ਪ੍ਰਸਿੱਧ ਪੰਜਾਬੀ ਗਾਇਕ ਹਰਜੀਤ ਹਰਮਨ ਦਾ ਹੋਟਲ ਸਟਾਰ ਡੱਕ ਵਿਖੇ ਪਹੁੰਚਣ ਤੇ ਸਵਾਗਤ
ਫਰੀਦਕੋਟ 7 ਫਰਵਰੀ (ਪਰਵਿੰਦਰ ਸਿੰਘ ਕੰਧਾਰੀ) ਫਰੀਦਕੋਟ ਦੇ ਨੈਸ਼ਨਲ ਹਾਈਵੇ ਤੇ ਸਥਿਤ ਪੈਲੀਕਨ ਪਲਾਜ਼ਾ ਦੇ ਸਾਹਮਣੇ ਹੋਟਲ ਸਟਾਰ ਡੱਕ ਵਿੱਚ ਅੱਜ ਉਸ ਵੇਲੇ ਖਾਸ ਰੌਣਕ ਦੇਖਣ ਨੂੰ ਮਿਲੀ ਜਦੋਂ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਹੋਟਲ ਵਿੱਚ ਪਹੁੰਚੇ। ਉਨ੍ਹਾਂ ਦੀ ਆਮਦ ਦੀ ਖ਼ਬਰ ਮਿਲਦੇ ਹੀ ਹੋਟਲ ਵਿੱਚ ਮੌਜੂਦ ਮਹਿਮਾਨਾਂ ਅਤੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਆ ਗਈ।
ਹੋਟਲ ਸਟਾਰ ਡੱਕ ਦੇ ਐਮ. ਡੀ ਗੁਰਪ੍ਰੀਤ ਸਿੰਘ ਵੱਲੋਂ ਹਰਜੀਤ ਹਰਮਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਦਾ ਹੋਟਲ ਵਿੱਚ ਪਹੁੰਚਣਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਹੋਟਲ ਸਟਾਰ ਡੱਕ ਹਮੇਸ਼ਾਂ ਆਪਣੇ ਮਹਿਮਾਨਾਂ ਨੂੰ ਵਧੀਆ ਸੇਵਾਵਾਂ, ਵਧੀਆ ਖਾਣਾ ਅਤੇ ਸ਼ਾਨਦਾਰ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਸ ਦੌਰਾਨ ਹਰਜੀਤ ਹਰਮਨ ਨੇ ਹੋਟਲ ਦੀ ਸਫਾਈ, ਸਹੂਲਤਾਂ ਅਤੇ ਖਾਣੇ ਦੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਮਿਲ ਕੇ ਤਸਵੀਰਾਂ ਵੀ ਖਿੱਚਵਾਈਆਂ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਗਾਇਕ ਦੀ ਆਮਦ ਨਾਲ ਹੋਟਲ ਵਿੱਚ ਮੌਜੂਦ ਲੋਕਾਂ ਵਿੱਚ ਵੱਖਰੀ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਗੁਰਪ੍ਰੀਤ ਸਿੰਘ ਨੇ ਕਿਹਾ ਹਰਜੀਤ ਹਰਮਨ ਦੀ ਆਮਦ ਨਾਲ ਹੋਟਲ ਸਟਾਰ ਡੱਕ ਦੀ ਸ਼ੋਹਰਤ ਵਿੱਚ ਹੋਰ ਵਾਧਾ ਹੋਇਆ ਹੈ ਅਤੇ ਇਲਾਕੇ ਵਿੱਚ ਇਸ ਦੀ ਚਰਚਾ ਬਣੀ ਹੋਈ ਹੈ।