ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੇ ਪੁਰਾਣੇ ਝਗੜਿਆਂ ਦਾ ਸਥਾਈ ਹੱਲ ਕਰਨ ਦੇ ਲਈ ਵਚਨਵੱਧ : ਕੁਲਵੰਤ ਸਿੰਘ
ਸਮੁੱਚੇ ਪੰਜਾਬ ਵਿੱਚ ਲਾਲ ਡੋਰੇ ਨਾਲ ਸਬੰਧਿਤ ਜਮੀਨਾਂ ਦੇ ਪ੍ਰਾਪਰਟੀ ਕਾਰਡ ਬਣਨੇ ਸ਼ੁਰੂ "
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ,: 1947 ਤੋਂ ਬਾਅਦ ਹੁਣ ਕਬਜ਼ਾਧਾਰੀ ਸਹੀ ਮਾਇਨੇ ਵਿੱਚ ਬਣ ਸਕਣਗੇ ਆਪਣੀ ਮਲਕੀਅਤ ਦੇ ਮਾਲਕ
ਮੋਹਾਲੀ 24 ਅਪ੍ਰੈਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਸਰਬਪੱਖੀ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਲੋਕ ਪੱਖੀ ਸਕੀਮਾਂ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮੁੱਚੇ ਪੰਜਾਬ ਦੇ ਅੰਦਰ ਲੋਕਾਂ ਦੇ ਝਗੜਿਆਂ ਦਾ ਵੀ ਸਥਾਈ ਹੱਲ ਕੀਤਾ ਜਾ ਰਿਹਾ ਹੈ। ਇਹ ਗੱਲ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪਿੰਡ ਠਸਕਾ ਅਤੇ ਠਸਕਾ ਅਤੇ ਦੈਡੀ ਨਾਲ ਸੰਬੰਧਿਤ ਲੋਕਾਂ 205 ਨੂੰ -ਪ੍ਰੋਪਰਟੀ ਕਾਰਡ- ਤਕਸੀਮ ਕਰਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਦੈੜੀ ਪਿੰਡ ਦੇ 160 ਜਦਕਿ ਠਸਕਾ ਪਿੰਡ ਦੇ 45 ਲੋਕਾਂ ਨੂੰ ਪ੍ਰੋਪਰਟੀ ਕਾਰਡ ਤਕਸੀਮ ਕੀਤੇ ਗਏ, ਪ੍ਰੈਸ ਕਾਨਫਰੰਸ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸਪਸ਼ਟ ਕਿਹਾ ਕਿ ਪੰਜਾਬ ਭਰ ਦੇ 12 ਹਜ਼ਾਰ ਤੋਂ ਵੀ ਵੱਧ ਪਿੰਡਾਂ ਨਾਲ ਸੰਬੰਧਿਤ ਲਾਲ ਡੋਰੇ ਦੀ ਜਮੀਨ ਨਾਲ ਸੰਬੰਧਿਤ ਜਿਸ ਵੀ ਵਿਅਕਤੀ ਦਾ ਕਬਜ਼ਾ ਹੋਵੇਗਾ, ਉਹ ਹੁਣ ਮੁਕੰਮਲ ਤੌਰ ਤੇ ਉਸ ਵਿਅਕਤੀ ਦੀ ਮਲਕੀਅਤ ਬਣ ਜਾਵੇਗੀ ਅਤੇ ਉਹ ਹੁਣ ਇਸ ਜਮੀਨ ਉੱਤੇ ਲੋਨ ਵੀ ਲੈ ਸਕਦਾ ਹੈ, ਜਦਕਿ ਇਸ ਤੋਂ ਪਹਿਲਾਂ ਉਸ ਵਿਅਕਤੀ ਦੀ ਮਲਕੀਅਤ ਬਾਰੇ ਕੋਈ ਵੀ ਰਿਕਾਰਡ ਮੌਜੂਦ ਨਹੀਂ ਸੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲਾਲ ਡੋਰੇ ਨਾਲ ਸੰਬੰਧਿਤ ਜਮੀਨ ਸਮੁੱਚੇ ਪੰਜਾਬ ਦੇ ਅੰਦਰ ਪ੍ਰਾਪਰਟੀ ਕਾਰਡ ਬਣਨੇ ਸ਼ੁਰੂ ਹੋ ਗਏ ਹਨ, ਅਤੇ ਜਿਉਂ- ਜਿਉਂ ਇਹ ਪ੍ਰੋਪਰਟੀ ਕਾਰਡ ਬਣ ਜਾਣਗੇ, ਸਬੰਧਿਤ ਲੋਕਾਂ ਨੂੰ ਸਪੁਰਦ ਕੀਤੇ ਜਾਂਦੇ ਰਹਿਣਗੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾ ਬਿਨਾਂ ਕਿਸੇ ਵਜਹਾ ਦੇ ਆਪਣੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸ ਰਹੇ ਹਨ, ਜੋ ਕਿ ਸਰਾਸਰ ਗਲਤ ਹੈ, ਇਹਨਾਂ ਨੇ 20 ਸਾਲ ਦੇ ਵਿੱਚ ਮੋਹਾਲੀ ਦੇ ਭਲੇ ਲਈ ਕੁਝ ਨਹੀਂ ਕੀਤਾ, ਸਿਰਫ ਨਿਜ ਵਾਸਤੇ ਹੀ ਪ੍ਰਾਪਤੀਆਂ ਕੀਤੀਆਂ ਹਨ, ਅਤੇ ਦਸ ਕੁ ਦਿਨ ਪਹਿਲਾਂ ਹੀ ਇਹਨਾਂ ਨੇ ਜਿੰਨਾ ਗੰਦ ਸ਼ਹਿਰ ਵਿੱਚ ਛੱਡ ਕੇ ਗਏ ਹਨ, ਉਹ ਮੀਡੀਆ ਤੋਂ ਵੀ ਲੁਕਿਆ ਨਹੀਂ ਹੈ , ਉਹਨਾਂ ਕਿਹਾ ਕਿ ਹੁਣ ਉਹ ਖੁਦ ਮੋਹਾਲੀ ਸ਼ਹਿਰ ਵਿੱਚ ਜਗ੍ਹਾ -ਜਗ੍ਹਾ ਤੇ ਜਾ ਕੇ ਦਿਨ- ਰਾਤ ਮੋਹਾਲੀ ਸ਼ਹਿਰ ਦੀਆਂ ਸੜਕਾਂ, ਸੀਵਰੇਜ, ਪਾਣੀ ਦੀ ਨਿਕਾਸੀ, ਲਾਈਟਾਂ ਅਤੇ ਹੋਰ ਕੰਮਾਂ ਨਾਲ ਸੰਬੰਧਿਤ ਸਰਵੇ ਕਰਵਾ ਰਹੇ ਹਨ, ਅਤੇ ਜਿੱਥੇ'- ਜਿੱਥੇ ਵੀ ਸੀਵਰੇਜ ਦੀ ਬਲੋਕੇਜ ਹੋਵੇਗੀ, ਉਸਨੂੰ ਖੁਲਵਾਇਆ ਜਾਵੇਗਾ, ਜਿੱਥੇ ਸੀਵਰੇਜ ਖਰਾਬ ਹੋ ਗਈ, ਉਸ ਨੂੰ ਬਦਲ ਕੇ ਨਵੀਂ ਸੀਵਰੇਜ ਪਾਈਪ ਲਾਈਨ ਪਾਈ ਜਾਵੇਗੀ ਅਤੇ ਮੋਹਾਲੀ ਆਉਣ ਵਾਲੇ ਦਿਨਾਂ ਵਿੱਚ ਹੋਰ ਖੂਬਸੂਰਤ ਸ਼ਹਿਰ ਬਣ ਕੇ ਸਭ ਦੇ ਸਾਹਮਣੇ ਹੋਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਦੇ ਜ਼ਰੀਏ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਸ ਮੌਕੇ ਤੇ ਪਿੰਡ - ਠਸਕਾ ਅਤੇ ਦੈੜੀ ਨਾਲ ਸੰਬੰਧਿਤ ਲੋਕਾਂ ਤੋਂ ਇਲਾਵਾ
ਗੁਰਪ੍ਰੀਤ ਸਿੰਘ ਤਹਿਸੀਲਦਾਰ ,ਰਵਿੰਦਰ ਸਿੰਘ ਨੈਬ ਤਹਿਸੀਲਦਾਰ, ਸੀਨੀਅਰ ਨੇਤਾ ਆਮ ਆਦਮੀ ਪਾਰਟੀ -ਕੁਲਦੀਪ ਸਿੰਘ ਸਮਾਣਾ , ਮਹਿਮਾ ਸਿੰਘ ਸਰਪੰਚ ਠਸਕਾ, ਮਲਕੀਤ ਸਿੰਘ ਬਲਾਕ ਪ੍ਰਧਾਨ, ਗੁਰਮੀਤ ਕੌਰ- ਕੌਂਸਲਰ, ਆਰ.ਪੀ. ਸ਼ਰਮਾ - ਬਲਾਕ ਪ੍ਰਧਾਨ, ਅਕਬਿੰਦਰ ਸਿੰਘ ਗੋਸਲ, ਗੁਰਪ੍ਰੀਤ ਸਿੰਘ ਬਰਿਆਲੀ, ਅਵਤਾਰ ਸਿੰਘ ਮੌਲੀ ਬੈਦਵਾਣ, ਇਕਬਾਲ ਸਿੰਘ ਸਰਪੰਚ, ਹਰਪਾਲ ਸਿੰਘ ਸਰਪੰਚ ਤੜੋਲੀ, ਸੁਰਮੁੱਖ ਸਿੰਘ ਠਸਕਾ, ਰਣਜੀਤ ਕੌਰ ਪਤਨੀ ਅਮਨਦੀਪ ਸਿੰਘ ਸਰਪੰਚ ਦੈੜੀ , ਬਲਜੀਤ ਸਿੰਘ ਦੈੜੀ, ਰਾਜਿੰਦਰ ਸਿੰਘ ਸਰਪੰਚ ਬੜਮਾਜਰਾ ਮਨਪ੍ਰੀਤ ਸਿੰਘ ਮਨੀ ਹਰਪ੍ਰੀਤ ਸਿੰਘ ਗੁਰਮੀਤ ਸਿੰਘ ਹਰਪਾਲ ਸਿੰਘ ਵੀ ਹਾਜਰ ਸਨ ,
Click to Follow Babushahi Facebook page →