ਡੀਡੀਓ ਪਾਵਰਾਂ ਕਾਰਨ ਆਂਗਣਵਾੜੀ ਵਰਕਰ ਹੈਲਪਰ ਮਾਣ ਭੱਤੇ ਤੋਂ ਵਾਂਝੀਆਂ : ਹਰਗੋਬਿੰਦ ਕੌਰ
ਅਸ਼ੋਕ ਵਰਮਾ
ਬਠਿੰਡਾ-4 ਦਸੰਬਰ2025 :ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜੋ ਸੀਡੀਪੀਓ ਦੀਆਂ ਬਦਲੀਆਂ ਹੋਈਆਂ ਹਨ ਉਹਨਾਂ ਨੂੰ ਡੀਡੀਓ ਪਾਵਰ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਰਕੇ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਮਾਣ ਭੱਤੇ ਦੇ ਬਿੱਲਾਂ ਦੇ ਸਾਈਨ ਨਹੀਂ ਹੋ ਰਹੇ ।ਪਿਛਲੇ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਆਂਗਣਵਾੜੀ ਵਰਕਰ ਹੈਲਪਰ ਮਾਣ ਭੱਤੇ ਨੂੰ ਤਰਸ ਰਹੀਆਂ ਹਨ ਉਹਨਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸੀਡੀਪੀਓ ਨੂੰ ਡੀਡੀਓ ਪਾਵਰ ਦਿੱਤੀਆਂ ਜਾਣ ਤਾਂ ਜੋ ਵਰਕਰਾਂ ਹੈਲਪਰਾਂ ਨੂੰ ਮਾਣ ਭੱਤਾ ਮਿਲ ਸਕੇ। ਜੇਕਰ ਇਹ ਹਫਤੇ ਦੇ ਵਿੱਚ ਵਿੱਚ ਇਹ ਡੀਡੀਓ ਪਾਵਰਾਂ ਨਾ ਦਿੱਤੀਆਂ ਗਈਆਂ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਦਾਰੀ ਵਿਭਾਗ ਦੇ ਸਰਕਾਰ ਦੀ ਹੋਵੇਗੀ।।