ਸ਼ਹੀਦ ਮਨਿੰਦਰ ਸਿੰਘ ਦੇ ਪਰਿਵਾਰ ਨੇ ਪੁਲਵਾਮਾ ਦੇ 40 ਸ਼ਹੀਦਾਂ ਦੀ ਸ਼ਹਾਦਤ ਨੂੰ ਕੀਤਾ ਨਮਨ
ਸੀ ਜੇ ਐਮ ਤੇ ਸੀ ਆਰ ਪੀ ਦੇ ਅਧਿਕਾਰੀਆਂ ਨੇ ਵੀ ਕੀਤੀ ਸ਼ਿਰਕਤ, ਬਜ਼ੁਰਗ ਪਿਤਾ ਨੇ ਛੋਟੇ ਪੁੱਤਰ ਨੂੰ ਤਰੱਕੀ ਦੇਣ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ
14 ਫਰਵਰੀ 2019 ਨੂੰ ਪੁਲਵਾਮਾ ਵਿੱਚ ਸੀਆਰਪੀਐਫ ਜਵਾਨਾਂ ਦੀ ਗੱਡੀ 'ਤੇ ਹੋਏ ਆਤਮਘਾਤੀ ਹਮਲੇ ਵਿੱਚ 40 ਬਹਾਦਰ ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸਨ। ਉਸ ਆਤਮਘਾਤੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਦੀ 75 ਬਟਾਲੀਅਨ, ਦੀਨਾਨਗਰ ਦੇ ਕਾਂਸਟੇਬਲ ਮਨਿੰਦਰ ਸਿੰਘ ਦਾ 7ਵਾਂ ਸ਼ਹੀਦੀ ਦਿਵਸ ਮਨਾਇਆ ਗਿਆ, ਜਿਸ ਵਿੱਚ ਸੀਜੀਐਮ (ਚੀਫ਼ ਜੁਡੀਸ਼ੀਅਲ ਮੈਜਿਸਟਰੇਟ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਗੁਰਦਾਸਪੁਰ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ 25 ਮਕੈਨੀਕਲ ਯੂਨਿਟ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਸ਼ਵਨਾਥ ਸੀਜੀ, 3 ਜੈਕ ਐਲਆਈ ਯੂਨਿਟ ਤੋਂ ਲੈਫਟੀਨੈਂਟ ਬੀਐਸ ਨੇਗੀ ਨੇ ਵੀ ਸ਼ਿਰਕਤ ਕੀਤੀ । ਪਰਿਵਾਰ ਵੱਲੋਂ ਸ਼ਹੀਦ ਮਨਿੰਦਰ ਸਿੰਘ ਤੋਂ ਇਲਾਵਾ ਉਹਨਾਂ ਦੇ ਨਾਲ ਸ਼ਹੀਦ ਹੋਏ ਬਾਕੀ 39 ਸ਼ਹੀਦ ਦਾ ਦੇ ਚਿੱਤਰ ਵੀ ਲਗਾਏ ਗਏ ਸੀ ਜਿਨਾਂ ਨੂੰ ਸ਼ਹੀਦ ਮਨਿੰਦਰ ਦੇ ਨਾਲ ਸ਼ਰਧਾਂਜਲੀ ਦਿੱਤੀ ਗਈ।
ਸ਼ਹੀਦ ਦੇ ਪਰਿਵਾਰ ਨੇ ਕਿਹਾ ਕਿ ਵੱਡੇ ਪੁੱਤਰ ਮਨਿੰਦਰ ਸਿੰਘ ਵਿੱਚ ਬਹੁਤ ਸਾਰੀਆਂ ਪ੍ਰਤਿਭਾਵਾਂ ਸੀ, ਉਹ ਪੇੰਟਰ, ਰਾਈਟਰ ਅਤੇ ਮਕੈਨਿਕ ਵੀ ਸੀ ਅਤੇ ਸਭ ਕੁਝ ਆਪ ਹੀ ਕਰ ਲੈਂਦਾ ਸੀ ।ਉਸ ਦੀ ਸ਼ਹਾਦਤ ਤੋਂ ਬਾਅਦ, ਛੋਟੇ ਪੁੱਤਰ ਲਖਵੇਸ਼ ਸਿੰਘ ਅੱਤਰੀ, ਜੋ ਪਹਿਲਾਂ ਸੀਆਰਪੀਐਫ ਵਿੱਚ ਕਾਂਸਟੇਬਲ ਸੀ ਨੇ ਸੀਆਰਪੀਐਫ ਛੱਡ ਕੇ ਪੰਜਾਬ ਪੁਲਿਸ ਪਾਣੀ ਦੇ ਵਿੱਚ ਨੌਕਰੀ ਕਰ ਲਈ ਤਾਂ ਜੋ ਉਹ ਜ਼ਿਲ੍ਹੇ ਵਿੱਚ ਰਹਿ ਕੇ ਆਪਣੇ ਬਜ਼ੁਰਗ ਪਿਤਾ ਦੀ ਸੇਵਾ ਕਰ ਸਕੇ ਪਰ ਵਧੇਰੇ ਪੜਿਆ ਲਿਖਿਆ ਹੋਣ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਉਸਨੂੰ ਤਰੱਕੀ ਨਹੀਂ ਦਿੱਤੀ ਹੈ। ਪਿਤਾ ਨੇ ਕਿਹਾ ਕਿ ਸਰਕਾਰ ਨੂੰ ਉਸਨੂੰ ਤਰੱਕੀ ਦੇਣੀ ਚਾਹੀਦੀ ਹੈ ਅਤੇ ਉਸਨੂੰ ਅਫਸਰ ਬਣਾਉਣਾ ਚਾਹੀਦਾ ਹੈ ਕਿਉਂਕਿ ਉਸਦੇ ਵੱਡੇ ਪੁੱਤਰ ਦਾ ਵੀ ਅਫਸਰ ਬਣਨ ਦਾ ਸੁਪਨਾ ਸੀ।
ਉਥੇ ਇਕ ਸ਼ਹੀਦ ਪਰਿਵਾਰ ਸੇਵਾ ਸਮਿਤੀ ਦੇ ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਉਸ ਧਰਤੀ ਨੂੰ ਹਮੇਸ਼ਾ ਨਮਨ ਕਰਦੇ ਹਨ ਜਿੱਥੇ ਇਹੋ ਜਿਹੇ ਸੂਰਮੇ ਪੈਦਾ ਹੋਏ ।