Exempted Category ਅਧਿਆਪਕਾਂ ਦੀਆਂ ਦੂਰ ਦੁਰਾਡੇ ਬਦਲੀਆਂ ਨੂੰ ਲੈ ਕੇ ਭੜਕੇ ਅਧਿਆਪਕ
ਬਦਲੀ ਤੋਂ ਵਾਂਝੇ ਰਹਿੰਦੇ ਦਿਵਿਆਂਗ ਅਧਿਆਪਕਾਂ ਦੀ ਬਦਲੀ ਤੁਰੰਤ ਕੀਤੀ ਜਾਵੇ:-ਪ੍ਰਿਥਵੀ ਵਰਮਾ
ਅਸ਼ੋਕ ਵਰਮਾ
ਬਠਿੰਡਾ, 18 ਅਕਤੂਬਰ 2026:ਈਟੀਟੀ ਦਿਵਿਆਂਗ ਸਾਥੀਆਂ ਨੂੰ ਲੰਮੇ ਸੰਘਰਸ਼ ਤੋਂ ਬਾਅਦ ਮਿਲੀ ਈਟੀਟੀ ਅਧਿਆਪਕ ਦੀ ਨੌਕਰੀ ਪਰ ਸਿੱਖਿਆ ਵਿਭਾਗ ਵੱਲੋਂ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਨਾ ਸਮਝਦੇ ਹੋਏ ਰਿਹਾਇਸ਼ੀ ਜਿਲਿਆਂ ਤੋਂ ਦੂਰ ਦੂਰਾਡੇ 300-400 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ,ਇਸ ਮੌਕੇ ਈਟੀਟੀ ਦਿਵਿਆਂਗ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਦਿਵਿਆਂਗ ਅਧਿਆਪਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਨਾ ਹੀ ਬੈਰੀਅਰ ਫ੍ਰੀ ਵਾਤਾਵਰਣ ਮੁਹੱਈਆ ਕਰਵਾਇਆ ਗਿਆ। ਸਿੱਖਿਆ ਵਿਭਾਗ ਵੱਲੋਂ ਇਹਨਾਂ ਅਧਿਆਪਕਾਂ ਬਦਲੀਆਂ ਲਈ ਪੋਰਟਲ 23 ਸਤੰਬਰ ਤੋਂ 30 ਸਤੰਬਰ ਤੱਕ ਖੋਲ੍ਹਿਆ ਗਿਆ ਸੀ,ਪ੍ਰੰਤੂ ਲਗਭਗ ਦੋ ਹਫਤਿਆਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਵੱਲੋਂ ਹਾਲੇ ਤੱਕ ਐਗਜਮਟਡ ਕੈਟਾਗਰੀ ਦੇ ਅਧਿਆਪਕਾਂ ਦੀ ਸਟੇਸ਼ਨ ਚੋਣ ਨਹੀਂ ਕਰਵਾਈ ਗਈ।ਈਟੀਟੳ ਦਿਵਿਆਂਗ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਐਗਜਮਟਡ ਕੈਟਾਗਰੀ ਅਧਿਆਪਕਾਂ ਦੀ ਸਟੇਸ਼ਨ ਚੋਣ ਕਰਵਾ ਕੇ ਉਹਨਾਂ ਦੇ ਰਿਹਾਇਸ਼ੀ ਜਿਲਿਆਂ ਦੇ ਵਿੱਚ ਬਦਲੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।
- Download Babushahi App
-
-