ਗੁਰਦਾਸਪੁਰ ਦੀ ਕਲਾਨੌਰ ਪੰਚਾਇਤ ਦੀਆਂ ਸਾਢੇ 12 ਸਾਲਾਂ ਬਾਅਦ ਹੋ ਰਹੀਆਂ ਚੋਣਾਂ
ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਭਰੀਆ ਨਾਮਜਦਗੀਆਂ, ਸੋਨੂ ਲੰਗਾਰ ਦੀ ਅਪੀਲ ਬੜੀ ਮਿਹਨਤ ਨਾਲ ਭਰੇ ਕਾਗਜ਼ ਰੱਦ ਨਾ ਕਰਵਾਉਣਾ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ
ਕਲਾਨੌਰ ਵਿੱਚ ਕਰੀਬ 12 ਸਾਲਾਂ ਬਾਅਦ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਅੱਜ ਨਾਮਜਦਗੀਆਂ ਦੇ ਆਖਰੀ ਦਿਨ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋਂ ਅਮਨ ਅਮਾਨ ਨਾਲ ਆਪੋ ਆਪਣੇ ਕਾਗਜ ਤਹਿਸੀਲਦਾਰ ਲਛਮਣ ਸਿੰਘ ਦੀ ਹਾਜ਼ਰੀ ਵਿੱਚ ਜਮਾ ਕਰਵਾਏ ਗਏ।ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਕੋਈ ਵੀ ਅਣਸਖਾਵੀ ਘਟਨਾ ਨਾ ਵਾਪਰੇ ਉਸ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵੱਲੋਂ ਆਪਣੀ ਪਾਰਟੀ ਦੇ 6 ਪੰਚਾਇਤਾਂ ਵਿੱਚ ਸਰਪੰਚੀ ਅਤੇ ਮੈਂਬਰੀ ਦੇ ਚਾਹਵਾਨ ਉਮੀਦਵਾਰਾਂ ਦੀਆਂ ਫਾਈਲਾਂ ਪ੍ਰਸ਼ਾਸਨ ਨੂੰ ਜਮਾ ਕਰਵਾਈਆਂ ਗਈਆਂ ਤੇ ਉੱਥੇ ਹੀ ਬੀਜੇਪੀ ਤੇ ਆਗੂ ਨਰਿੰਦਰ ਵਿਜ ਵੱਲੋਂ ਆਪਣੇ ਆਜ਼ਾਦ ਉਮੀਦਵਾਰ ਵਜੋਂ ਸਰਪੰਚੀ ਦੇ ਕਾਗਜ ਜਮਾ ਕਰਵਾਏ ਗਏ।ਇਸ ਮੌਕੇ ਵਿਧਾਇਕ ਗੁਰਦੀਪ ਰੰਧਾਵਾ ਦੇ ਛੋਟੇ ਭਰਾ ਵੱਲੋਂ ਵੀ ਪਰਮਿੰਦਰ ਸਿੰਘ ਰੰਧਾਵਾ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਜਿੱਤ ਦਾ ਦਾਅਵਾ ਕਰਦੇ ਨਜ਼ਰ ਆਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਦੱਸਿਆ ਕਿ ਕਰੀਬ ਸਾਢੇ ਸਾਲਾਂ ਬਾਅਦ ਸਾਲਾਂ ਕਲਾਨੌਰ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੀਆਂ ਦੀਆਂ ਸਾਰੀਆਂ ਪੰਚਾਇਤਾਂ ਵਿੱਚ ਵੱਖ ਵੱਖ ਉਮੀਦਵਾਰਾਂ ਦੀਆਂ ਫਾਈਲਾਂ ਜਮਾ ਕਰਵਾਈਆਂ ਗਈਆਂ ਹਨ। ਇਸ ਮੌਕੇ ਸੋਨੂੰ ਨੂੰ ਲੰਗਾਹ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਮਿਹਨਤ ਨਾਲ ਕਾਗਜ ਭਰੇ ਹਨ ਇਹਨਾਂ ਨੂੰ ਬਹਾਲ ਕਰਕੇ ਬਿਲਕੁਲ ਨਿਰਪੱਖ ਤਰੀਕੇ ਨਾਲ ਚੋਣ ਕਰਵਾਈ ਜਾਵੇ।ਜਿਸ ਨਾਲ ਪੰਜਾਬ ਸਰਕਾਰ ਵੱਲੋਂ ਆਪਣੇ ਚਾਰ ਸਾਲ ਦੇ ਕਰਾਵਾਗੇ ਕਾਰਜਕਰਾਲ ਦੌਰਾਨ ਕੰਮਾਂ ਦਾ ਪਤਾ ਲੱਗੇਗਾ ਤੇ ਉੱਥੇ ਹੀ ਦੂਸਰੀਆਂ ਪਾਰਟੀਆਂ ਨੂੰ ਵੀ ਪਤਾ ਲੱਗੇਗਾ ਕਿ ਲੋਕ ਕਿਸ ਦੇ ਹੱਕ ਵਿੱਚ ਫਤਵਾ ਦਿੰਦੇ ਹਨ।