''ਬੇਟੀ ਬਚਾਓ ਬੇਟੀ ਪੜ੍ਹਾਓ' ਸਕੀਮ ਤਹਿਤ ਸਿਹਤ, ਸਫਾਈ ਅਤੇ ਰੋਜਗਾਰ ਕੈਂਪ ਲੱਗਾ
ਰੋਹਿਤ ਗੁਪਤਾ
ਗੁਰਦਾਸਪੁਰ, 8 ਜਨਵਰੀ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋ ਪਿੰਡ ਡੇਹਰੀਵਾਲ ਕਿਰਨ ਵਿਖੇ ਬਲਾਕ ਪੱਧਰ 'ਤੇ ਅੱਜ ਲਗਾਤਾਰ ਦੂਜੇ ਦਿਨ ਔਰਤਾਂ ਲਈ ਸਿਹਤ, ਸਫਾਈ ਰੋਜਗਾਰ/ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਅਦਿੱਤਿਆ ਸ਼ਰਮਾ,ਐਸ.ਡੀ.ਐਮ, ਰੋਜਗਾਰ ਅਫਸਰ, ਪ੍ਰਸ਼ੋਤਮ ਸਿੰਘ, ਸ੍ਰੀਮਤੀ ਜਸਮੀਤ ਕੋਰ ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ,ਵਬਾਲ ਵਿਕਾਸ ਪ੍ਰੋਜੈਕਟ ਅਫਸਰ, ਸ੍ਰੀਮਤੀ ਹਰਜੀਤ ਵਾਲੀਆਂ ਕਲਾਨੋਰ ਅਤੇ ਪਰਮਜੀਤ ਕੌਰ,ਐਸ ਐਮ ਓ ਕਲਾਨੌਰ ਵਿਸ਼ੇਸ ਤੌਰ 'ਤੇ ਪਹੁੰਚੇ।
ਇਸ ਮੌਕੇ ਉਨ੍ਹਾਂ ਵਲੋਂ ਵੱਖ-ਵੱਖ ਵਿਭਾਗਾਂ ਵੱਲੋ ਲਗਾਏ ਗਏ ਸਟਾਲਾਂ ਦਾ ਦੌਰਾ ਵੀ ਕੀਤਾ ਗਿਆ।
ਐੱਸ.ਡੀ.ਐਮ ਨੇ ਕਿਹਾ ਕਿ ਔਰਤਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਤੇ ਰੋਜ਼ਗਾਰ ਦੇ ਮੌਕੇ ਦੇਣ ਲਈ ਬਹੁਤ ਵਧੀਆ ਉਪਰਾਲੇ ਕੀਤੇ ਗਏ ਹਨ ਅਤੇ ਇਸ ਨਾਲ ਔਰਤਾਂ ਨੂੰ ਰੁਜ਼ਗਾਰ ਦੇ ਵੱਡੇ ਮੌਕੇ ਮੁਹੱਈਆ ਹੋਏ ਹਨ।
ਇਸ ਮੋਕੇ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਜਸਮੀਤ ਕੋਰ ਨੇ ਦੱਸਿਆ ਕਿ ਰੋਜ਼ਗਾਰ ਦਫਤਰ ਵੱਲੋ ਵਿਸ਼ੇਸ ਤੌਰ 'ਤੇ ਵੱਖ-ਵੱਖ ਕੰਪਨੀਆਂ ਨੂੰ ਬੁਲਾ ਕੇ ਲੜਕੀਆ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।
ਇਸ ਮੌਕੇ ਸਿਹਤ ਵਿਭਾਗ ਵੱਲੋ ਸਿਹਤ ਜਾਂਚ ਕੈਪ ਲਾਇਆ ਗਿਆ, ਜਿਸ ਵਿੱਚ ਮਹਿਲਾਵਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਵੱਲੋ ਰੋਜ਼ਗਾਰ ਦੇਣ ਦਾ ਆਯੋਜਿਨ ਕੀਤਾ ਗਿਆ |
ਇਸ ਮੌਕੇ ਸੈਲਫ ਹੈਲਪ ਗਰੁੱਪ ਵੱਲੋ ਹੱਥੀ ਬਣਾਈਆਂ ਗਈਆਂ ਵਸਤਾਂ ਦੀ ਖਰੀਦਦਾਰੀ ਵੀ ਕੀਤੀ ਗਈ।
ਇਸ ਮੌਕੇ ਸਰਪੰਚ ਗੁਰਮੀਤ ਕੌਰ, ਡੇਰੀਵਾਲ ਕਿਰਨ, ਸ੍ਰੀ ਸੁਨੀਲ ਜੋਸੀ, ਚਾਇਲਡ ਪ੍ਰੋਟੈਕਸ਼ਨ ਅਫਸਰ, ਰਾਜਵਿੰਦਰ ਕੌਰ, ਸੁਪਰਵਾਇਜਰ, ਜਤਿੰਦਰ ਸਿੰਘ ਹੈਪੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ |