ਭਲਕੇ ਹੋਵੇਗੀ ਭੁਪੇਸ਼ ਬਘੇਲ ਨਾਲ ਚਰਨਜੀਤ ਚੰਨੀ ਅਤੇ ਉਸਦੇ ਸਾਥੀਆਂ ਨਾਲ ਮੀਟਿੰਗ
ਰਵੀ ਜੱਖੂ / ਬਾਬੂਸ਼ਾਹੀ ਬਿਊਰੋ
ਚੰਡੀਗੜ੍ਹਃ- 10 ਜੁਲਾਈ 2026
ਪੰਜਾਬ ਕਾਂਗਰਸ ਵਿੱਚ ਪ੍ਰਧਾਨਗੀ ਨੂੰ ਲੈ ਪੈਦਾ ਹੋਇਆ ਰੇੜਕਾ ਇੱਥੇ ਤੱਕ ਵੱਧ ਗਿਆ ਕਿ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੂੰ ਪੰਜਾਬ ਪਾਰਟੀ ਦੇ ਲੀਡਰਾਂ ਨਾਲ ਮੀਟਿੰਗ ਕਰਨ ਦੀ ਜਿੰਮੇਵਾਰੀ ਦਿੱਤੀ ਜਿਸ ਦੇ ਚੱਲਦਿਆ ਭੁਪੇਸ਼ ਬਘੇਲ 5 ਦਿਨਾਂ ਦੇ ਪੰਜਾਬ ਦੌਰੇ ਤੇ ਆਏ ਪਰ ਚੰਨੀ ਗਰੁੱਪ ਨਾਲ ਮੀਟਿੰਗ ਨਾ ਹੋਣ ਦੇ ਚਲਦਿਆਂ ਇਹ ਦੌਰਾ 3 ਦਿਨ ਹੋਰ ਵਧਾ ਦਿੱਤਾ ਗਿਆ ਪਰ ਬੀਤੀ ਦਿਨੀ ਚੰਨੀ ਗਰੁੱਪ ਨੇ ਰਾਣਾ ਗੁਰਜੀਤ ਦੀ ਰਿਹਾਇਸ਼ ਤੇ ਮੀਟਿੰਗ ਕੀਤੀ ਅਤੇ ਕਿਹਾ ਕਿ 2 ਲੀਡਰ ਹੀ ਪੰਜਾਬ ਇੰਚਾਰਜ ਨਾਲ ਮੀਟਿੰਗ ਕਰਨ ਜਾਣਗੇ ਪਰ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਲਕੇ (11 ਜੁਲਾਈ 2026) ਨੂੰ ਭੁਪੇਸ਼ ਬਘੇਲ ਨਾਲ ਚੰਨੀ ਗਰੁੱਪ ਦੇ ਲੀਡਰਾਂ ਦੀ ਮੀਟਿੰਗ ਦੀ ਤਜਵੀਜ਼ ਰੱਖੀ ਗਿਆ ਹੈ ਜਿਸ ਵਿੱਚ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ , ਪਰਗਟ ਸਿੰਘ ਸਮੇਤ ਕਾਂਗਰਸ ਦੇ ਕਈ ਸੀਨੀਅਰ ਲੀਡਰ ਸ਼ਾਮਿਲ ਹੋਣਗੇ ਇਹ ਮੀਟਿੰਗ 11 ਵੱਜੇ ਦੇ ਕਰੀਬ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ ਤੇ ਹੋਣ ਦੀ ਸੰਭਾਵਨਾ ਹੈ ਪਰ ਇਸ ਮੀਟਿੰਗ ਵਿੱਚੋਂ ਕਿ ਨਿਕਲਦਾ ਹੈ ਇਹ ਤਾਂ ਆਉਣ ਵਾਲਾ ਸਮੇਂ ਹੀ ਦੱਸੇਗਾ ਪਰ ਕਾਂਗਰਸ ਵਿੱਚ ਪੈਦਾ ਹੋਏ ਇਸ ਵਿਵਾਦ ਨੂੰ ਠੱਲ ਪੈਂਦੀ ਹੋਈ ਜ਼ਰੂਰ ਦਿਖਾਈ ਦੇ ਰਹੀ ਹੈ।
- Download Babushahi App
-
-