ਚੋਣਾਂ ਤੋਂ ਪਹਿਲਾਂ ਹੀ ਹੋ ਗਈ ਚੋਣ, ਪੈ ਗਏ ਭੰਗੜੇ, ਵੱਜ ਗਏ ਢੋਲ
ਰੋਹਿਤ ਗੁਪਤਾ
ਗੁਰਦਾਸਪੁਰ 8 ਦਸੰਬਰ
ਬਲਾਕ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਹੀ ਕਈ ਮੈਂਬਰਾਂ ਦੀ ਚੋਣ ਸਰ ਸੰਮਤੀ ਨਾਲ ਹੋ ਗਈ ਹੈ। ਕਿਉਂਕਿ ਉਹਨਾਂ ਦੇ ਵਿਰੁੱਧ ਕੋਈ ਉਮੀਦਵਾਰ ਨਹੀਂ ਰਿਹਾ । ਚੁਣੇ ਗਏ ਸਾਰੇ ਮੈਂਬਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਰਮਨ ਬਹਿਲ ਦੇ ਨਿਵਾਸ ਸਥਾਨ ਤੇ ਇਕੱਠੇ ਹੋਏ ਤੇ ਖੁਸ਼ੀ ਜਾਹਿਰ ਕੀਤੀ । ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਢੋਲ ਦੇ ਡਗੇ ਤੇ ਭੰਗੜੇ ਪਾ ਕੇ ਤੇ ਲੱਡੂ ਵੰਡ ਕੇ ਉਹਨਾਂ ਦਾ ਸਵਾਗਤ ਕੀਤਾ। ਚੁਣੇ ਗਏ ਬਲਾਕ ਸੰਮਤੀ ਮੈਂਬਰ ਆ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਵਿੱਚ ਕੜੀ ਦਾ ਕੰਮ ਕਰਨਗੇ ਅਤੇ ਨਾਲ ਹੀ 2027 ਦੀਆਂ ਚੋਣਾਂ ਵਿੱਚ ਅਹਿਮ ਰੋਲ ਨਿਭਾਉਣਗੇ।