ਵਿਦਿਆਰਥੀ ਨੇ ਆਪਣੀ ਕਿਤਾਬ "ਕੁਰਸੀ ਤੋਂ ਕੁਰਸੀ ਤੱਕ" DC ਨੂੰ ਭੇਂਟ ਕਰਕੇ ਪੂਰਾ ਕੀਤਾ ਆਪਣਾ ਚਾਅ
ਅਸ਼ੋਕ ਵਰਮਾ
ਬਠਿੰਡਾ, 9 ਅਕਤੂਬਰ 2026 :ਸਥਾਨਕ ਜ਼ਿਲ੍ਹਾ ਪਬਲਿਕ ਲਾਇਬ੍ਰੇਰੀ ਵਿਖੇ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਧਰਮਪ੍ਰੀਤ ਸਿੰਘ ਨੇ ਆਪਣੀ ਕਿਤਾਬ "ਕੁਰਸੀ ਤੋਂ ਕੁਰਸੀ ਤੱਕ" ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਭੇਂਟ ਕੀਤੀ ।ਇਸ ਮੌਕੇ ਵਿਦਿਆਰਥੀ ਧਰਮਪ੍ਰੀਤ ਸਿੰਘ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਬਹਿਮਣ ਜੱਸਾ ਸਿੰਘ ਦਾ ਇਹ ਨੌਜਵਾਨ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ ਅਤੇ ਲਾਇਬ੍ਰੇਰੀ ਦੀ ਕੁਰਸੀ ਉੱਤੇ ਬਹਿ ਕੇ ਪੜ੍ਹਨ ਤੋਂ ਲੈਕੇ ਨੌਕਰੀ ਲੱਗਣ 'ਤੇ ਉਸ ਕੁਰਸੀ ਉੱਤੇ ਬੈਠਣ ਦੇ ਸਫਰ ਦੇ ਵੇਰਵੇ ਵਿਦਿਆਰਥੀ ਵੱਲੋਂ ਇਸ ਕਿਤਾਬ ਵਿਚ ਲਿਖੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਿਤਾਬ ਬਹੁਤ ਪ੍ਰੇਰਣਾਦਾਇਕ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀ ਸਾਡੇ ਸਮਾਜ ਅਤੇ ਜ਼ਿਲ੍ਹੇ ਦਾ ਮਾਣ ਹਨ, ਜੋ ਪੜ੍ਹਾਈ ਦੇ ਨਾਲ-ਨਾਲ ਸਾਹਿਤਕ ਖੇਤਰ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਇਹ ਕਿਤਾਬ ਹਮੇਸ਼ਾ ਹੀ ਸਮਾਜ ਨੂੰ ਨਵੀਂ ਦਿਸ਼ਾ ਦਿੰਦਿਆਂ ਹੋਰਨਾਂ ਵਿਦਿਆਰਥੀਆਂ ‘ਚ ਲਿਖਣ ਦੀ ਕਲਾ ਪ੍ਰਤੀ ਦਿਲਚਸਪੀ ਵਧਾਏਗੀ।ਇਸ ਕਿਤਾਬ ਵਿੱਚ ਵਿਦਿਆਰਥੀ ਨੇ ਆਪਣੇ ਸੰਘਰਸ਼, ਸਿੱਖਿਆ ਦੇ ਮਹੱਤਵ ਅਤੇ ਸਫ਼ਲਤਾ ਤੱਕ ਪਹੁੰਚਣ ਦੇ ਸਫ਼ਰ ਨੂੰ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ ਹੈ। ਕਿਤਾਬ ਨਾ ਸਿਰਫ ਵਿਦਿਆਰਥੀਆਂ ਲਈ ਸਗੋਂ ਹਰ ਉਸ ਵਿਅਕਤੀ ਲਈ ਪ੍ਰੇਰਣਾ ਸਰੋਤ ਬਣੇਗੀ ਜੋ ਜੀਵਨ ਵਿੱਚ ਕੁਝ ਵੱਡਾ ਕਰਨ ਦਾ ਸੁਪਨਾ ਦੇਖਦਾ ਹੈ। ਵਿਦਿਆਰਥੀ ਦੀ ਇਸ ਅਣਥੱਕ ਮਿਹਨਤ ਅਤੇ ਸਾਹਿਤਕ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਧਰਮਪ੍ਰੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਦੇ ਇੰਚਾਰਜ ਮੈਡਮ ਸਵਰਨਜੀਤ ਕੌਰ ਵੀ ਹਾਜ਼ਰ ਸਨ।
- Download Babushahi App
-
-