ਪੰਜਾਬ 'ਚ ਭਾਜਪਾ ਨੇ ਕੀਤੀਆਂ ਨਵੀਆਂ ਨਿਯੁਕਤੀਆਂ; ਅਸ਼ਵਨੀ ਸ਼ਰਮਾ ਅਤੇ ਕੋਟਲੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ
Ravi Jakhu
ਚੰਡੀਗੜ੍ਹ: 7 ਫਰਵਰੀ 2026- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਦੋ ਨਵੇਂ ਸੂਬਾ ਕਨਵੀਨਰਾਂ ਦੀ ਨਿਯੁਕਤੀ ਕੀਤੀ ਹੈ। ਇਹ ਹੁਕਮ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਾਰੀ ਕੀਤੇ ਗਏ ਹਨ।
ਅਸ਼ਵਨੀ ਕੁਮਾਰ ਸ਼ਰਮਾ ਨੂੰ 'ਟਰੇਡ ਯੂਨੀਅਨ ਸੈੱਲ' ਪੰਜਾਬ ਦਾ ਸੂਬਾ ਕਨਵੀਨਰ ਲਗਾਇਆ ਗਿਆ ਹੈ। ਪਟਿਆਲਾ ਦੇ ਰਹਿਣ ਵਾਲੇ ਭੀਮ ਸਿੰਘ ਕੋਟਲੀ ਨੂੰ ਭਾਜਪਾ ਪੰਜਾਬ ਦੇ 'ਜੀ-ਰਾਮ-ਜੀ ਸੈੱਲ' ਦਾ ਸੂਬਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।