ਲੈਂਡ ਪੂਲਿੰਗ ਵਿਰੁੱਧ ਜਿੱਤ ਦਾ ਜਸ਼ਨ: ਪਿੰਡ ਘਰਾਲਾ ਵਾਸੀਆਂ ਨੇ ਜਮੀਨ ਬਚਾਉਣ ਵਾਲੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਕੀਤਾ ਸਨਮਾਨ
12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਕਰਨ ਲਈ ਗੁਰਦਾਸਪੁਰ ਵਿੱਚ ਗੂੰਜਿਆ ਹੋਕਾ
ਪਿੰਡ ਘਰਾਲਾ ਵਾਸੀਆਂ ਵੱਲੋਂ ਲੈਂਡ ਪੂਲਿੰਗ ਤਹਿਤ 85 ਏਕੜ ਜਮੀਨ ਬਚਾਉਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਸਨਮਾਨ
12 ਫਰਵਰੀ ਦੀ ਹੜਤਾਲ ਨੂੰ ਸਫਲ ਕਰਨ ਦਾ ਅਹਿਦ
ਰੋਹਿਤ ਗੁਪਤਾ
ਗੁਰਦਾਸਪੁਰ 7 ਫਰਵਰੀ 2026 - ਪਿਛਲੇ ਸਾਲ ਪੰਜਾਬ ਦੀ ਮਾਨ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਕਾਨੂੰਨ ਬਣਾ ਕੇ ਕਿਸਾਨਾ ਤੋਂ ਹਜ਼ਾਰਾਂ ਏਕੜ ਜਮੀਨ ਖੋਹਣ ਦੀ ਚਾਲ ਚੱਲੀ ਸੀ ਉਸ ਵਿੱਚ ਪਿੰਡ ਘਰਾਲਾ ਗੁਰਦਾਸਪੁਰ ਦੀ 85 ਏਕੜ ਜਮੀਨ ਵੀ ਸ਼ਾਮਿਲ ਸੀ। ਪੰਜਾਬ ਸਰਕਾਰ ਦੀ ਇਸ ਕਿਸਾਨ ਮਾਰੂ ਨੀਤੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਤੇ ਮਜ਼ਦੂਰ ਜਥੇਬੰਦੀਆਂ ਨੇ ਬਹੁਤ ਵੱਡੀ ਲੜਾਈ ਲੜੀ। ਪਿੰਡ ਘਰਾਲਾ ਦੇ ਵਾਸੀਆਂ ਜਮੀਨ ਬਚਾਓ ਸੰਘਰਸ਼ ਕਮੇਟੀ ਬਣਾ ਕੇ ਹਰ ਤਰਾਂ ਇਸ ਲੜਾਈ ਵਿੱਚ ਸਾਥ ਦਿੱਤਾ।
ਅਖੀਰ ਪੰਜਾਬ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਪਈ। ਪਿੰਡ ਘਰਾਲਾ ਦੇ ਲੋਕਾਂ ਦਾ ਇਸ ਨਾਲ ਉਜਾੜਾ ਰੁਕ ਗਿਆ। ਇਸ ਦੇ ਸ਼ੁਕਰਾਨੇ ਵਜੋਂ ਅੱਜ ਪਿੰਡ ਵਾਸੀਆਂ ਨੇ ਸਮੂਹਿਕ ਤੌਰ ਤੇ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਵੱਡੀ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਬਿਜਲੀ ਸੋਧ ਬਿੱਲ, ਬੀਜ ਬਿਲ, ਚਾਰ ਲੇਬਰ ਕੋਡ ਰੱਦ ਕਰਨ ਅਤੇ ਮਨਰੇਗਾ ਬਹਾਲ ਕਰਨ ਸਮੇਤ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਗੁਪਤ ਸਮਝੌਤਾ ਕਰਕੇ ਕਿਸਾਨਾਂ ਦੇ ਹਿੱਤ ਵੇਚਣ ਦੇ ਵਿਰੋਧ ਵਿੱਚ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਕਰਨ ਦਾ ਹੋਕਾ ਦਿੱਤਾ ਗਿਆ। ਇੱਕ ਹੋਰ ਮਤੇ ਰਾਹੀਂ ਮਾਨ ਸਰਕਾਰ ਵੱਲੋਂ ਬਠਿੰਡਾ ਵਿਖੇ ਹੱਕ ਮੰਗਦੇ ਪੁਰਅਮਨ ਕਿਸਾਨਾਂ ਤੇ ਤਸ਼ੱਦਦ ਕਰਨ ਦਾ ਸਖਤ ਵਿਰੋਧ ਕੀਤਾ ਗਿਆ।
ਸਨਮਾਨਿਤ ਸ਼ਖਸੀਅਤਾਂ ਵਿੱਚ ਮੱਖਣ ਸਿੰਘ ਕੁਹਾੜ, ਗੁਲਜਾਰ ਸਿੰਘ ਬਸੰਤਕੋਟ, ਲਖਵਿੰਦਰ ਸਿੰਘ ਮਰੜ, ਤਰਲੋਕ ਸਿੰਘ ਬਹਿਰਾਮਪੁਰ, ਸਤਬੀਰ ਸਿੰਘ ਸੁਲਤਾਨੀ, ਦਿਲਬਾਗ ਸਿੰਘ ਡੋਗਰ, ਮੱਖਣ ਸਿੰਘ ਤਿੱਬੜ, ਅਸ਼ਵਨੀ ਕੁਮਾਰ ਲਖਨ ਕਲਾਂ, ਗੁਰਦੀਪ ਸਿੰਘ ਮੁਸਤਫਾਬਾਦ, ਦਲਬੀਰ ਸਿੰਘ ਜੀਵਨ ਚੱਕ, ਕਸ਼ਮੀਰ ਸਿੰਘ ਤੁਗਲਵਾਲ ,ਐਸ ਪੀ ਸਿੰਘ ਗੋਸਲ, ਵਿਜੇ ਸੋਹਲ, ਧਿਆਨ ਸਿੰਘ ਠਾਕਰ,ਸ਼ਿਵ ਕੁਮਾਰ, ਸੁਖਦੇਵ ਰਾਜ ਬਹਿਰਾਮਪੁਰ, ਧੀਰ ਸਿੰਘ ਸਿੱਧੂ ,ਜੋਗਿੰਦਰ ਪਾਲ ਘਰਾਲਾ , ਰਾਜ ਕੁਮਾਰ ਪੰਡੋਰੀ ,ਸਰਪੰਚ ਸੁਖਵਿੰਦਰ ਸਿੰਘ ਘਰਾਲਾ, ਅਮਰਜੀਤ ਕੌਰ ਪਰਮਜੀਤ ਕੌਰ ,ਅਮਰ ਕ੍ਰਾਂਤੀ, ਅਜੀਤ ਸਿੰਘ ਹੁੰਦਲ, ਰਣਜੀਤ ਸਿੰਘ ਰਾਣਾ ,ਬਲਪ੍ਰੀਤ ਸਿੰਘ ਪ੍ਰਿੰਸ ,ਬਰਿੰਦਰ ਸਿੰਘ ਵਰਿੰਦਰ ਸਿੰਘ ਆਦਿ ਦੇ ਨਾਮ ਪ੍ਰਮੁੱਖ ਹਨ।