ਦਿੱਲੀ ਦੇ ਵਜ਼ੀਰ ਮਨਜਿੰਦਰ ਸਿਰਸਾ ਚੰਡੀਗੜ੍ਹ ਸੁਖਬੀਰ ਬਾਦਲ ਨੂੰ ਮਿਲੇ-
ਧੀ ਦੇ ਵਿਆਹ ਦਾ ਦਿੱਤਾ ਸੱਦਾ ਪੱਤਰ
By Ravi Jakhu
ਚੰਡੀਗੜ੍ਹ 30 ਜਨਵਰੀ 2026:
ਦਿੱਲੀ ਦੀ ਬੀਜੇਪੀ ਸਰਕਾਰ ਦੇ ਕੈਬਨਟ ਮੰਤਰੀ ਅਤੇ ਬੀਜੇਪੀ ਦੇ ਕੌਮੀ ਆਗੂ ਮਨਜਿੰਦਰ ਸਿੰਘ ਸਿਰਸਾ ਅੱਜ ਦੁਪਹਿਰ ਵੇਲੇ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲੇ। ਉਹ ਸੁਖਬੀਰ ਬਾਦਲ ਦੀ ਨੌ ਸੈਕਟਰ ਵਿਚਲੀ ਰਿਹਾਇਸ਼ ਤੇ ਗਏ। ਮਨਜਿੰਦਰ ਸਿਰਸਾ ਆਪਣੀ ਧੀ ਦੇ ਵਿਆਹ ਦਾ ਸੱਦਾ ਪੱਤਰ ਦੇਣ ਲਈ ਸੁਖਬੀਰ ਬਾਦਲ ਕੋਲ ਗਏ ਸਨ ਉਹ ਚੰਡੀਗੜ੍ਹ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ, ਰਾਜਪਾਲ ਪੰਜਾਬ ਅਤੇ ਸੁਨੀਲ ਜਾਖੜ ਨੂੰ ਵੀ ਇਸ ਸਿਲਸਿਲੇ ਵਿੱਚ ਮਿਲੇ.
ਉਹਨਾਂ ਦੀ ਇਸ ਨਿੱਜੀ ਮਿਲਣੀ ਵਿੱਚ ਕੋਈ ਸਿਆਸੀ ਗੱਲਬਾਤ ਹੋਈ ਜਾਂ ਨਹੀਂ ਇਸ ਬਾਰੇ ਕੋਈ ਵੇਰਵਾ ਨਹੀਂ ਮਿਲਿਆ ਪਰ ਇਹ ਗੱਲ ਜਰੂਰ ਹੈ ਕਿ ਇਹਨਾਂ ਦੋਵਾਂ ਨੇਤਾਵਾਂ ਦੀ ਮਿਲਣੀ ਕਾਫੀ ਦੇਰ ਬਾਅਦ ਹੋਈ ਸੀ