PM Modi ਨੇ 'ਮਨ ਕੀ ਬਾਤ' ਵਿੱਚ ਆਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ, ਪੜ੍ਹੋ ਕੀ ਕਿਹਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਨਵੀਂ ਦਿੱਲੀ, 27 ਸਤੰਬਰ, 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ ਤਾਜ਼ਾ ਐਪੀਸੋਡ ਵਿੱਚ ਆਮਲਾ (Indian Gooseberry) ਅਤੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਨਾਲ ਇਸ ਦੇ ਪੁਰਾਣੇ ਰਿਸ਼ਤੇ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਆਮਲਾ, ਅਚਾਰ, ਮੁਰੱਬੇ, ਜੂਸ ਅਤੇ ਚਯਵਨਪ੍ਰਾਸ਼ ਦੇ ਰੂਪ ਵਿੱਚ ਸਾਡੇ ਘਰਾਂ ਦਾ ਅਹਿਮ ਹਿੱਸਾ ਰਿਹਾ ਹੈ, ਪਰ ਹੁਣ ਇਹ ਪ੍ਰਤਾਪਗੜ੍ਹ ਵਿੱਚ ਸਥਾਨਕ ਕਿਸਾਨਾਂ ਅਤੇ ਔਰਤਾਂ ਲਈ ਆਰਥਿਕ ਪ੍ਰਗਤੀ ਦਾ ਨਵਾਂ ਜ਼ਰੀਆ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ 'ਇੱਕ ਜ਼ਿਲ੍ਹਾ ਇੱਕ ਉਤਪਾਦ' (ODOP) ਯੋਜਨਾ ਨੇ ਪ੍ਰਤਾਪਗੜ੍ਹ ਵਿੱਚ ਆਮਲਾ ਪ੍ਰੋਸੈਸਿੰਗ ਖੇਤਰ ਨੂੰ ਵੱਡਾ ਹੁਲਾਰਾ ਦਿੱਤਾ ਹੈ, ਜਿੱਥੇ ਇਸ ਵੇਲੇ ਲਗਭਗ 100 ਯੂਨਿਟਾਂ ਕੰਮ ਕਰ ਰਹੀਆਂ ਹਨ। ਉਨ੍ਹਾਂ 'ਸਾਵਿਤਰੀ ਫੁਲੇ' ਅਤੇ 'ਵਿੰਧਿਆਵਾਸਿਨੀ' ਵਰਗੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਮਸ਼ੀਨਰੀ, ਕਰਜ਼ਾ ਸਹੂਲਤਾਂ ਅਤੇ ਨਵੇਂ ਬਾਜ਼ਾਰਾਂ ਤੱਕ ਪਹੁੰਚ ਮਿਲਣ ਨਾਲ ਆਮਲਾ ਕੈਂਡੀ, ਅਚਾਰ ਅਤੇ ਪਾਚਕ ਪਾਊਡਰ ਵਰਗੇ ਉਤਪਾਦ ਬਣਾ ਕੇ ਇਹ ਔਰਤਾਂ ਆਪਣੀ ਆਮਦਨ ਵਿੱਚ ਚੋਖਾ ਵਾਧਾ ਕਰ ਰਹੀਆਂ ਹਨ।
- Download Babushahi App
-
-