ਰਾਹੁਲ ਗਾਂਧੀ ਅਤੇ ਕੇਜਰੀਵਾਲ ਜਨਤਾ ਦੇ ਫਤਵੇ ਦਾ ਕਰ ਰਹੇ ਨੇ ਅਪਮਾਨ: ਨਿਤਿਨ ਨਬੀਨ ਦਾ ਤਿੱਖਾ ਹਮਲਾ
Babushahi Network
ਨਵੀਂ ਦਿੱਲੀ, 10 ਅਕਤੂਬਰ 2026- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਵਿਰੋਧੀ ਧਿਰਾਂ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਗਾਇਆ ਹੈ ਕਿ ਅੱਜ ਦੇਸ਼ ਵਿੱਚ ਬੇਹੱਦ ਖ਼ਤਰਨਾਕ ਅਤੇ ਗੰਭੀਰ ਸਥਿਤੀ ਪੈਦਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ 140 ਕਰੋੜ ਜਨਤਾ, ਜੋ ਸ਼ਾਂਤੀ ਅਤੇ ਸੁੱਖ ਨਾਲ ਭਾਰਤ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੀ ਹੈ, ਉਸ ਨੂੰ ਅਸਥਿਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਇਹ ਗੰਭੀਰ ਕੋਸ਼ਿਸ਼ਾਂ ਦੋ ਅਰਾਜਕਤਾਵਾਦੀ ਸਮੂਹਾਂ ਵਲੋਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਨੇਤਾ INDI ਗਠਜੋੜ ਦੇ ਰਾਹੁਲ ਗਾਂਧੀ ਹਨ ਅਤੇ ਦੂਜੇ ਧੜੇ ਦੀ ਅਗਵਾਈ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਕਰ ਰਹੇ ਹਨ।
ਨਿਤਿਨ ਨਬੀਨ ਨੇ ਦੋਵਾਂ ਧੜਿਆਂ ਨੂੰ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਦੇ ਲੋਕ ਉਨ੍ਹਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਅੱਜ ਵਿਰੋਧੀ ਧਿਰਾਂ ਵਿੱਚ ਅਰਾਜਕਤਾ ਫੈਲਾਉਣ ਅਤੇ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨ ਦੀ ਹੌੜ ਲੱਗੀ ਹੋਈ ਹੈ, ਪਰ ਭਾਜਪਾ ਅਤੇ ਦੇਸ਼ ਦੀ ਦੇਸ਼ ਭਗਤ ਜਨਤਾ ਉਨ੍ਹਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ। ਜਨਤਾ ਨੇ ਰਾਹੁਲ ਗਾਂਧੀ ਦੇ INDI ਗਠਜੋੜ ਅਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਲੋਕਤੰਤਰ ਵਲੋਂ ਮਿਲੀ ਇਸ ਹਾਰ ਤੋਂ ਸਬਕ ਲੈਣ ਦੀ ਬਜਾਏ ਇਹ ਆਗੂ ਦੇਸ਼ ਨੂੰ ਅਸਥਿਰ ਕਰਨ ਦਾ ਰਾਹ ਚੁਣ ਰਹੇ ਹਨ।
- Download Babushahi App
-
-