ਸਰਕਾਰੀ ਆਈ.ਟੀ.ਆਈ. ਵਿਖੇ ਆਰਜ਼ੀ ਤੌਰ ‘ਤੇ ਗੈਸਟ ਫੈਕਲਟੀ ਇੰਸਟਰਕਟਰ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਜਲੰਧਰ, 10 ਅਕਤੂਬਰ : ਸਰਕਾਰੀ ਆਈ.ਟੀ.ਆਈ.(ਇ.) ਕਰਤਾਰਪੁਰ, ਕਾਲਾ ਬਾਹੀਆਂ ਵਿਖੇ ਸੈਸ਼ਨ 2025-26 ਲਈ ਕੋਸਮਟੋਲਜੀ (01) ਲਈ ਆਰਜ਼ੀ ਤੌਰ ‘ਤੇ ਗੈਸਟ ਫੈਕਲਟੀ ਇੰਸਟਰਕਟਰ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਮੈਂਬਰ ਸਕੱਤਰ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੁਣੇ ਗਏ ਉਮੀਦਵਾਰ ਨੂੰ ਉੱਕਾ ਪੁੱਕਾ 15000 ਰੁਪਏ ਪ੍ਰਤੀ ਮਹੀਨਾ ਮਾਣ-ਭੇਟਾ ਦਿੱਤਾ ਜਾਵੇਗਾ। ਯੋਗਤਾ ਅਤੇ ਤਜ਼ੁਰਬੇ ਸਬੰਧੀ ਜਾਣਕਾਰੀ ਵੈਬਸਾਈਟ https//dgt.gov.in/cts_details ਤੋਂ ਹਾਸਲ ਕੀਤੀ ਜਾ ਸਕਦੀ ਹੈ। ਉਮੀਦਵਾਰ ਅਪਲਾਈ ਕਰਨ ਲਈ ਆਪਣੀ ਅਰਜ਼ੀ 15 ਅਕਤੂਬਰ 2025 ਤੱਕ ਡਾਕ ਰਾਹੀਂ ਜਾਂ ਸੰਸਥਾ ਦੀ ਈ-ਮੇਲ
iti.kartarpur@yahoo.com ਰਾਹੀਂ ਜਾਂ ਦਸਤੀ ਭੇਜ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸੀ. ਆਈ.ਟੀ.ਐਸ.ਯੋਗਤਾ ਰੱਖਣ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ।ਇੰਟਰਵਿਊ 17 ਅਕਤੂਬਰ 2025 ਨੂੰ ਸਵੇਰੇ 11 ਵਜੇ ਸਰਕਾਰੀ ਆਈ.ਟੀ.ਆਈ. (ਇ.) ਕਰਤਾਰਪੁਰ ਕਿਸ਼ਨਗੜ੍ਹ ਰੋਡ ਪਿੰਡ ਕਾਲਾ ਬਾਹੀਆਂ ਜਲੰਧਰ ਵਿਖੇ ਹੋਵੇਗੀ।ਉਮੀਦਵਾਰ ਆਪਣੀ ਵਿਦਿੱਅਕ ਯੋਗਤਾ ਅਤੇ ਤਜ਼ੁਰਬੇ ਦੇ ਅਸਲ ਸਰਟੀਫਿਕੇਟ ਸਮੇਤ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ । ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98766-09912 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।