਂ ਬਾਅਦ ਉਕਤਾਨ ਵਿਅਕਤੀਆਂ ਨੂੰ ਮੁਕੱਦਮਾ ਰਜਾ ਵਿੱਚ ਨਾਮਜਦ ਕੀਤਾ ਗਿਆ ਜਿਨਾਂ ਵਿੱਚ ਦੋਸ਼ੀ ਅਮਨਦੀਪ ਸਿੰਘ ਉਰਫ ਅਮਨੀ ਪੁੱਤਰ ਜਗਦੇਵ ਸਿੰਘ ਵਾਸੀ ਰਾਹਣ, ਥਾਣਾ ਸਿਟੀ ਖੰਨਾ, ਜਿਲ੍ਹਾ ਲੁਧਿਆਣਾ, ਵਿਵੇਕ ਸਿੰਘ ਉਰਫ ਵਿੱਕੀ ਪੁੱਤਰ ਜਗਦੇਵ ਸਿੰਘ ਵਾਸੀ ਰਹੋਣ ਜਿਲਾ ਲੁਧਿਆਣਾ ਅਤੇ ਮੁਹੰਮਦ ਅਖਤਰ ਪੁੱਤਰ ਮੁਹੰਮਦ ਅਕਬਰ ਵਾਸੀਆਨ ਰਾਹਣ, ਥਾਣਾ ਸਿਟੀ ਖੰਨਾ, ਜਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਰਵਿੰਦਰ ਸਿੰਘ ਉਰਫ ਲਾਡੀ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੜੀ. ਤਹਿਸੀਲ ਖਮਾਣੋ, ਜਿਲ੍ਹਾ ਫਤਿਹਗੜ੍ਹ ਸਾਹਿਬ ਹਾਲਵਾਸੀ ਰਵੀਦਾਸ ਮੁਹੱਲਾ, ਨੇੜੇ ਰਵੀਦਾਸ ਮੰਦਰ, ਖੰਨਾ, ਥਾਣਾ ਸਿਟੀ-2 ਪੰਨਾ, ਜਿਲ੍ਹਾ ਲੁਧਿਆਣਾ ਦੀ ਭਾਲ ਜਾਰੀ ਹੈ ਜਿਸ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ।
ਦੇਸੀ ਮੁਨੀਸ਼ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਦੀ ਪੁੱਛ-ਗਿੱਛ ਤੇ ਇਹ ਗੱਲ ਸਾਹਮਣੇ ਆਈ ਕਿ ਵਾਰਦਾਤ ਸਮੇ ਵਰਤਿਆ ਗਿਆ ਹਥਿਆਰ ਪਿੰਡ ਇਸਤੂ ਕੋਲ ਇਕ ਪੈਟਰੋਲ ਪੰਪ ਪਾਸ ਇਕ ਮੋਟਰ ਦੀ ਛੱਤ ਉਪਰ ਲੁਕਾ-ਛੁਪਾ ਕੇ ਰਖਿਆ ਹੋਇਆ ਹੈ ਜਿਸਨੂੰ ਉਹ ਬ੍ਰਾਮਦ ਕਰਵਾ ਸਕਦਾ ਹੈ। ਜਦੋ ਐਸ.ਐਚ.ਓ ਸਿਟੀ ਖੰਨਾ ਨੇ ਸਮੇਤ ਪੁਲਿਸ ਪਾਰਟੀ ਨਾਲ ਦੇਸੀ ਮੁਨੀਸ਼ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਨੂੰ ਹਥਿਆਰ ਬ੍ਰਾਮਦ ਕਰਵਾਉਣ ਲਈ ਮੋਟਰ ਦੀ ਛੱਤ ਤੇ ਪਹੁੰਚੀ ਤਾਂ. ਇਸ ਦੌਰਾਨ ਮਨੀਸ ਸਰਮਾ ਪੁੱਤਰ ਸੰਜੀਵ ਸ਼ਰਮਾ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਮੋਟਰ ਦੀ ਛੱਤ ਤੋਂ ਛਾਲ ਮਾਰ ਦਿੱਤੀ। ਜਿਸ ਕਰਕੇ ਉਸ ਦੇ ਵੀ ਸੱਟਾਂ ਲੱਗੀਆਂ, ਜਿਸ ਨੂੰ ਪੁਲਿਸ ਪਾਰਟੀ ਨੇ ਮੌਕੇ ਪਰ ਕਾਬੂ ਕਰ ਲਿਆ।
ਦਸੀਆਂ ਉਕਤਾਨ ਦੀ ਡੂੰਘਾਈ ਪੁੱਛ-ਗਿੱਛ ਕਰਨ ਇਹ ਗੱਲ ਸਾਹਮਣੇ ਆਈ ਕਿ ਸਗਨਪ੍ਰੀਤ ਸਿੰਘ ਉਰਫ ਸਗਨ ਪੁਤਰ ਸਦਾਗਰ ਸਿੰਘ ਵਾਸੀ ਚੜੀ, ਥਾਣਾ ਖੇਤੀ ਨੋਧ ਸਿੰਘ, ਜਿਲ੍ਹਾ ਫਹਿਤਗੜ੍ਹ ਸਾਹਿਬ ਹਾਲ ਵਾਸੀ ਆਸਟ੍ਰੇਲਿਆ ਡੇਨੀ ਬੱਲ ਦੇ ਲਿੰਕ ਵਿਚ ਸੀ ਅਤੇ ਸਗਨਪ੍ਰੀਤ ਸਿੰਘ ਉਰਫ ਸਗਨ ਨੇ ਡੋਨੀ ਬਲ ਨਾਲ ਰਲ ਕੇ ਫਰੋਤੀ ਦੀ ਮੰਗ ਕੀਤੀ ਸੀ ਅਤੇ ਇਹਨਾਂ ਵੱਲ ਪਹਿਲਾ ਵੀ ਹੋਰ ਅਜਿਹੀਆ ਵਾਰਦਾਤਾ ਨੂੰ ਅੰਜਾਮ ਦਿੱਤਾ। ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ। ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
- Download Babushahi App
-
-