ਆਤਿਸ਼ੀ ਦੇ ਬਿਆਨ ‘ਤੇ ਕੇਜਰੀਵਾਲ ਦੀ ਚੁੱਪੀ ਸਿੱਖ-ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ: ਅਸ਼ਵਨੀ ਸ਼ਰਮਾ
ਭਾਜਪਾ ਨੇ ਆਤਿਸ਼ੀ ਨੂੰ ਨੇਤਾ ਪ੍ਰਤੀਪੱਖ ਦੇ ਪਦ ਤੋਂ ਹਟਾਉਣ ਅਤੇ ਆਮ ਆਦਮੀ ਪਾਰਟੀ ਤੋਂ ਨਿਸ਼ਕਾਸਿਤ ਕਰਨ ਦੀ ਮੰਗ ਕੀਤੀ
ਚੰਡੀਗੜ੍ਹ, 8 ਜਨਵਰੀ
ਪੰਜਾਬ, ਦੇਸ਼ ਦੇ ਹੋਰ ਹਿੱਸਿਆਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ, ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਬਾਰੇ ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਵੱਲੋਂ ਕੀਤੀਆਂ ਅਸੰਵੇਦਨਸ਼ੀਲ ਅਤੇ ਅਪਮਾਨਜਨਕ ਟਿੱਪਣੀਆਂ ਨਾਲ ਬਹੁਤ ਦੁਖੀ ਹਨ। ਇਹ ਗੱਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਹੀ। ਇਹ ਬਿਆਨ ਉਸ ਸਮੇਂ ਦਿੱਤਾ ਗਿਆ ਜਦੋਂ ਦਿੱਲੀ ਵਿਧਾਨ ਸਭਾ ਵਿੱਚ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨਾਲ ਸੰਬੰਧਿਤ ਮਸਲੇ ‘ਤੇ ਚਰਚਾ ਚੱਲ ਰਹੀ ਸੀ।
“ਸ਼ਰਮਨਾਕ ਅਤੇ ਨਾ ਮਾਫ਼ੀਯੋਗ ਕਾਰਾ”
ਆਤਿਸ਼ੀ ਦੇ ਬਿਆਨਾਂ ਨੂੰ “ਸ਼ਰਮਨਾਕ”, “ਅਪਮਾਨਜਨਕ” ਅਤੇ “ਸਿੱਖ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਉਣ ਵਾਲੇ” ਕਰਾਰ ਦਿੰਦਿਆਂ ਸ਼ਰਮਾ ਨੇ ਕਿਹਾ, “ਇਹ ਆਤਿਸ਼ੀ ਵੱਲੋਂ ਕੀਤੀ ਗਈ ਬੇਅਦਬੀ ਦਾ ਸਪਸ਼ਟ ਕਾਰਾ ਹੈ, ਜੋ ਬਹੁਤ ਨਿੰਦਣਯੋਗ ਅਤੇ ਪੂਰੀ ਤਰ੍ਹਾਂ ਨਾ ਮਾਫ਼ੀਯੋਗ ਹੈ।”
ਕੇਜਰੀਵਾਲ ਦਾ ਰਿਕਾਰਡ ਸਿੱਖ ਮਸਲਿਆਂ ਪ੍ਰਤੀ ਲਗਾਤਾਰ ਉਪੇਖਾ ਦਰਸਾਉਂਦਾ ਹੈ
ਸ਼ਰਮਾ ਨੇ ਅੱਗੇ ਕਿਹਾ ਕਿ ਇਸ ਗੰਭੀਰ ਮਾਮਲੇ ‘ਤੇ ਅਰਵਿੰਦ ਕੇਜਰੀਵਾਲ ਦੀ ਲਗਾਤਾਰ ਚੁੱਪੀ ਉਸ ਦੀ ਸਿੱਖ-ਵਿਰੋਧੀ ਮਾਨਸਿਕਤਾ ਨੂੰ ਬੇਨਕਾਬ ਕਰਦੀ ਹੈ। ਉਨ੍ਹਾਂ ਕਿਹਾ, “ਉਸ ਵਿਅਕਤੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ ਜਿਸ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਦਿੱਲੀ ਮੰਤਰੀ ਮੰਡਲ ਵਿੱਚ ਇੱਕ ਵੀ ਸਿੱਖ ਨੂੰ ਸ਼ਾਮਲ ਨਹੀਂ ਕੀਤਾ, 1984 ਦੇ ਸਿੱਖ-ਵਿਰੋਧੀ ਦੰਗਿਆਂ ਨਾਲ ਸੰਬੰਧਿਤ ਮਾਮਲਿਆਂ ਨੂੰ ਦੁਬਾਰਾ ਖੋਲ੍ਹਣ ਜਾਂ ਤੇਜ਼ੀ ਨਾਲ ਨਿਪਟਾਉਣ ਲਈ ਕੋਈ ਠੋਸ ਅਤੇ ਸਰਗਰਮ ਕਦਮ ਨਹੀਂ ਚੁੱਕਿਆ, ਅਤੇ 1984 ਦੇ ਸਿੱਖ ਨਰਸੰਘਾਰ ਦੇ ਪੀੜਤਾਂ ਦੀ ਪੁਨਰਵਾਸ ਲਈ ਵੀ ਕੋਈ ਅਰਥਪੂਰਣ ਪਹਲ ਨਹੀਂ ਕੀਤੀ।”
ਆਤਿਸ਼ੀ ਮਾਰਲੇਨਾ ਨੂੰ ਨਿਸ਼ਕਾਸਿਤ ਕਰੋ
ਸ਼ਰਮਾ ਨੇ ਅੰਤ ਵਿੱਚ ਕਿਹਾ, “ਜੇਕਰ ਅਰਵਿੰਦ ਕੇਜਰੀਵਾਲ ਦੇ ਮਨ ਵਿੱਚ ਸਿੱਖ ਗੁਰੂਆਂ ਪ੍ਰਤੀ ਰੱਤੀ ਭਰ ਵੀ ਆਦਰ ਹੈ, ਤਾਂ ਉਨ੍ਹਾਂ ਨੂੰ ਤੁਰੰਤ ਆਤਿਸ਼ੀ ਮਾਰਲੇਨਾ ਨੂੰ ਦਿੱਲੀ ਵਿਧਾਨ ਸਭਾ ਵਿੱਚ ਨੇਤਾ ਪ੍ਰਤੀਪੱਖ ਦੇ ਪਦ ਤੋਂ ਹਟਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਨਿਸ਼ਕਾਸਿਤ ਕਰਨਾ ਚਾਹੀਦਾ ਹੈ।”