ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਪਿੰਡ ਪਥਰੇੜੀ ਜੱਟਾ ਵੱਲੋਂ ਫੁੱਟਬਾਲ ਕੱਪ ਕਰਵਾਇਆ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 07 ਦਸੰਬਰ 2021- ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਪਿੰਡ ਪਥਰੇੜੀ ਜੱਟਾ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਦੋ ਰੋਜ਼ਾ ਫੁੱਟਬਾਲ ਕੱਪ ਵਿਚ ਇੱਕ ਪਿੰਡ ਓਪਨ ਮੁਕਾਬਲੇ ਵਿਚ ਸ਼ਾਮਪੁਰਾਂ ਨੇ ਰੂਪਨਗਰ ਦੀ ਟੀਮ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ। ਉੱਘੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਕੀਪਾ ਦੀ ਅਗਵਾਈ ਵਿਚ ਹੋਏ ਇਸ ਦੋ ਰੋਜ਼ਾ ਫੁੱਟ ਕੱਪ ਵਿਚ 26 ਟੀਮਾ ਨੇ ਭਾਗ ਲਿਆ ਜਿਸ ਦਾ ਰਸਮੀ ਉਦਘਾਟਨ ਬਾਬਾ ਕੇਸਰ ਸਿੰਘ ਨੇ ਕੀਤਾ। ਫੁੱਟਬਾਲ ਕੱਪ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆ ਉੱਘੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਨੇ ਕਿਹਾਕਿ ਅਯੋਕੇ ਯੁੱਗ ਵਿਚ ਖੇਡਾਂ ਨਾਲ ਨੌਜਵਾਨਾ ਨੂੰ ਜੋੜਣ ਸਮੇਂ ਦੀ ਮੰਗ ਹੈ ਕਿਉਕਿ ਨੌਜਵਾਨ ਪੀੜੀ ਨਸ਼ੇ ਵਿਚ ਗਲਤਾਨ ਹੁੰਦੀ ਜਾ ਰਹੀ ਹੈ ਜੋ ਸਮਾਜ ਲਈ ਚਿੰਤਾਂ ਦਾ ਵਿਸ਼ਾ ਹੈ।
ਉਨ੍ਹਾਂ ਟੀਮਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨਾਲ ਹੋਰ ਵੀ ਨੌਜਵਾਨਾ ਨੂੰ ਜੋੜਣ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਤੰਦਰੁਸਤ ਰੱਖਿਆ ਜਾ ਸਕੇ। ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਫੁੱਟਬਾਲ ਕੱਪ ਟੂਰਨਾਮੈਂਟ ਵਿਚ 26 ਟੀਮਾ ਨੇ ਭਾਗ ਲਿਆ ਜਿਸ ਦੇ ਫਾਈਨਲ ਮੁਕਾਬਲੇ ਦੇ ਫ਼ਸਵੇਂ ਮੁਕਾਬਲੇ ਵਿਚ ਸ਼ਾਮਪੁਰਾ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ ਹਰਾ ਕੇ ਫੁੱਟਬਾਲ ਕੱਪ ਤੇ ਕਬਜਾ ਕੀਤਾ।ਉਨਾਂ ਕਿਹਾਕਿ ਨੌਜਵਾਨਾ ਦੀ ਭਲਾਈ ਲਈ ਕਲੱਬ ਵੱਲੋਂ ਹੋਰ ਵੀ ਕਈ ਪ੍ਰਕਾਰ ਦੇ ਕੰਮ ਕੀਤੇ ਜਾ ਰਹੇ ਹਨ। ਇਸ ਟੂਰਨਾਮੈਂਟ ਦੇ ਦੌਰਾਨ ਸਰਪੰਚ ਰਣਜੀਤ ਕੌਰ,ਜੱਸੀ ਸਰਪੰਚ ਬੱਲੋਮਾਜਰਾ,ਨਿਰੰਦਰ ਸਿੰਘ ਨਿੰਦਾ ਐਮਡੀ ਜੀਪੀ ਗਰੁੱਪ,ਸਮਾਜਸੇਵੀ ਠੇਕੇਦਾਰ ਰਣਧੀਰ ਸਿੰਘ,ਜਸਵੀਰ ਸਿੰਘ ਗੁੱਡੂ,ਐਨਆਰਆਈ ਜੋਗਾ ਸਿੰਘ,ਰਣਜੀਤ ਸਿੰਘ ਪੰਚ,ਕੇਵਲ ਸਿੰਘ ਲੰਬੜਦਾਰ,ਮੱਖਣ ਸਿੰਘ ਫੌਜੀ,ਗੁਰਜੰਟ ਸਿੰਘ,ਪੰਚ ਕੁਲਦੀਪ ਸਿੰਘ,ਜਤਿੰਦਰ ਸਿੰਘ,ਕੁਲਵੰਤ ਸਿੰਘ,ਖੁਸ਼ਕਮਲ ਸਿੰਘ ਆਦਿ ਹਾਜਰ ਸਨ।