ਸਿਵਲ ਸਰਜਨ ਨੇ ਕੀਤਾ ਸੀਐਚਸੀ ਕਾਹਨੂੰਵਾਨ ਅਤੇ ਪੁਰਾਣਾ ਸ਼ਾਲਾ ਦਾ ਅਚਣਚੇਤ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ 31 ਜਨਵਰੀ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਵੱਲੋ ਸੀ ਐੱਚ ਸੀ ਕਾਹਨੂੰਵਾਨ ਅਤੇ ਪੁਰਾਣਾ ਸ਼ਾਲਾ ਦਾ ਅਚਨਚੇਤ ਚੈਕਿੰਗ ਕੀਤਾ ਗਿਆ। ਸਿਹਤ ਸੰਸਥਾ ਦੇ ਦੌਰੇ ਦੋਰਾਨ ਉਨਾਂ ਨੇ ਮਰੀਜਾਂ ਅਤੇ ਉਨਾਂ ਦੇ ਤੀਮਾਰਦਾਰਾਂ ਨਾਲ ਗੱਲਬਾਤ ਕੀਤੀ । ਇਸ ਦੇ ਨਾਲ ਹੀ ਮਰੀਜਾਂ ਦੇ ਇਲਾਜ ਅਤੇ ਸਹੂਲਤ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ । ਦਵਾਈਆਂ ਆਦਿ ਦਾ ਪੂਰਾ ਸਟਾਕ ਰੱਖਣ ਲਈ ਕਿਹਾ। ਸਮੂਹ ਸਟਾਫ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ।
ਸੀਐਚਸੀ ਕਾਹਨੂੰਵਾਨ ਵਿਖੇ ਬਣ ਰਹੇ ਬਲਾਕ ਪ੍ਰਾਇਮਰੀ ਹੈਲਥ ਯੂਨਿਟ ਬਾਰੇ ਜਾਣਕਾਰੀ ਲਈ।
ਇਸ ਮੌਕੇ ਸਿਵਲ ਸਰਜਨ ਡਾਕਟਰ ਮਹੇਸ਼ ਪ੍ਰਭਾਕਰ ਜੀ ਨੇ ਕਿਹਾ ਕਿ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਮੁੱਖਮੰਤਰੀ ਸਿਹਤ ਯੋਜ਼ਨਾ ਅਧੀਨ ਮੁਫ਼ਤ ਇਲਾਜ਼ ਦੀ ਸਹੂਲੀਅਤ ਮੁਹਇਆ ਹੈ। ਮਰੀਜ਼ਾਂ ਨੂੰ ਸਾਰੀ ਸਰਕਾਰੀ ਸਹੂਲਤਾਂ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੇ ਨਾਲ ਹੀ ਮੈਡੀਕਲ ਅਫਸਰ, ਸਟਾਫ ਨਰਸ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਹੈ ਜਿਸ ਨਾਲ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ।
ਇਸ ਮੌਕੇ ਡਾਕਟਰ ਅੰਕੁਰ ਕੌਸ਼ਲ ਆਦਿ ਹਾਜ਼ਰ ਸਨ।