‘ਡਿਜੀਟਲ ਕਰੋਪ ਸਰਵੇ’ ਲਈ ਸਰਵੇਅਰਾਂ ਦੀ ਭਰਤੀ; 12ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ
ਚਾਹਵਾਨ ਪ੍ਰਾਰਥੀ ਪਿੰਡ ਦੇ ਪਟਵਾਰੀ ਜਾਂ ਇੰਚਾਰਜ ਫਰਦ ਕੇਂਦਰ ਨਾਲ ਕਰ ਸਕਦੇ ਹਨ ਸੰਪਰਕ
ਫਾਜ਼ਿਲਕਾ 8 ਫਰਵਰੀ 2026- ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਅੰਦਰ ਡਿਜਿਟਲ ਕਰੋਪ ਸਰਵੇਅ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਚ ਵੀ ਡਿਜਿਟਲ ਕਰੋਪ ਸਰਵੇਅ ਕੀਤਾ ਜਾ ਰਿਹਾ ਹੈ, ਇਸ ਲਈ ਆਰਜੀ ਤੌਰ ਤੇ ਸਰਵੇਅਰ ਦੀ ਲੋੜ ਹੈ| ਸਰਵੇਅਰ ਬਣਨ ਦੇ ਚਾਹਵਾਨ ਪ੍ਰਾਰਥੀ ਪਿੰਡ ਦੇ ਪਟਵਾਰੀ ਜਾ ਇੰਚਾਰਜ ਫਰਦ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ |
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜ਼ਿਲਕਾ ਵਿਖ਼ੇ ਵੱਖ ਵੱਖ ਪਿੰਡਾਂ ਵਿਚ ਰੱਬੀ 2026 ਦੀ ਫ਼ਸਲ ਲਈ ਡਿਜਿਟਲ ਕਰੋਪ ਸਰਵੇਅ ਕੀਤਾ ਜਾ ਰਿਹਾ ਹੈ ਜਿਸ ਲਈ ਜ਼ਿਲ੍ਹਾ ਫਾਜ਼ਿਲਕਾ ਵਿਚ ਆਰਜੀ ਤੌਰ ਤੇ ਸਰਵੇਅਰਸ ਦੀ ਜਰੂਰਤ ਹੈ | ਪ੍ਰਾਰਥੀ 12ਵੀਂ ਪਾਸ ਹੋਣਾ ਚਾਹੀਦਾ ਹੈ, ਪ੍ਰਾਰਥੀ ਕੋਲ ਆਪਣਾ ਸਮਾਰਟ /ਐਂਡਰਾਇਡ ਫੋਨ ਹੋਣਾ ਲਾਜ਼ਮੀ ਹੈ| ਉਨ੍ਹਾਂ ਕਿਹਾ ਕਿ ਸਰਵੇਅ ਕਰਨ ਵਾਲੇ ਸਰਵੇਅਰ ਨੂੰ ਯੋਗ ਮਾਣ-ਭਤਾ ਦਿੱਤਾ ਜਾਵੇਗਾ|