ਭੱਦਰਕਾਲੀ ਤਲਾਬ ਮੰਦਰ ਵਿਖੇ ਲੱਗਿਆ ਮੇਲਾ! ਦੂਰ ਦੁਰਾਡੇ ਤੋਂ ਹਜ਼ਾਰਾਂ ਸੰਗਤਾਂ ਆਈਆਂ
ਦੀਪਕ ਜੈਨ, ਜਗਰਾਉਂ
ਜਗਰਾਉਂ ਦੇ ਪ੍ਰਸਿੱਧ ਅਤੇ ਪ੍ਰਾਚੀਨ ਭੱਦਰਕਾਲੀ ਤਲਾਅ ਮੰਦਰ ਵਿਖੇ ਅੱਜ ਮਾਤਾ ਭੱਦਰ ਕਾਲੀ ਦੇ ਆਗਮਨ ਪੁਰਬ ਮੌਕੇ ਵੱਡੇ ਪੱਧਰ ਤੇ ਮੇਲਾ ਲਗਾਇਆ ਗਿਆ। ਇਸ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮੰਦਰ ਟਰਸਟ ਦੇ ਚੇਅਰਮੈਨ ਪਰਾਸ਼ਰ ਦੇਵ ਸ਼ਰਮਾ ਅਤੇ ਖ਼ਜਾਨਚੀ ਪ੍ਰਵੀਨ ਕੁਮਾਰ ਰਾਣਾ ਨੇ ਜਾਣਕਾਰੀ ਦਿੱਤੀ ਕਿ ਇਹ ਮੇਲਾ ਪਿਛਲੇ 37 ਸਾਲਾਂ ਤੋਂ ਜਦੋਂ ਤੋਂ ਟਰਸਟ ਨੇ ਮੰਦਰ ਦੀ ਬਾਗਡੋਰ ਸੰਭਾਲੀ ਹੈ ਹਰ ਸਾਲ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ।
ਮੰਦਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਉਹਨਾਂ ਦੱਸਿਆ ਕਿ ਮੰਦਰ ਲਗਭਗ 300 ਸਾਲ ਪੁਰਾਣਾ ਹੈ ਅਤੇ ਸਰੋਵਰ ਦਾ ਨਿਰਮਾਣ ਵੀ ਸੰਨ 1874 ਵਿੱਚ ਬੇਰੀ ਪਰਿਵਾਰ ਦੇ ਵਡੇਰੇ ਵੱਲੋਂ ਕਰਵਾਇਆ ਗਿਆ ਸੀ। ਮੇਲੇ ਅੰਦਰ ਜਿੱਥੇ ਮਹਾਂਮਾਈ ਦਾ ਗੁਣਗਾਨ ਕਰਨ ਲਈ ਭਜਨ ਮੰਡਲੀਆਂ ਨੇ ਮਾਤਾ ਦੀਆਂ ਸੁੰਦਰ ਸੁੰਦਰ ਭੇਟਾਂ ਗਾ ਕੇ ਕੀਰਤਨ ਕੀਤਾ ਉੱਥੇ ਆਈ ਹੋਈ ਸੰਗਤ ਲਈ ਲੰਗਰ ਵੀ ਅਟੁੱਟ ਵਰਤਿਆ।
- Download Babushahi App
-
-