ਸਰਕਾਰੀ ਐਲੀਮੈਂਟਰੀ ਸਕੂਲ ਤਫੱਜਲਪੁਰਾ ਵਿਖੇ ਹੋਏ ਡਰਾਇੰਗ ਮੁਕਾਬਲੇ
ਸੇਵ ਟੂਡੇ ਸਿਕਿਓਰ ਫਿਊਚਰ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਸ਼ਲਾਘਾ ਨਵਦੀਪ ਸ਼ਰਮਾ
ਪਟਿਆਲਾ 7 ਫਰਵਰੀ (ਗੁਰਪ੍ਰੀਤ ਸਿੰਘ ਜਖ਼ਵਾਲੀ) ਅੱਜ ਸੇਵ ਟੂਡੇ ਸਿਕਿਓਰ ਫਿਊਚਰ ਸੋਸਾਇਟੀ ਰਜਿਸਟਰਡ ਪਟਿਆਲਾ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤਫੱਜਲਪੁਰਾ ਵਿੱਚ ਐਲਕੇਜੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦਾ ਡਰਾਇੰਗ ਕੰਪਟੀਸ਼ਨ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ 250 ਬੱਚਿਆਂ ਨੇ ਭਾਗ ਲਿਆ । ਇਸ ਕੰਪੀਟੀਸ਼ਨ ਲਈ ਲੋੜੀਂਦੀ ਸਾਰੀ ਸਟੇਸ਼ਨਰੀ ਸਮੱਗਰੀ ਸੇਵ ਟੂਡੇ ਸਿਕਿਓਰ ਫਿਊਚਰ ਸੋਸਾਇਟੀ ਰਜਿਸਟਰ ਪਟਿਆਲਾ ਵੱਲੋਂ ਬੱਚਿਆਂ ਨੂੰ ਦਿੱਤੀ ਗਈ । ਸਕੂਲ ਦੇ ਮੁਖੀ ਨਵਦੀਪ ਸ਼ਰਮਾ ਨੇ ਸੇਵ ਟੂਡੇ ਸਿਕਿਓਰ ਫਿਊਚਰ ਸੁਸਾਇਟੀ ਰਜਿਸਟਰਡ ਪਟਿਆਲਾ ਵੱਲੋਂ ਕੀਤੇ ਇਸ ਕੰਪੀਟੀਸ਼ਨ ਬਾਰੇ ਕਿਹਾ ਕਿ ਇਹ ਅੱਜਕੱਲ ਦੇ ਬੱਚਿਆਂ ਦੇ ਟੀਵੀ ਅਤੇ ਮੋਬਾਇਲਾਂ ਵੱਲ ਵੱਧ ਰਹੇ ਰੁਝਾਨ ਨੂੰ ਪੜ੍ਹਾਈ ਅਤੇ ਹੋਰ ਕਲਾਤਮਕ ਰੁਚੀਆਂ ਵੱਲ ਮੁੜਨ ਲਈ ਇੱਕ ਸਕਾਰਤਮਕ ਉਪਰਾਲਾ ਹੈ। ਜਿਸ ਦੀ ਕੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ । ਉਹਨਾਂ ਵਲੋਂ ਹੋਰ ਵੀ ਸਕੂਲਾਂ ਵਿੱਚ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਸੇਵ ਟੂਡੇ ਸਿਕਿਓਰ ਫਿਊਚਰ ਸੋਸਾਇਟੀ ਰਜਿਸਟਰਡ ਪਟਿਆਲਾ ਦੇ ਜਨਰਲ ਸਕੱਤਰ ਸ਼੍ਰੀ ਇੰਦਰਜੀਤ ਕਪੂਰ ਨੇ ਕਿਹਾ ਕਿ ਉਹਨਾਂ ਦੀ ਸੋਸਾਇਟੀ ਸਕੂਲਾਂ ਵਿੱਚ ਹਰ ਤਰ੍ਹਾਂ ਦੇ ਕੰਪਟੀਸ਼ਨ ਕਰਵਾ ਕੇ ਬੱਚਿਆਂ ਨੂੰ ਉਤਸਾਹਿਤ ਕਰਦੇ ਹੋਏ ਉਹਨਾਂ ਦਾ ਰੁਝਾਨ ਪੜ੍ਹਾਈ ਵੱਲ ਮੋੜਨ ਦੇ ਉਪਰਾਲੇ ਕਰਦੀ ਰਹਿੰਦੀ ਹੈ। ਇਸ ਦੇ ਸਬੰਧ ਵਿੱਚ ਉਹਨਾਂ ਨੇ ਸੁਸਾਇਟੀ ਵਲੋਂ ਫੁੱਲਾਂ ਅਤੇ ਹੋਰ ਬੂਟੇ ਲਗਾ ਕੇ ਵਾਤਾਵਰਣ ਨੂੰ ਸੁੰਦਰ ਬਣਾਉਣ ਵਿੱਚ ਵੀ ਯੋਗਦਾਨ ਦਿੰਦੀ ਰਹਿੰਦੀ ਹੈ। ਸੇਵ ਟੂਡੇ ਸਿਕਿਉਰ ਫਿਊਚਰ ਸੋਸਾਇਟੀ ਰਜਿਸਟਰਡ ਪਟਿਆਲਾ ਦੇ ਪ੍ਰਧਾਨ ਸ਼੍ਰੀ ਰਕੇਸ਼ ਕੁਮਾਰ ਜੀ ਨੇ ਸੇਵ ਟੁਡੇ ਸਿਕਿਓਰ ਫਿਊਚਰ ਸੋਸਾਇਟੀ ਰਜਿਸਟਰਡ ਪਟਿਆਲਾ ਦੇ ਸਾਰੇ ਮੈਂਬਰਾਂ ਵੱਲੋਂ ਸਕੂਲ ਦੇ ਮੁਖੀ ਨਵਦੀਪ ਸ਼ਰਮਾ ਅਤੇ ਸਟਾਫ ਦੇ ਇਸ ਕੰਪਟੀਸ਼ਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਨਾਲ ਹੀ ਸ਼੍ਰੀ ਰਕੇਸ਼ ਕੁਮਾਰ ਸਿੰਗਲਾ ਜੀ ਨੇ ਸਕੂਲ ਮੁਖੀ ਨਵਦੀਪ ਸ਼ਰਮਾ ਅਤੇ ਸਟਾਫ ਨੂੰ ਯਕੀਨ ਦਵਾਇਆ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਮਾਮਲੇ ਵਿੱਚ ਦਿੱਤੇ ਕਿਸੇ ਵੀ ਤਰ੍ਹਾਂ ਦੇ ਸੁਝਾਅ ਦਾ ਸੁਸਾਇਟੀ ਸਵਾਗਤ ਕਰੇਗੀ ਅਤੇ ਜਿੱਥੇ ਤੱਕ ਹੋ ਸਕੇਗਾ ਉਨਾਂ ਦੇ ਸੁਝਾਅ ਨੂੰ ਪੂਰਾ ਕਰਨ ਦਾ ਯਤਨ ਵੀ ਕਰੇਗੀ।ਇਸ ਮੌਕੇ ਮੈਡਮ ਮਨਿੰਦਰ ਕੌਰ, ਮੈਡਮ ਰੋਮਾ ਸ਼ਰਮਾ, ਮੈਡਮ ਪ੍ਰੀਤੀ ਘਈ, ਮੈਡਮ ਵਰਿੰਦਰ ਸ਼ਰਮਾ, ਮੈਡਮ ਅਮਨਪ੍ਰੀਤ ਕੌਰ, ਗੁਰਵਿੰਦਰ ਸਿੰਘ, ਮੈਡਮ ਰੁਪਿੰਦਰ ਕੌਰ ਮੌਜੂਦ ਰਹੇ ।