BREAKING: ਜਸਟਿਸ ਰਣਜੀਤ ਸਿੰਘ ਵਿਰੁੱਧ ਲੱਗੀ ਰੋਕ ਕੋਰਟ ਨੇ ਹਟਾਈ; ਮਾਮਲਾ CM ਦੀ ਪਤਨੀ ਨਾਲ ਜੁੜਿਆ ਹੋਇਆ (ਪੜ੍ਹੋ ਆਰਡਰ ਦੀ ਕਾਪੀ)
Babushahi Network
ਚੰਡੀਗੜ੍ਹ, 25 ਸਤੰਬਰ 2026- ਚੰਡੀਗੜ੍ਹ ਦੀ ਇੱਕ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਦਾਇਰ ਮਾਨਹਾਨੀ ਦੇ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਉਂਦਿਆਂ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ (ਰਿਟਾ.) ਰਣਜੀਤ ਸਿੰਘ ਵਿਰੁੱਧ ਜਾਰੀ ਕੀਤਾ ਅੰਤਰਿਮ ਰੋਕ ਹੁਕਮ ਵਾਪਸ ਲੈ ਲਿਆ ਹੈ।
ਪੜ੍ਹੋ ਆਰਡਰ ਦੀ ਕਾਪੀ - https://drive.google.com/file/d/1m4wqG8chTJ24LS9ddLh28ZcBYmWFV-M0/view?usp=sharing
ਚੰਡੀਗੜ੍ਹ ਦੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਡਾ. ਪ੍ਰੀਕਸ਼ਿਤ ਨੇ ਜਸਟਿਸ ਰਣਜੀਤ ਸਿੰਘ ਵੱਲੋਂ ਦਾਇਰ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ 8 ਸਤੰਬਰ ਦੇ ਉਸ ਇੱਕਤਰਫ਼ਾ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਰਾਹੀਂ ਉਨ੍ਹਾਂ ਉੱਤੇ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਡਾ. ਗੁਰਪ੍ਰੀਤ ਕੌਰ ਵਿਰੁੱਧ ਕਥਿਤ ਤੌਰ 'ਤੇ ਮਾਨਹਾਨੀਜਨਕ ਸਮੱਗਰੀ ਪ੍ਰਕਾਸ਼ਿਤ ਕਰਨ ਜਾਂ ਬਿਆਨਬਾਜ਼ੀ ਕਰਨ 'ਤੇ ਰੋਕ ਲਗਾਈ ਗਈ ਸੀ।
- Download Babushahi App
-
-