ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਦਮਾ: ਸਹੁਰਾ ਸੰਦੀਪ ਗਿਲਹੋਤਰਾ ਦਾ ਦੇਹਾਂਤ, ਫਾਜ਼ਿਲਕਾ ਵਿਖੇ ਹੋਵੇਗਾ ਅੰਤਿਮ ਸੰਸਕਾਰ
Ravi Jakhu
ਫਾਜ਼ਿਲਕਾ/ਚੰਡੀਗੜ੍ਹ: 13 ਫਰਵਰੀ, 2026: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਹੁਰਾ ਸਾਹਿਬ ਸ਼੍ਰੀ ਸੰਦੀਪ ਗਿਲਹੋਤਰਾ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ। ਅਮਨ ਅਰੋੜਾ ਨੇ ਬਹੁਤ ਹੀ ਦੁਖੀ ਮਨ ਨਾਲ ਸੋਸ਼ਲ ਮੀਡੀਆ ਰਾਹੀਂ ਇਸ ਮੰਦਭਾਗੀ ਖ਼ਬਰ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਸ਼੍ਰੀ ਸੰਦੀਪ ਗਿਲਹੋਤਰਾ ਫਾਜ਼ਿਲਕਾ ਇਲਾਕੇ ਦੀ ਇੱਕ ਜਾਣੀ-ਪਛਾਣੀ ਸ਼ਖਸੀਅਤ ਸਨ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਸਿਆਸੀ ਗਲਿਆਰਿਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਵੱਖ-ਵੱਖ ਰਾਜਨੀਤਿਕ ਆਗੂਆਂ ਅਤੇ ਮੰਤਰੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਅਮਨ ਅਰੋੜਾ ਅਤੇ ਗਿਲਹੋਤਰਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਅੰਤਿਮ ਸੰਸਕਾਰ ਦੇ ਵੇਰਵੇ:
ਪਰਿਵਾਰਕ ਮੈਂਬਰਾਂ ਅਨੁਸਾਰ, ਸ਼੍ਰੀ ਸੰਦੀਪ ਗਿਲਹੋਤਰਾ ਜੀ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਫਾਜ਼ਿਲਕਾ ਵਿਖੇ ਕੋਰਟ ਕੰਪਲੈਕਸ ਦੇ ਨੇੜੇ ਸਥਿਤ ਸ਼ਿਵਪੁਰੀ ਵਿਖੇ ਕੀਤਾ ਜਾਵੇਗਾ।