ਇੱਕੋ ਰਾਤ ਦੋ ਪਿੰਡਾਂ ਵਿੱਚ ਚੋਰਾਂ ਨੇ ਸਰਕਾਰੀ ਸਕੂਲ ਅਤੇ ਮੋਬਾਇਲ ਦੀ ਦੁਕਾਨ ਤੇ ਕੀਤੇ ਹੱਥ ਸਾਫ
ਮੋਬਾਇਲ ਦੀ ਦੁਕਾਨ ਵਿੱਚੋਂ ਡੇਢ ਲੱਖ ਦੇ ਕਰੀਬ ਮੋਬਾਈਲ ਅਤੇ ਹੋਰ ਸਮਾਨ , ਸਕੂਲ ਵਿੱਚੋਂ ਗੈਸ ਸਿਲੰਡਰ ਇਨਵਰਟਰ ਅਤੇ ਬੈਟਰਾ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਸਾ਼ਲੇਚੱਕ ਵਿਖੇ ਇੱਕ ਮੋਬਾਈਲ ਦੀ ਦੁਕਾਨ ਅਤੇ ਨੇੜਲੇ ਪਿੰਡ ਜੀਓ ਜੁਲਾਈ ਦੇ ਸਰਕਾਰੀ ਸਕੂਲ ਵਿੱਚ ਚੋਰਾ ਵੱਲੋਂ ਇਨਵਰਟਰ ,ਬੈਟਰਾ ਤੇ ਗੈਸ ਸਲੰਡਰ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਬਾਇਲ ਦੁਕਾਨ ਦੇ ਮਾਲਕ ਨੇ ਦੱਸਿਆ ਸਾਲੇ ਚੱਕ ਵਿਖੇ ਉਸਦੀ ਮੋਬਾਈਲਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰੋ ਚੋਰੀ ਸਮਾਨ ਚੋਰੀ ਕਰ ਲਈ ਹੈ । ਚੋਰ ਦੁਕਾਨ ਦੇ ਅੰਦਰੋਂ ਕਰੀਬ ਇਕ ਲੱਖ ਰੁਪਏ ਦੇ ਮੋਬਾਇਲ , ਪਾਵਰ ਬੈਂਕ ਅਤੇ ਹੋਰ ਅਸੈਸਰੀ ਚੋਰੀ ਕਰਕੇ ਲੈ ਗਏ ਹਨ ਅਤੇ ਉਸ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਸੇ ਤਰ੍ਹਾਂ ਹੀ ਨੇੜਲੇ ਪਿੰਡ ਪਿੰਡ ਜੀਓ ਜੁਲਾਈ ਦੇ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਸਰਕਾਰੀ ਸਕੂਲ ਜੀਉ ਜੁਲਾਈ ਵਿਚੋਂ ਬੈਟਰੀ ਇਨਵੈਂਟਰ ਅਤੇ ਇੱਕ ਗੈਸ ਸਿਲੰਡਰ ਸਮੇਤ ਹੋਰ ਛੋਟਾ ਮੋਟਾ ਸਮਾਨ ਚੋਰੀ ਕਰ ਲਿਆ ਗਿਆ । ਦੋਹਾਂ ਚੋਰੀਆਂ ਸਬੰਧੀ ਕਲਾਨੌਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।