ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਰਹੇ ਨੇ ਕਾਂਗਰਸੀ ਕੌਂਸਲਰ
ਚੋਰੀ ਚੋਰੀ ਆਪਣਾ ਵੋਟ ਬੈਂਕ ਵਧਾਉਣ ਲਈ ਵੋਟਰਾਂ ਦੇ ਕਾਰਡ ਬਣਵਾ ਰਹੇ ਨੇ ਕਾਂਗਰਸੀ ਕੌਂਸਲਰ
ਜਗਰਾਓਂ, 11 ਫਰਵਰੀ (ਦੀਪਕ ਜੈਨ) ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਗੋਪੀ ਸ਼ਰਮਾ ਨੇ ਅੱਜ ਸ਼ੋਸਲ ਮੀਡੀਆਂ ਤੇ ਲਾਇਵ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਚਲਾਈ ਗਈ ਹਰ ਆਦਮੀ ਲਈ 10 ਲੱਖ ਦੀਆਂ ਸਿਹਤ ਬੀਮਾ ਯੋਜਨਾਵਾਂ ਲਈ ਕਾਰਡ ਬਣਾਏ ਜਾ ਰਹੇ ਹਨ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ ਪੱਧਰ ਤੇ ਕੈਂਪ ਲਗਾ ਕੇ ਆਮ ਲੋਕਾਂ ਨੂੰ ਇਸ ਯੋਜਨਾ ਦਾ ਫਾਇਦਾ ਲੈਣ ਲਈ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ।
ਪਰ ਸਰਕਾਰ ਦੀ ਇਸ ਯੋਜਨਾ ਨੂੰ ਵਿਰੋਧੀ ਪਾਰਟੀਆਂ ਵਲੋਂ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਅਤੇ ਭਾਵੇਂ ਭਾਜਪਾ, ਪੂਰੀ ਤਰ੍ਹਾਂ ਜਨਤਾ ਨੂੰ ਗੁੰਮਰਾਹ ਕਰ ਕੇ ਭੰਡਿਆ ਜਾ ਰਿਹਾ ਹੈ। ਇਸ ਦੇ ਉਲਟ ਜਗਰਾਉਂ ਦੇ ਕਈ ਕਾਂਗਰਸੀ ਕੌਂਸਲਰ ਜਿਨਾਂ ਨੇ ਕਈ ਵਾਰ ਕਾਂਗਰਸ ਪਾਰਟੀ ਦਾ ਪੱਲਾ ਫੜਿਆ, ਕਈ ਵਾਰ ਛੱਡਿਆ। ਉਹ ਵੀ ਚੋਰੀ ਚੋਰੀ ਆਪਣਾ ਵੋਟ ਬੈਂਕ ਵਧਾਉਣ ਲਈ ਅਤੇ ਸਰਕਾਰੀ ਅਮਲੇ ਨੂੰ ਆਪਣੇ ਘਰ ਬੁਲਾ ਕੇ ਆਪਣੇ ਵਾਰਡ ਦੇ ਵੋਟਰਾਂ ਦੇ ਕਾਰਡ ਬਣਵਾ ਕੇ ਦੇ ਰਹੇ ਹਨ ਤਾਂ ਕਿ ਵੋਟਰ ਉਹਨਾਂ ਨਾਲ ਜੁੜੇ ਰਹਿਣ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਉਹ ਇਸ ਦਾ ਲਾਹਾ ਲੈ ਲੈਣ।
ਗੋਪੀ ਸ਼ਰਮਾ ਨੇ ਅੱਗੇ ਕਿਹਾ ਕਿ ਜਨਤਾ ਨੂੰ ਸਭ ਪਤਾ ਹੈ ਅਤੇ ਜਨਤਾ ਨੇ ਕੌਂਸਲਰਾਂ ਦੇ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਹੋਏ ਕਾਰਨਾਮਿਆ ਉਪਰ ਹੀ ਮੋਹਰ ਲਗਾਉਣੀ ਹੈ। ਅਜਿਹੇ ਲੀਡਰ ਨਾ ਤਾਂ ਆਪਣੀ ਮਾਂ ਪਾਰਟੀ ਦੇ ਸਕੇ ਹੁੰਦੇ ਹਨ ਅਤੇ ਨਾ ਹੀ ਜਨਤਾ ਲਈ ਇਹ ਕੁਝ ਕਰ ਸਕਦੇ ਹਨ।