ਅੰਮ੍ਰਿਤਪਾਲ ਨੂੰ ਮਿਲੇ ਪੈਰੋਲ- ਬਿੱਟੂ ਦਾ ਵੱਡਾ ਬਿਆਨ
ਚੰਡੀਗੜ੍ਹ, 2 ਦਸੰਬਰ 2025- ਐਨਐਸਏ ਤਹਿਤ ਡਿਬਰੂਗੜ੍ਹ ਜੇਲ ਵਿੱਚ ਬੰਦ MP ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਕੇਂਦਰੀ ਰਵਨੀਤ ਬਿੱਟੂ ਆਏ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੈਰੋਲ ਅੰਮ੍ਰਿਤਪਾਲ ਦਾ ਹੱਕ ਹੈ। ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਦੇ ਰਾਸ਼ੀਦ ਨੂੰ ਹੱਕ ਤਾਂ ਅੰਮ੍ਰਿਤਪਾਲ ਨੂੰ ਕਿਉਂ ਨਹੀਂ?
ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਜ਼ਮਾਨਤ ਨਾ ਦਿੱਤੀ ਗਈ ਤਾਂ ਸੰਸਦ ਅੰਦਰ ਖਡੂਰ ਸਾਹਿਬ ਦੇ ਮੁੱਦੇ ਕੌਣ ਚੁੱਕੇਗਾ? ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਦੇ ਲੋਕਾਂ ਲਈ ਅਵਾਜ਼ ਉਠਾਉਣ ਵਾਲਾ ਕੌਣ ਹੈ।
ਬਿੱਟੂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਆਪਣੀ ਨਾਕਾਮੀ ਮੰਨੀ ਹੈ। ਹਾਈਕੋਰਟ 'ਚ AG ਦੇ ਬਿਆਨ ਨੇ ਖੋਲ੍ਹੀ ਪੋਲ। ਰਵਨੀਤ ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਉਤੇ NSA ਪੰਜਾਬ ਸਰਕਾਰ ਨੇ ਲਾਇਆ ਹੈ। ਪੰਜਾਬ ਸਰਕਾਰ ਦੀ ਸਟੇਟਮੈਂਟ ਨਾਲ ਇਹ ਵੀ ਸਾਫ਼ ਹੋ ਗਿਆ।