ਸਿੱਧੂਪੁਰ ਯੂਨੀਅਨ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਵਾਈ ਕਰਨ ਦੀ ਮੰਗ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਅਕਤੂਬਰ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਡੇਰਾਬੱਸੀ ਦੀ ਮੀਟਿੰਗ ਕਾਰਜਕਾਰੀ ਬਲਾਕ ਪ੍ਰਧਾਨ ਜਸਪਾਲ ਸਿੰਘ ਭਾਂਖਰਪੁਰ ਦੀ ਪ੍ਰਧਾਨਗੀ ਹੇਠ ਲਾਲੜੂ ਵਿਖੇ ਹੋਈ, ਜਿਸ ਵਿੱਚ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਮੈਂਬਰ ਨੇ ਵੀ ਮੀਟਿੰਗ ਵਿੱਚ ਹਾਜਰੀ ਲਵਾਈ । ਸ. ਟਿਵਾਣਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਪਿਛਲੇ ਸਮੇਂ ਝੋਨੇ ਦੇ ਵਿੱਚ ਚਾਈਨਾ ਵਾਰਸ (ਛੋਟਾ-ਵੱਡਾ ਬੂਟੇ) ਦੀ ਬਿਮਾਰੀ ਕਾਰਨ ਅਤੇ ਭਾਰੀ ਬਰਸਾਤ ਹੋਣ ਦੇ ਕਾਰਨ ਇਲਾਕੇ ਵਿੱਚ ਆਏ ਹੜ੍ਹਾਂ ਨੇ ਫਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਤੇ ਇਸ ਕਾਰਨ ਕਿਸਾਨ ਆਰਥਿਕ ਤੰਗੀ ਝੱਲਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਗਿਰਦਾਵਰੀ ਕਰਵਾ ਕੇ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ । ਸ. ਟਿਵਾਣਾ ਨੇ ਕਿਹਾ ਕਿ ਬਲਾਕ ਡੇਰਾਬੱਸੀ ਵਿੱਚ ਡੀਏਪੀ ਅਤੇ ਯੂਰੀਆ ਖਾਦ ਦੀ ਭਾਰੀ ਘਾਟ ਹੈ ਅਤੇ ਕਿਸਾਨਾਂ ਨੂੰ ਆਲੂ ਦੀ ਖੇਤੀ ਅਤੇ ਕਣਕ ਦੀ ਬਿਜਾਈ ਲਈ ਖਾਦ ਦੀ ਲੋੜ ਪੈ ਰਹੀ ਹੈ, ਪਰ ਖਾਦ ਨਾ ਮਿਲਣ ਕਾਰਨ ਆਲੂ ਦੀ ਫਸਲ ਪਿਛੇਤੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਹਿਲ ਦੇ ਅਧਾਰ ਉੱਤੇ ਖਾਦ ਮੁਹੱਈਆ ਕਰਵਾਵੇ। ਸ. ਟਿਵਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜ਼ਿਲ੍ਹਾ ਮੋਹਾਲੀ ਵਿੱਚ ਖਾਦ ਦਾ ਰੈਕ ਜਰੂਰ ਲੱਗੇ , ਜਿਸ ਨਾਲ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਨੂੰ ਆ ਰਹੀ ਖਾਦ ਦੀ ਘਾਟ ਵੀ ਪੂਰੀ ਹੋ ਜਾਵੇਗੀ ਅਤੇ ਖਾਦ ਵੀ ਜਲਦ ਮੁਹੱਈਆ ਹੋਵੇਗਾ ਅਤੇ ਕਿਸਾਨ ਸੋਖ ਨਾਲ ਖਾਦ ਪ੍ਰਾਪਤ ਕਰ ਸਕਣਗੇ। ਇਸ ਮੌਕੇ ਪ੍ਰੇਮ ਸਿੰਘ ਰਾਣਾ, ਸੁਭਾਸ਼ ਰਾਣਾ, ਜਸਵੰਤ ਸਿੰਘ ਆਲਮਗੀਰ, ਤਰਲੋਚਨ ਸਿੰਘ ਕੁਰਲੀ, ਕੁਲਦੀਪ ਸਿੰਘ ਜਲਾਲਪੁਰ, ਰਾਮ ਸਿੰਘ ਜਲਾਲਪੁਰ, ਤੇਜਿੰਦਰ ਸਿੰਘ ਭਾਂਖਰਪੁਰ, ਸੁਖਵਿੰਦਰ ਸਿੰਘ ਗਾਜੀਪੁਰ, ਬਹਾਦਰ ਸਿੰਘ ਰਾਜੋਮਾਜਰਾ, ਮਨਜੀਤ ਸਿੰਘ ਦੱਪਰ, ਗਰਸ਼ਰਨ ਸਿੰਘ ਤੋਗਾਪੁਰ ਤੇ ਹਰਪਾਲ ਸਿੰਘ ਬੈਰਮਾਜਰਾ ਆਦਿ ਵੀ ਹਾਜ਼ਰ ਸਨ।