ਮੌਜੂਦਾ ਸਰਕਾਰ ਨੇ ਪੰਜਾਬ ਦਾ ਮਾਹੌਲ ਗੰਦਲਾ ਕਰ ਦਿੱਤੈ: ਡਾ. ਧਰਮਵੀਰ ਗਾਂਧੀ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 15 ਅਕਤੂਬਰ 2026:- ਕੁਲਵੰਤ ਸਿੰਘ ਨਾਰੀਕੇ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ)ਪਟਿਆਲਾ ਅਤੇ ਸੰਭਾਵੀ ਉਮੀਦਵਾਰ (ਕਾਂਗਰਸ)ਵਿਧਾਨ ਸਭਾ ਹਲਕਾ ਨਾਭਾ ਵੱਲੋਂ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਮਿਲਣੀ ਅਧੀਨ ਇੱਕ ਸਮਾਗਮ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਦਿੱਤੂਪੁਰ ਜੱਟਾਂ ਵਿੱਚ ਕਰਵਾਇਆ ਗਿਆ।
ਇਸ ਜਨ ਸਭਾ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਮੁੱਖ ਮਹਿਮਾਨ ਵਜੋਂ ਡਾ. ਧਰਮਵੀਰ ਗਾਂਧੀ,ਮੈਂਬਰ ਲੋਕ ਸਭਾ ਹਲਕਾ ਪਟਿਆਲਾ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਵੱਲੋਂ ਨਿਭਾਈ ਗਈ।ਗੁਰਪ੍ਰੀਤ ਸਿੰਘ ਸੰਤ ਪਕੌੜੇ ਵਾਲਿਆਂ ਨੇ ਡਾ. ਗਾਂਧੀ ਨੂੰ ਬੁੱਕੇ ਭੇਂਟ ਕੀਤੇ।ਕੁਲਵੰਤ ਸਿੰਘ ਨਾਰੀਕੇ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਸਿਆਸਤ ਵਿੱਚ ਸਰਗਰਮ ਹਨ। ਜਿਸ ਵਿੱਚ ਸਭ ਤੋਂ ਵੱਧ ਸੇਵਾ ਉਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਕੀਤੀ।ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਦੀ ਵਿਗੜ ਰਹੀ ਦਿਸ਼ਾ ਅਤੇ ਦਸ਼ਾ ਨੂੰ ਸੁਧਾਰਨ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਬਦਲਾਅ ਦੀ ਲੋੜ ਹੈ। ਇਹ ਬਦਲਾਅ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਹੀ ਲਿਆ ਸਕਦੀ ਹੈ।ਉਨ੍ਹਾਂ ਨੇ ਜਸਪ੍ਰੀਤ ਸਿੰਘ ਜੋਨੀ ‘ਤੇ ਟੀਮ ਦਾ ਜਨ ਸਭਾ ਪ੍ਰਬੰਧਨ ਲਈ ਅਤੇ ਕਾਂਗਰਸੀ ਵਰਕਰਾਂ ਦਾ ਭਰਵੀਂ ਗਿਣਤੀ ਵਿੱਚ ਸ਼ਿਰਕਤ ਕਰਕੇ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਡਾ. ਧਰਮਵੀਰ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕੁਲਵੰਤ ਸਿੰਘ ਨਾਰੀਕੇ ਕਾਂਗਰਸ ਪਾਰਟੀ ਦੇ ਅਣਥੱਕ ਅਤੇ ਜੁਝਾਰੂ ਵਰਕਰ ਹਨ।ਪਿਛਲੇ ਚਾਰ ਦਹਾਕਿਆਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ।ਕਾਂਗਰਸ ਪਾਰਟੀ ਵਿੱਚ ਅਜਿਹੇ ਲੋਕ ਪੱਖੀ ਅਤੇ ਇਮਾਨਦਾਰ ਲੀਡਰਾਂ ਨੂੰ ਨਾਭਾ ਹਲਕੇ ਵਿੱਚ ਅੱਗੇ ਲਿਆਉਣ ਦੀ ਲੋੜ ਹੈ।
ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਮੌਜੂਦਾ ਸਰਕਾਰ ਨੇ ਪੰਜਾਬ ਦਾ ਮਾਹੌਲ ਗੰਦਲਾ ਕਰ ਦਿੱਤਾ ਹੈ। ਚਾਰੇ ਪਾਸੇ ਗੈਂਗਸਟਰਵਾਦ,ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਬੋਲਬਾਲਾ ਹੈ। ਪੰਜਾਬ ਦੇ ਹਜ਼ਾਰਾਂ ਕਰੋੜਾਂ ਰੁਪਏ ਲੁੱਟ ਕੇ ਕੇਜ਼ਰੀਵਾਲ਼ੀਏ ਅਤੇ ਸਿਸੋਦੀਏ ਦਿੱਲੀ ਲਿਜਾ ਰਹੇ ਹਨ।ਪੰਜਾਬ ਦੀ ਹਵਾ , ਪਾਣੀ ਅਤੇ ਮਿੱਟੀ ਜ਼ਹਿਰ ਬਣ ਚੁੱਕੀ ਹੈ। ਇਹਨਾਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਮਿਸ਼ਨ 2027 ਅਧੀਨ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਅੱਗੇ ਲਿਆਉਣ ਦੀ ਲੋੜ ਹੈ।ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਲੋਕਾਂ ਦੀ ਸੱਤਾ ਸਥਾਪਤ ਕਰਕੇ ਪੰਜਾਬ ਨੂੰ ਹਰਿਆ ਭਰਿਆ ਬਣਾ ਸਕਦੀ ਹੈ। ਜਸਪ੍ਰੀਤ ਸਿੰਘ ਜੋਨੀ ਦੀ ਕੋਸ਼ਿਸ਼ ਸਦਕਾ ਪਿੰਡ ਦਿੱਤੂਪੁਰ ਜੱਟਾਂ ਦੇ ਦੋ ਦਰਜਨ ਤੋਂ ਜ਼ਿਆਦਾ ਵਰਕਰ ਡਾ. ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।ਜਨ ਸਭਾ ਨੂੰ ਅਜ਼ਮੀਲ ਖ਼ਾਨ ਜਨਰਲ ਸਕੱਤਰ ਘੱਟ ਗਿਣਤੀ ਸੈੱਲ ਅਤੇ ਪ੍ਰੋ. ਜਸਵੰਤ ਸਿੰਘ ਪੀ ਏ ਟੂ ਡਾ. ਗਾਂਧੀ ਨੇ ਵੀ ਸੰਬੋਧਨ ਕੀਤਾ। ਗੁਰਕੀਰਤ ਸਿੰਘ ਸਕਰਾਲੀ, ਮਹਿੰਦਰ ਸਿੰਘ ਸ਼ਾਹਪੁਰ ਅਤੇ ਜਸਵੀਰ ਸਿੰਘ ਰਾਏਮਲ ਮਾਜਰੀ ਦੀ ਵੀ ਵਿਸ਼ੇਸ਼ ਭੂਮਿਕਾ ਰਹੀ।ਜਨ ਸਭਾ ਸਫ਼ਲ ਹੋ ਨਿੱਬੜੀ।
- Download Babushahi App
-
-