AAP ਆਗੂ ਗੁਰਧਿਆਨ ਸਿੰਘ ਬੋਸਰ ਕਲਾਂ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਸ਼ਾਮਲ
ਪਟਿਆਲਾ, 7 ਫ਼ਰਵਰੀ 2026- ਹਲਕਾ ਸਨੌਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਦੇ ਸਰਗਰਮ ਆਗੂ ਗੁਰਧਿਆਨ ਸਿੰਘ ਬੋਸਰ ਕਲਾਂ ਆਪਣੇ ਦਰਜਨਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਸ਼ਾਮਲ ਹੋ ਗਏ। ਇਹ ਸ਼ਮੂਲੀਅਤ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਹੋਈ।
ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਗੁਰਧਿਆਨ ਸਿੰਘ ਬੋਸਰ ਕਲਾਂ ਹਲਕੇ ਦੀ ਮਜ਼ਬੂਤੀ ਅਤੇ ਚੰਦੂਮਾਜਰਾ ਪਰਿਵਾਰ ਵੱਲੋਂ ਹਲਕਾ ਸਨੌਰ ਵਿੱਚ ਕੀਤੇ ਗਏ ਵਿਕਾਸੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨਾਲ ਜੁੜੇ ਹਨ।
ਜ਼ਿਕਰਯੋਗ ਹੈ ਕਿ ਗੁਰਧਿਆਨ ਸਿੰਘ ਬੋਸਰ ਕਲਾਂ ਜ਼ਿਲ੍ਹਾ ਪਟਿਆਲਾ ਦੀ ਆਮ ਆਦਮੀ ਪਾਰਟੀ ਇਕਾਈ ਦੇ ਅਗਲੀ ਕਤਾਰ ਦੇ ਚੁਣੇ ਹੋਏ ਆਗੂਆਂ ਵਿੱਚ ਸ਼ਾਮਲ ਸਨ ਅਤੇ ਜ਼ਿਲ੍ਹੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਸੀ।
ਇਸ ਮੌਕੇ ਗੁਰਧਿਆਨ ਸਿੰਘ ਬੋਸਰ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਅਤੇ ਸੂਬੇ ਨਾਲ ਹੋ ਰਹੇ ਮਤਰੇਈ ਮਾਂ ਵਾਲੇ ਸਲੂਕ ਤੋਂ ਤੰਗ ਆ ਕੇ ਉਨ੍ਹਾਂ ਨੇ ਪਾਰਟੀ ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਪਰਿਵਾਰ 1985 ਤੋਂ ਲਗਾਤਾਰ ਹਲਕੇ ਨਾਲ ਜੁੜਿਆ ਹੋਇਆ ਹੈ ਅਤੇ ਹਲਕੇ ਵਿੱਚ ਸੈਂਕੜੇ ਵਿਕਾਸੀ ਕੰਮ ਕਰਵਾਏ ਗਏ ਹਨ।
ਇਸ ਮੌਕੇ ਗੁਰਧਿਆਨ ਸਿੰਘ ਬੋਸਰ ਕਲਾਂ ਦੇ ਨਾਲ ਲਖਵਿੰਦਰ ਸਿੰਘ ਬੋਸਰ ਕਲਾਂ, ਇੰਦਰਵੀਰ ਸਿੰਘ, ਪ੍ਰਗਟ ਸਿੰਘ, ਗੁਰਮੀਤ ਸਿੰਘ, ਸਤਵੀਰ ਸਿੰਘ (ਪਿੰਡ ਖਾਲਸਪੁਰ), ਬਲਵਿੰਦਰ ਸਿੰਘ, ਦਲਜੀਤ ਸਿੰਘ ਖਾਲਸਪੁਰ, ਜਗਜੀਤ ਸਿੰਘ ਕਾਨਾਹੇੜੀ, ਅੰਮ੍ਰਿਤਪਾਲ ਸਿੰਘ ਕਾਨਾਹੇੜੀ, ਹਰਨੇਕ ਸਿੰਘ ਨੈਣਾ, ਅਮਰਜੀਤ ਸਿੰਘ ਨੈਣਾ, ਭਾਰਤ ਸਿੰਘ ਨਨਾਨਸੂੰ, ਰਾਜਿੰਦਰ ਸਿੰਘ ਨਨਾਨਸੂੰ, ਸਨਦੀਪ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ ਭੰਗੂ ਅਤੇ ਅਮਰਜੀਤ ਸਿੰਘ ਵੀ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਸ਼ਾਮਲ ਹੋਏ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ. ਰਣਧੀਰ ਸਿੰਘ ਰੱਖੜਾ, ਸ. ਭੁਪਿੰਦਰ ਸਿੰਘ ਸ਼ੇਖੂਪੁਰ, ਹਰਫੂਲ ਸਿੰਘ ਬੋਸਰ ਕਲਾਂ, ਪ੍ਰਗਟ ਸਿੰਘ ਬੋਲੜ (ਮੈਂਬਰ ਬਲਾਕ ਸੰਮਤੀ), ਪ੍ਰੇਮ ਸਿੰਘ ਸਵਾਈਵਾਲਾ, ਬਹਾਦਰ ਸਿੰਘ ਬੋਸਰ ਕਲਾਂ, ਨੰਬਰਦਾਰ ਗੁਰਵੀਰ ਸਿੰਘ ਟਿੰਕੂ, ਸਰਕਲ ਪ੍ਰਧਾਨ ਜਸਵੀਰ ਸਿੰਘ ਲਲੀਨਾ, ਜਥੇਦਾਰ ਨਰੰਜਣ ਸਿੰਘ ਅਲੀਪੁਰ ਜੱਟਾਂ, ਅਮਰੀਕ ਸਿੰਘ (ਸਾਬਕਾ ਸਰਪੰਚ), ਹਰਮੇਲ ਸਿੰਘ (ਸਾਬਕਾ ਸਰਪੰਚ), ਰਾਮ ਲਾਲ ਰਾਠੀਆਂ, ਖੁਸ਼ਵੰਤ ਸਿੰਘ ਢਿੱਲੋਂ, ਗੁਰਸੰਤ ਸਿੰਘ ਜੌਗੀਪੁਰ, ਦੀਦਾਰ ਸਿੰਘ ਅਤੇ ਨੇਤਰ ਸਿੰਘ ਬੋਲੜੀ ਆਦਿ ਹਾਜ਼ਰ ਸਨ।