ਸੇਂਟ ਕਬੀਰ ਪਬਲਿਕ ਸਕੂਲ ਵਿੱਚ ਅਜਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ 14 ਅਗਸਤ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ, ਗੁਰਦਾਸਪੁਰ ਵਿੱਚ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰੋਗਰਾਮ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਹੈੱਡ ਬੁਆਏ ਸੁਪਨਦੀਪ ਸਿੰਘ ਅਤੇ ਹੈੱਡ ਗਰਲ ਅਰਸ਼ਪ੍ਰੀਤ ਕੌਰ ਅਤੇ ਸਾਥੀਆਂ ਦੁਆਰਾ ਪਰੇਡ ਕਰਦਿਆਂ ਕੀਤੀ ਗਈ। ਇਸ ਉਪਰੰਤ ਸਕੂਲ ਦੇ ਸਨਮੁੱਖ ਪ੍ਰਿੰਸੀਪਲ ਐਸ. ਬੀ. ਨਾਯਰ, ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ, ਬਲਾਕ ਕੋਆਡੀਨੇਟਰ ਤੇ ਡੀ. ਪੀ. ਸਟਾਫ਼ ਦੁਆਰਾ ਤਿਰੰਗਾ ਲਹਿਰਾਉਂਦੇ ਹੋਏ ਰਾਸ਼ਟਰੀ ਗਾਣ ਕਰਦਿਆਂ ਕੀਤਾ ਗਿਆ । ਇਸ ਮੌਕੇ ਨਰਸਰੀ ਤੋਂ ਤੀਸਰੀ ਅਤੇ ਛੇਵੀਂ ਤੋਂ ਬਾਰਵੀਂ ਦੇ ਬੱਚਿਆਂ ਨੇ ਤਿਰੰਗੇ ਝੰਡੇ ਲਹਿਰਾ ਕੇ 'ਜੈ ਹਿੰਦ' ਦੇ ਨਾਅਰੇ ਲਗਾ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ।
ਇਸ ਦੌਰਾਨ ਸੱਤਵੀਂ ਜਮਾਤ ਦੇ ਵਿਦਿਆਰਥੀ ਹਰਸੀਰਤ ਕੌਰ ਅਤੇ ਸਮਰੀਨ ਠਾਕੁਰ ਵੱਲੋਂ ਸਟੇਜੀ ਕਾਰਵਾਈ ਅੱਗੇ ਤੋਰੀ ਗਈ। ਪੰਜਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਦੁਆਰਾ ਸੁਤੰਤਰਤਾ ਦਿਵਸ ਦੀ ਭਾਰਤ ਵਾਸੀਆਂ ਲਈ ਮਹੱਤਤਾ ਸਬੰਧੀ ਵਿਚਾਰਾਂ ਦੀ ਸਾਂਝ ਪਾਈ। ਇਸ ਉਪਰੰਤ ਪੰਜਵੀਂ, ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਭਰੇ ਗਰੁੱਪ ਗੀਤਾਂ ਦਾ ਗਾਇਨ ਕੀਤਾ ਗਿਆ।
ਯੂ.ਕੇ. ਜੀ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਆਜ਼ਾਦੀ ਦੇ ਸੰਘਰਸ਼ ਨੂੰ ਆਪਣੀ ਖੂਬਸੂਰਤ ਆਵਾਜ਼ ਵਿੱਚ ਗੀਤ ਰਾਹੀਂ ਪੇਸ਼ ਕੀਤਾ ।
ਇਸ ਤੋਂ ਬਾਅਦ ਸਕੂਲ ਦੇ ਚਾਰ ਹਾਊਸ ਐਮਰਲਡ,ਰੂਬੀ, ਸਫਾ਼ਇਰ,ਐਂਬਰ ਵਿੱਚ
