ਜੇਕਰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ
ਉਮੀਦਵਾਰ ਐਲਾਨਣਗੇ ਤਾਂ ਸਰਗਰਮ ਹੋਣਗੇ ਸਿੱਧੂ: ਨਵਜੋਤ ਸਿੱਧੂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 6 ਦਸੰਬਰ, 2025: ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਤੇ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਸਪਸ਼ਟ ਸ਼ਬਦਾਂ ਵਿਚ ਆਖਿਆ ਹੈ ਕਿ ਜੇਕਰ ਕਾਂਗਰਸ ਪਾਰਟੀ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਦੀ ਹੈ ਤਾਂ ਹੀ ਉਹ ਕਾਂਗਰਸ ਵਾਸਤੇ ਸਰਗਰਮ ਹੋਣਗੇ।
ਅੱਜ ਵੱਖ-ਵੱਖ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਨਵਜੋਤ ਸਿੱਧੂ ਕਾਂਗਰਸ ਅਤੇ ਪੰਜਾਬ ਦੀ ਬੇਹਤਰੀ ਵਾਸਤੇ ਪੰਜਾਬ ਵਿਚ ਸਰਗਰਮ ਹੋਣਾ ਚਾਹੁੰਦੇ ਹਨ ਪਰ ਉਹਨਾਂ ਦੀ ਸ਼ਰਤ ਇਕੋ ਹੈ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਐਲਾਨੇ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਅਜਿਹਾ ਕਰਦੀ ਹੈ ਤਾਂ ਨਵਜੋਤ ਸਿੱਧੂ ਸਰਗਰਮ ਸਿਆਸਤ ਵਿਚ ਆਉਣਗੇ ਪਰ ਜੇਕਰ ਅਜਿਹਾ ਕਾਂਗਰਸ ਪਾਰਟੀ ਨਹੀਂ ਕਰਦੀ ਤਾਂ ਫਿਰ ਅਜਿਹਾ ਸੰਭਵ ਨਹੀਂ ਹੈ।