ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਇੰਟਰ- ਸਕੂਲ ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਰੋਹਿਤ ਗੁਪਤਾ
ਗੁਰਦਾਸਪੁਰ 7 ਅਗਸਤ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਗੁਰਦਾਸਪੁਰ ਸਹੋਦਿਆ ਇੰਟਰ-ਸਕੂਲ ਮੁਕਾਬਲੇ- 2026 ਦੌਰਾਨ ਲਾਜਵਾਬ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਐਸ.ਬੀ ਨਾਯਰ ਜੀ ਨੇ ਦੱਸਿਆ ਕਿ ਸੇਂਟ ਕਬੀਰ ਸਕੂਲ ਦੀ ਪੰਜਵੀਂ, ਛੇਵੀਂ, ਸੱਤਵੀਂ ਜਮਾਤ ਦੇ ਵਿਦਿਆਰਥੀਆਂ ਕਾਵਿਸ਼, ਅਹਿਰਨਜੋਤ ਸਿੰਘ, ਅਮਿਤੋਜ ਸਿੰਘ ਨੇ 'ਬਰੇਨ ਬਜ਼' (ਗਣਿਤ ਅਤੇ ਸਾਇੰਸ ਕੁਈਜ਼) ਮੁਕਾਬਲੇ ਦੌਰਾਨ ਪਹਿਲਾ ਸਥਾਨ, ਅੱਠਵੀਂ, ਨੌਂਵੀਂ ਦੇ ਵਿਦਿਆਰਥੀਆਂ ਹਰਲੀਨ ਕੌਰ ਤੇ ਸੁਹਾਨਾ ਸਿੰਘ ਨੇ ਡਾਟਾ ਡਰਾਈਵਨ 'ਡਿਸੀਜ਼ਨ ਚੈਲੇਂਜ' ਮੁਕਾਬਲੇ ਦੌਰਾਨ ਤੀਸਰਾ ਸਥਾਨ ਅਤੇ ਨੌਂਵੀਂ, ਗਿਆਰਵੀਂ ਤੇ ਬਾਰਵੀਂ ਜਮਾਤ ਦਿਆਂ ਵਿਦਿਆਰਥੀਆਂ ਆਕ੍ਰਿਤੀ, ਨਿੱਕੀਤਾ ਤੇ ਜੁਗਰਾਜ ਸਿੰਘ ਨੇ
'ਬਿਜ਼ਨਸ ਪਿੱਚ' ਮੁਕਾਬਲੇ ਦੌਰਾਨ ਦੂਸਰਾ ਸਥਾਨ ਹਾਸਿਲ ਕਰਕੇ ਪੜ੍ਹਾਈ ਦੇ ਨਾਲ- ਨਾਲ ਸਹਾਇਕ ਗਤੀਵਿਧੀਆਂ ਵਿੱਚ ਅੱਗੇ ਆਉਣ ਲਈ ਬਾਕੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਹੈ।
ਅਨੁਭਵੀ ਜੱਜ ਸਾਹਿਬਾਨਾਂ ਦੀ ਦੇਖ ਰੇਖ ਹੇਠ,ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ - ਗੁਰਦਾਸਪੁਰ ਵਿਖੇ ਕਰਵਾਏ ਗਏ ਇੰਟਰ- ਸਕੂਲ ਮੁਕਾਬਲੇ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਹੋਦਿਆ ਸਕੂਲ ਕੰਪਲੈਕਸ ਦੇ ਮੁਖੀ ਐਸ.ਬੀ.ਨਾਯਰ ਜੀ, ਜੋਇੰਟ ਸੈਕਟਰੀ ਉਪਮਾ ਮਹਾਜਨ ਅਤੇ ਰਾਜੀਵ ਭਾਰਤੀ ਜੀ ਦੁਆਰਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਪਹੁੰਚਣ ਤੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਜੀ ਸਕੂਲ ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਜੀ, ਕੁਲਦੀਪ ਕੌਰ ਜੀ, ਦੁਆਰਾ ਸਵੇਰ ਦੀ ਸਭਾ ਵਿੱਚ ਸਟੇਜ ਤੇ ਬੁਲਾ ਕੇ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨਵੀਂ ਸੋਚ ਅਪਣਾਉਣ ਤੇ ਹਰ ਕੰਮ ਨੂੰ ਬਿਹਤਰੀਨ ਢੰਗ ਦੇ ਨਾਲ ਕਰਨ ਲਈ ਪ੍ਰੇਰਿਆ ਵੀ ਗਿਆ।
ਇਸ ਮੌਕੇ ਕੋਡੀਨੇਟਰ ਵਿਸ਼ਾਲ ਸਿੰਘ, ਟੇਨ ਸਿੰਘ ਸਮੇਤ ਸਮੂਹ ਸਕੂਲੀ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
- Download Babushahi App
-
-