ਇੰਟਰ-ਹਾਊਸ ਕੋਰੀਓਗ੍ਰਾਫੀ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਵਿਦਿਆਰਥੀਆਂ ਨੇਜਿਸ ਦੌਰਾਨ 1857 ਈਸਵੀ ਦੇ ਵਿਦਰੋਹ ਦੌਰਾਨ ਆਜ਼ਾਦੀ ਘੁਲਾਟੀਆਂ ਦਾ ਸੰਘਰਸ਼, ਜਲਿਆਂ ਵਾਲੇ ਬਾਗ ਦੇ ਸਾਕੇ ਦਾ ਦਰਦ, ਸਾਈਮਨ ਕਮਿਸ਼ਨ ਵਾਪਸ ਜਾਓ ਦੀ ਘਟਨਾ, ਕਾਕੋਰੀ ਟੇ੍ਨ ਲੁੱਟ- 1925 ਦਾ ਦਰਦ ਨੂੰ ਬਾਖੂਬੀ ਬਿਆਨ ਕਰਦਿਆਂ ਵਿਦਿਆਰਥੀਆਂ ਨੂੰ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪੰਜਵੀਂ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਫੈਂਸੀ ਡਰੈੱਸ ਦੇ ਰਾਹੀਂ
ਰਾਣੀ ਲਕਸ਼ਮੀ ਬਾਈ, ਵੱਲਭ ਭਾਈ ਪਟੇਲ, ਕਸਤੂਰਬਾ ਬਾਈ, ਜਵਾਹਰਲਾਲ ਨਹਿਰੂ, ਜਲਿਆਂ ਵਾਲੇ ਬਾਗ ਦੇ ਸ਼ਹੀਦਾਂ,ਦੇਸ਼ ਭਗਤ ਫ਼ੌਜੀ ਜਵਾਨਾਂ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਮਹਾਤਮਾ ਗਾਂਧੀ ਵਰਗੇ ਮਹਾਨ ਦੇਸ਼ ਆਜ਼ਾਦੀ ਘੁਲਾਟੀਆਂ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਪੇਸ਼ ਕਰਕੇ ਮਾਹੌਲ ਨੂੰ ਦੇਸ਼ ਭਗਤੀ ਦੇ ਭਾਵਾਂ ਨਾਲ ਰੰਗਿਆ।
ਤੀਸਰੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਈਚਾਰਕ ਸਾਂਝ ਦਾ ਨਾਅਰਾ ਲਾਉਂਦਿਆਂ ਹਿੰਦੂ, ਸਿੱਖ, ਇਸਾਈ, ਮੁਸਲਿਮ ਦੀ ਸਮਾਜਿਕ ਬਰਾਬਰੀ ਸੰਬੰਧੀ ਪੇਸ਼ਕਾਰੀ ਨਾਲ ਸਾਰਿਆਂ ਨੂੰ ਸਾਂਝੀਵਾਲ਼ਤਾ ਦਾ ਸੰਦੇਸ਼ ਦਿੱਤਾ।
ਵਿਦਿਆਰਥੀਆਂ ਦੁਆਰਾ ਕਾਰਡਾਂ ਉਪੱਰ ਸੁੰਦਰ ਕਲਾਕ੍ਰਿਤੀਆਂ ਬਣਾਈਆਂ ਗਈਆ। ਜਮਾਤਾਂ ਤੇ ਹਾਊਸ ਬੋਰਡਾਂ ਨੂੰ ਰੰਗ -ਬਿਰੰਗੇ ਗੁਬਾਰਿਆ ਨਾਲ ਸਜਾਇਆ ਗਿਆ।
ਸਮੁੱਚੇ ਤੌਰ ਤੇ ਸਕੂਲ ਵਿੱਚ ਸੁਤੰਤਰਤਾ ਦਿਵਸ ਮੌਕੇ ਪ੍ਰਿੰਸੀਪਲ ਜੀ ਦੁਆਰਾ ਸਾਰੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਦੇਸ਼ ਪ੍ਰਤੀ ਪਿਆਰ ਭਗਤੀ ਤੇ ਸਤਿਕਾਰ ਦੀ ਭਾਵਨਾ ਰੱਖਣ ਅਤੇ ਆਪਣੇ ਕਰਤੱਵਾਂ ਦੀ ਹਮੇਸ਼ਾ ਪਾਲਣਾ ਕਰਨ ਲਈ ਦੱਸਦਿਆਂ ਆਜ਼ਾਦੀ ਦਿਵਸ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਹਾਊਸ ਮੁਖੀਆਂ ਸਮੇਤ ਸਮੂਹ ਸਕੂਲੀ ਵਿਦਿਆਰਥੀ ਦੇ ਸਟਾਫ਼ ਮੈਂਬਰ ਹਾਜ਼ਰ ਸਨ।
- Download Babushahi App
-
-