ਮੇਜਰ ਮਨਦੀਪ ਸਿੰਘ ਦੀ ਚੌਥੀ ਬਰਸੀ ਮੌਕੇ ਲਗਾਇਆ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ
ਕੁੱਲ 343 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਗਈ ਜਾਂਚ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 8 ਦਸੰਬਰ 2025
ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਨਵਾਂ ਸ਼ਹਿਰ ਵੱਲੋਂ ਸ਼ਹੀਦ ਦੀ ਯਾਦ ਨੂੰ ਤਾਜ਼ਾ ਕਰਦਿਆਂ ਮੇਜਰ ਮਨਦੀਪ ਸਿੰਘ ਦੀ ਚੌਥੀ ਬਰਸੀ ਮੌਕੇ ਮੂਸਾਪੁਰ ਰੋਡ ਸਥਿਤ ਅੰਬੇਡਕਰ ਮਾਡਲ ਸਕੂਲ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਨਰੋਆ ਪੰਜਾਬ ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਨੇ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕੈਂਪ ਦਾ ਰਸਮੀ ਉਦਘਾਟਨ ਕੀਤਾ। ਉਦਘਾਟਨ ਦੀ ਸ਼ੁਰੂਆਤ ਸ਼ਹੀਦ ਮੇਜਰ ਮਨਦੀਪ ਸਿੰਘ ਦੀ ਤਸਵੀਰ ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ। ਮੁੱਖ ਮਹਿਮਾਨ ਬਰਜਿੰਦਰ ਸਿੰਘ ਹੁਸੈਨਪੁਰ ਅਤੇ ਸੁਸਾਇਟੀ ਵੱਲੋਂ ਮੇਜਰ ਮਨਦੀਪ ਸਿੰਘ ਦੀ ਤਸਵੀਰ ਵਾਲਾ 2026 ਦਾ ਕੈਲੰਡਰ ਜਾਰੀ ਕੀਤਾ ਗਿਆ।।ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਦਵਿੰਦਰ ਕੁਮਾਰ ਢਾਂਡਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ 343 ਮਰੀਜ਼ਾਂ ਦੀ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਸਾਰੇ ਲੋੜਮੰਦ ਮਰੀਜ਼ਾਂ ਨੂੰ ਮੁਕਤ ਵਿੱਚ ਦਵਾਈ ਦਿੱਤੀ ਗਈ। ਕੈਂਪ ਦੌਰਾਨ 280 ਮਰੀਜ਼ਾਂ ਨੂੰ ਐਨਕਾਂ ਮੁਫ਼ਤ ਦਿੱਤੀਆਂ ਗਈਆਂ ਅਤੇ 255 ਮਰੀਜ਼ ਆਪਰੇਸ਼ਨ ਲਈ ਚੁਣੇ ਗਏ। ਕੈਂਪ ਦੌਰਾਨ ਸੁਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਨੇ ਸੁਸਾਇਟੀ ਵੱਲੋਂ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਪੂਰੇ ਕੈਂਪ ਦਾ ਮੰਚ ਸੰਚਾਲਨ ਸੇਵਾ ਮੁਕਤ ਲੈਕਚਰਾਰ ਬਲਵੀਰ ਕੁਮਾਰ ਨੇ ਬਾਖੂਬੀ ਕੀਤਾ। ਕੈਂਪ ਦੌਰਾਨ ਸ਼ਹੀਦ ਦੇ ਪਰਿਵਾਰਿਕ ਮੈਂਬਰ ਜਿਨ੍ਹਾਂ ਵਿਚ ਹਰਬੰਸ ਕੌਰ ਸ਼ਹੀਦ ਦੇ ਮਾਤਾ,ਸੂਬੇਦਾਰ ਬਲਦੇਵ ਸਿੰਘ (ਤਾਇਆ), ਡਾਕਟਰ ਹੇਮਪ੍ਰੀਤ ਕੌਰ (ਪਤਨੀ), ਅੱਵਲ ਜੋਤ ਸਿੰਘ (ਪੁੱਤਰ)ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਵਿੱਚ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂਸ਼ਹਿਰ, ਭਗਤ ਪੂਰਨ ਸਿੰਘ ਲੋਕ ਸੇਵਾ ਟਰਸਟ ਬਰਨਾਲਾ ਕਲਾਂ, ਬਲੱਡ ਡੋਨਰਜ਼ ਕੌਂਸਲ ਨਵਾਂ ਸ਼ਹਿਰ, ਰੋਟਰੀ ਕਲੱਬ ਨਵਾਂ ਸ਼ਹਿਰ, ਸੜਕ ਸੁਰੱਖਿਆ ਜਾਗਰੂਕਤਾ ਸੋਸਾਇਟੀ ਨਵਾਂ ਸ਼ਹਿਰ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ,ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ, ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਤੇ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੋਹਤਬਰ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਸੋਸਾਇਟੀ ਵੱਲੋਂ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਨੂੰ ਸਨਮਾਨ ਚਿੰਨ ਦਿੱਤੇ ਗਏ। ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਅਤੇ ਇਹਨਾਂ ਦੇ ਆਸ਼ਰਿਤਾਂ ਲਈ ਸਵੇਰ ਤੋਂ ਹੀ ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਨਾਜਰ ਰਾਮ ਮਾਨ, ਸੁਖਵਿੰਦਰ ਸਿੰਘ ਥਾਂਦੀ, ਗੁਰਿੰਦਰ ਸਿੰਘ ਤੂਰ, ਜਸਪਾਲ ਸਿੰਘ ਗਿੱਦਾ, ਹਰਪ੍ਰਭਮਹਿਲ ਸਿੰਘ, ਗੁਰਦਿਆਲ ਮਾਨ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ, ਵੱਖ ਵੱਖ ਵਾਰਡਾਂ ਦੇ ਕੌਂਸਲਰ ਜਿਨ੍ਹਾਂ ਵਿੱਚ ਮੱਖਣ ਸਿੰਘ ਗਰੇਵਾਲ, ਪਰਮ ਸਿੰਘ ਖਾਲਸਾ ਆਦਿ ,ਮੱਲ ਸਿੰਘ ਤੇ ਜੋਗਿੰਦਰ ਸਿੰਘ ਲੁਧਿਆਣਾ, ਅਸ਼ੋਕ ਕੁਮਾਰ ਐਸ ਡੀ ਓ ਬਿਜਲੀ ਬੋਰਡ,ਮੋਹਨ ਸਿੰਘ ਮੱਲ ਅਸਟ੍ਰੇਲੀਆ, ਮਲਕੀਅਤ ਕੌਰ ਮੱਲ, ਸਤਪਾਲ ਸਾਹਲੋਂ, ਪਰਮਜੀਤ ਮਹਾਲੋਂ, ਸੁਰਜੀਤ ਬਾਲੀ, ਗੁਰਮੇਲ ਸਿੰਘ, ਸਤਿੰਦਰਜੀਤ ਸਿੰਘ, ਅਵਤਾਰ ਸਿੰਘ ਘਮੌਰ, ਜਸਪਾਲ ਸਿੰਘ ਬਲਾਚੌਰ, ਗਗਨਦੀਪ ਸਿੰਘ, ਪ੍ਰਭਜੋਤ ਕੌਰ ਰੋਪੜ, ਅਮਰਜੀਤ ਸਿੰਘ, ਸੁਪਰਡੈਂਟ ਜੀਵਨ ਲਾਲ, ਮਨਜੀਤ ਕੌਰ, ਮਹਿੰਦਰ ਸਿੰਘ ਐਸ ਐਚ ਓ, ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡ ਜੇਤੂ,ਰਾਜ ਰਾਣੀ ਰੋਪੜ, ਬਲਰਾਜ ਸਿੰਘ ਕੈਨੇਡਾ, ਮਹਿੰਦਰ ਸਿੰਘ ਬੜਵਾ,ਲੈਕਚਰਾਰ ਸੁਧਾ ਮੱਲ,ਚਮਨ ਸਿੰਘ ਘਮੌਰ, ਗਗਨਦੀਪ ਸਿੰਘ ਗੱਗੀ ਘਮੌਰ, ਮਨਜੀਤ ਸਿੰਘ ਮੰਨਾ ਘਮੌਰ ਆਦ ਤੋਂ ਇਲਾਵਾ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਤੇ ਪਤਵੰਤੇ ਹਾਜਰ ਰਹੇ।